Sat, 16 December 2017
Your Visitor Number :-   1116690
SuhisaverSuhisaver Suhisaver
5 ਪਾਕਿਸਤਾਨੀ ਬੱਚਿਆਂ ਨੂੰ ਮੈਡੀਕਲ ਵੀਜ਼ੇ ਦਿੱਤੇ : ਸੁਸ਼ਮਾ               ਸੁਨੀਲ ਜਾਖੜ ਨੇ ਲੋਕ ਸਭਾ ਮੈਂਬਰ ਵਜੋਂ ਲਿਆ ਹਲਫ਼               ਕੇਂਦਰ ਸਰਕਾਰ ਵੱਲੋਂ ਤਿੰਨ ਤਲਾਕ ਬਿੱਲ ਨੂੰ ਮਨਜ਼ੂਰੀ              

ਆਸਤਾ ਸੀਏਮਪਰੇ ਕੌਮਨਦਾਂਤੇ

Posted on:- 16-10-2017

suhisaver

ਚੇ* ਗੁਵੇਰਾ ਦੁਨੀਆਂ ਭਰ ਦੇ ਹਰ ਨੌਜਵਾਨ ਬਾਗੀ ਦਿਲ ਦਾ ਚਹੇਤਾ ਹੈ। ਐਲਬਰਟੋ ਕੋਰਡਾ ਦੁਆਰਾ ਸੰਨ 1960 'ਚ ਖਿੱਚੀ ਗਈ ਉਸਦੀ ਟੋਪੀ ਤੇ ਪੰਜ ਨੁਕਰਾ ਤਾਰੇ ਵਾਲੀ ਫੋਟੋ ਨੌਜਵਾਨਾਂ ਨੂੰ ਖਾਸ ਖਿੱਚ ਪਾਉਂਦੀ ਹੈ। ਲਾਤੀਨੀ ਅਮਰੀਕਾ ਦੇ ਬਾਗੀ ਟਾਪੂਆਂ 'ਚ ਉਸਦੀਆਂ ਦਲੇਰ ਗੁਰੀਲਾ ਕਾਰਵਾਈਆਂ ਦੀਆਂ ਅਨੇਕਾਂ ਦੰਦ-ਕਥਾਵਾਂ ਤੇ ਗੀਤ ਪ੍ਰਚਲਿਤ ਹਨ।

ਇਸੇ ਤਰ੍ਹਾਂ ਚੇ ਗੁਵੇਰਾ ਬਾਰੇ ਹੁਣ ਤੱਕ ਲਿਖੀਆਂ ਗਈਆਂ ਕਵਿਤਾਵਾਂ ਤੇ ਗੀਤਾਂ ਵਿਚੋਂ ਇਕ ਸੰਸਾਰ ਪ੍ਰਸਿੱਧ ਗੀਤ ਹੈ - 'ਆਸਤਾ ਸੀਏਮਪਰੇ' ਕੌਮਨਦਾਂਤੇ (ਸਦਾ ਲਈ, ਕਮਾਂਡਰ)। ਚੇ ਗੁਵੇਰਾ ਦੀ ਮੌਤ ਤੋਂ ਬਾਅਦ ਉਸਦੀ ਯਾਦ 'ਚ ਸਪੈਨਿਸ਼ ਭਾਸ਼ਾ ਵਿੱਚ ਗਾਇਆ ਗਿਆ ਸੰਸਾਰ ਪ੍ਰਸਿੱਧ ਗੀਤ 'ਆਸਤਾ ਸੀਏਮਪਰੇ ਕੌਮਨਦਾਂਤੇ' (ਸਦਾ ਲਈ, ਕਮਾਂਡਰ) ਸੁਣਦਿਆਂ ਸਰੀਰ 'ਚ ਚੁਣਚਨਾਹਟ ਛਿੜ ਜਾਂਦੀ ਹੈ। ਜੋਸ਼ੀਲੀ ਸੁਰ ਵਿਚ ਗਾਇਆ ਇਹ ਗੀਤ ਭਾਸ਼ਾ ਦੀਆਂ ਹੱਦਬੰਦੀਆਂ ਤੋੜ ਕੇ ਤੁਹਾਡੇ ਉਪਰ ਆਪਣਾ ਜਾਦੂਮਈ ਅਸਰ ਪਾਉਂਦਾ ਹੈ।

ਗੀਤ ਦੀ ਜੂਝਾਰੂ ਸੁਰ ਦੇ ਨਾਲ ਨਾਲ ਗੀਤ ਦਾ ਫਿਲਮਾਂਕਣ ਵੇਖਣ ਵਾਲੇ ਦੇ ਅੰਦਰ ਅਦਭੁੱਤ ਊਰਜਾ ਪੈਦਾ ਕਰਦਾ ਹੈ। ਵੀਡੀਓ ਗੀਤ ਦਾ ਅਗਾਜ ਗੋਲੀ ਚੱਲਣ ਦੀ ਅਵਾਜ਼ ਨਾਲ ਹੁੰਦਾ ਹੈ। ਇਕ ਨੌਜਵਾਨ ਗੁਰੀਲਾ ਮੁਟਿਆਰ ਦੁਸ਼ਮਣ ਦੇ ਫੌਜੀ ਘੇਰੇ ਚੋਂ ਲੰਘਦਿਆਂ ਸਕੂਲ ਦੇ ਇਕ ਕਮਰੇ 'ਚ ਜਾਂਦੀ ਹੈ।

ਅੱਗੇ ਪੜੋ

ਪੰਜਾਬੀ ਜ਼ੁਬਾਨ ਦਾ ਅਜ਼ੀਮ ਸ਼ਾਇਰ : ਐੱਸ.ਐੱਸ.ਮੀਸ਼ਾ -ਮਨਜੀਤ ਸਿੰਘ ਰੱਤੂ

Posted on:- 04-09-2017

suhisaver

ਇਹ ਉਹ ਸਮਾਂ ਸੀ ਜਦੋਂ ਪੰਜਾਬੀ ਅਦਬ ਵਿਚ ਨਵੀਆਂ ਕਲਮਾਂ ਆ ਰਹੀਆਂ ਸਨ। ਪੰਜਾਬੀ ਸ਼ਾਇਰੀ ਦਾ ਇਕ ਵਿਲੱਖਣ ਨਾਂ ਐੱਸ ਐੱਸ ਮੀਸ਼ਾ ਇਕ ਅਜਿਹਾ ਸ਼ਾਇਰ ਸੀ ਜੋ ਆਪਣੇ ਸਮੇਂ ਵਿਚ ਪੰਜਾਬੀ ਸ਼ਾਇਰੀ ਦਾ ਸ਼ਾਹ ਸਵਾਰ ਬਣਿਆ ਰਿਹਾ। ਮੈਂ ਨਿੱਜੀ ਤੌਰ ’ਤੇ ਐੱਸ ਐੱਸ ਮੀਸ਼ਾ ਨੂੰ ਬੜਾ ਨੇੜੇਓ ਤੱਕਿਆ ਹੈ। ਜਦੋਂ ਉਹ ਆਕਾਸ਼ਵਾਣੀ ਜਲੰਧਰ ਦਾ ਪੰਜਾਬੀ ਪ੍ਰੋਗਰਾਮਾਂ ਦਾ ਪ੍ਰੋਡਿਊਸਰ ਸੀ। ਐੱਸ ਐੱਸ ਮੀਸ਼ਾ ਕਿਸੇ ਜਾਣਕਾਰੀ ਦਾ ਮਥਾਜ ਨਹੀਂ ਹੈ। ਉਹ ਦਿਨ ਵੀ ਯਾਦ ਹਨ ਜਦੋਂ ਉਸ ਦੀ ਕਿਤਾਬ ਕੱਚ ਤੇ ਵਸਤਰ ਨੂੰ ਭਾਰਤੀ ਸਾਹਿਤ ਅਕੈਡਮੀ ਨੇ ਐਵਾਰਡ ਦੇ ਕੇ ਨਿਵਾਜਿਆ ਸੀ।

ਐੱਸ ਐੱਸ ਮੀਸ਼ਾ ਨੇ ਚੁਰੱਸਤਾ ਦਸਤਕ, ਧੀਮੇ ਬੋਲ ਤੇ ਕੱਚ ਦੇ ਵਸਤਰ ਵਰਗੀਆਂ ਚਾਰ ਪੁਸਤਕਾਂ ਪੰਜਾਬੀ ਸਾਹਿਤ ਨੂੰ ਦਿੱਤੀਆਂ। 1986 ਦਾ ਉਹ ਸਾਲ ਜਦੋਂ ਮੰਦਭਾਗੇ ਹਾਦਸੇ ਵਿਚ ਇਹ ਸ਼ਾਇਰ ਸਾਡੇ ਤੋਂ ਜੁਦਾ ਹੋ ਗਿਆ। ਅਨੇਕਾਂ ਜਿੰਦਗੀ ਦੀਆਂ ਕਹਾਣੀਆਂ ਤੇ ਯਾਦਾਂ ਅਜੇ ਵੀ ਮੇਰੇ ਅੰਦਰ ਸਮੇਟੀਆਂ ਪਈਆਂ ਹਨ। ਬੜਾ ਨੇੜਿਉਂ ਤੱਕਿਆ ਮੀਸ਼ਾ ਸ਼ਾਇਦ ਮੈਂ ਇਸ ਕਰਕੇ ਵੀ ਜ਼ਿਆਦਾ ਜਾਣਦਾ ਹਾਂ ਜਦੋਂ ਉਨ੍ਹਾਂ ਦੀ ਸੁਪਤਨੀ ਸ੍ਰੀਮਤੀ ਸੁਰਿੰਦਰ ਕੌਰ ਮੀਸ਼ਾ ਪਹਿਲੀ ਵਾਰ ਗੁਰੂ ਨਾਨਕ ਨੈਸ਼ਨਲ ਕਾਲਜ ਫਾਰ ਵੂਮੈਨ ਦੀ ਪ੍ਰਿੰਸੀਪਲ ਬਣ ਕੇ ਮੇਰੇ ਟਾਊਨ ਨਕੋਦਰ ਪੜ੍ਹਾਉਣ ਲਗ ਪਏ।


ਅੱਗੇ ਪੜੋ

ਕਲਮ ਦੀ ਆਜ਼ਾਦੀ ਦੇ ਹੱਕ ਲਈ ਆਵਾਜ਼ ਉਠਾਓ

Posted on:- 29-07-2017

suhisaver

-ਜਸਪਾਲ ਜੱਸੀ 

ਉੱਘੇ ਨਾਵਲਕਾਰ ਬਲਦੇਵ ਸਿੰਘ ਸੜਕਨਾਮਾ ਦੇ ਨਾਵਲ ''ਸੂਰਜ ਦੀ ਅੱਖ'' ਨੂੰ ਅਧਾਰ ਬਣਾ ਕੇ, ਉਸ ਨੂੰ ਧਮਕਾਉਣ, ਸੋਸ਼ਲ ਮੀਡੀਆ 'ਤੇ ਉਸ ਖਿਲਾਫ ਜ਼ਹਿਰੀਲੀ ਮੁਹਿੰਮ ਵਿੱਢ ਕੇ, ਗਾਲੀ ਗਲੋਚ ਦੀ ਭਾਸ਼ਾ ਨਾਲ ਉਸ ਨੂੰ ਪ੍ਰੇਸ਼ਾਨ ਕਰਨ ਦੇ ਯਤਨਾਂ ਦਾ ਮਾਮਲਾ ਸਾਹਿਤਕ  ਤੇ ਜਮਹੂਰੀ ਹਲਕਿਆਂ 'ਚ ਸਰੋਕਾਰ ਦਾ ਵਿਸ਼ਾ ਬਣਿਆ ਹੋਇਆ ਹੈ। ਕੂੜ-ਪ੍ਰਚਾਰ ਦਾ ਇਹ ਹੱਲਾ ਫਿਰਕਾਪ੍ਰਸਤ ਸਿੱਖ ਜਾਨੂੰਨੀ ਅਨਸਰਾਂ ਵੱਲੋਂ ਬੋਲਿਆ ਗਿਆ ਹੈ। ਉਂਝ ਗਾਲੀ-ਗਲੋਚ ਦਾ ਨਿਸ਼ਾਨਾ ਸਿਰਫ ਬਲਦੇਵ ਸੜਕਨਾਮਾ ਹੀ ਨਹੀਂ ਹੈ। ਉੱਘੇ ਲੇਖਕ ਅਤਰਜੀਤ ਤੋਂ ਲੈ ਕੇ ਕਈ ਹੋਰਨਾਂ ਨੂੰ  ਵੀ ਅਤਿ ਨੀਵੀਂ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਹੈ। ਪਹਿਲਾਂ ਸੁਰਜੀਤ ਗੱਗ ਨਾਲ ਵੀ ਅਜਿਹਾ ਹੀ ਕੀਤਾ ਗਿਆ ਹੈ। ਇਨ੍ਹਾਂ ਫਿਰਕੂ ਜਾਨੂੰਨੀ ਅਨਸਰਾਂ ਦਾ ਅਸਲ ਨਿਸ਼ਾਨਾ ਅਗਾਂਹ-ਵਧੂ, ਧਰਮ ਨਿਰਪੱਖ ਤੇ ਜਮਹੂਰੀ ਵਿਚਾਰਾਂ ਵਾਲੇ ਲੇਖਕਾਂ ਦੀ ਸਮੁੱਚੀ ਧਿਰ  ਹੈ। ਇਸ ਕੁ-ਪ੍ਰਚਾਰ ਦੀ ਮਾਰ ਦਾ ਸ਼ਿਕਾਰ ਹਰ ਉਹ ਲੇਖਕ ਹੋ ਸਕਦਾ ਹੈ ਜੋ ਉਹਨਾਂ ਦੀ ਸੌੜੀ ਫਿਰਕੂ ਸੋਚ ਦੇ ਸਾਂਚੇ 'ਚ ਫਿੱਟ ਨਹੀਂ ਬੈਠਦਾ। ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕਰਨ ਤੇ ਧਮਕਾਉਣ ਰਾਹੀਂ, ਉਸ ਦੀ ਜ਼ੁਬਾਨਬੰਦੀ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਉਸ ਦੀ ਕਲਮ ਨੂੰ ਸੱਚ ਤੋਂ ਮੁੱਖ ਮੋੜ ਲੈਣ ਲਈ ਮਜਬੂਰ ਕਰਨ ਦਾ ਯਤਨ ਕੀਤਾ ਜਾਂਦਾ ਹੈ।

ਲੇਖਕਾਂ, ਕਲਾਕਾਰਾਂ ਦੀ ਆਵਾਜ਼   ਕੁਚਲਣ ਲਈ ਹੋ ਰਹੇ ਇਹਨਾਂ ਯਤਨਾਂ ਨੂੰ ਮੁਲਕ ਪੱਧਰ 'ਤੇ ਹੀ ਤੇਜ਼  ਹੋ ਰਹੇ ਫਿਰਕੂ ਫਾਸ਼ੀ ਵਰਤਾਰੇ ਦੇ ਅੰਗ ਵਜੋਂ ਦੇਖਣਾ ਬਣਦਾ ਹੈ। ਮੁਲਕ ਭਰ 'ਚ ਭਾਜਪਾ ਦੀਆਂ ਚਾਮ੍ਹ੍ਹਲੀਆਂ ਹੋਈਆਂ ਹਿੰਦੂ ਜਨੂੰਨੀ ਤਾਕਤਾਂ ਨੇ ਲੇਖਕਾਂ 'ਤੇ ਬੁੱਧੀਜੀਵੀਆਂ ਦੀ ਜ਼ੁਬਾਨਬੰਦੀ ਲਈ ਫਾਸ਼ੀ ਹਮਲਾ ਵਿੱਢਿਆ ਹੋਇਆ ਹੈ।

ਅੱਗੇ ਪੜੋ

ਸਾਹਿਤ ਸਰੋਦ ਤੇ ਸੰਵੇਦਨਾ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ