Sat, 16 December 2017
Your Visitor Number :-   1116690
SuhisaverSuhisaver Suhisaver
5 ਪਾਕਿਸਤਾਨੀ ਬੱਚਿਆਂ ਨੂੰ ਮੈਡੀਕਲ ਵੀਜ਼ੇ ਦਿੱਤੇ : ਸੁਸ਼ਮਾ               ਸੁਨੀਲ ਜਾਖੜ ਨੇ ਲੋਕ ਸਭਾ ਮੈਂਬਰ ਵਜੋਂ ਲਿਆ ਹਲਫ਼               ਕੇਂਦਰ ਸਰਕਾਰ ਵੱਲੋਂ ਤਿੰਨ ਤਲਾਕ ਬਿੱਲ ਨੂੰ ਮਨਜ਼ੂਰੀ              

ਸੰਘ ਦੇ ਮੀਡੀਆ ਸਮਾਗਮ `ਚ ਪ੍ਰਸਾਰ ਭਾਰਤੀ ਦੇ ਆਹਲਾ ਅਧਿਕਾਰੀ !

Posted on:- 17-09-2017

suhisaver

ਸੰਘ ਨੇ ਇੱਕ ਅਰਬਪਤੀ ਨੂੰ ਫੜ ਕੇ ਮੀਡੀਆ ਨੂੰ ਮੁੱਠੀ `ਚ ਕਰਨ ਦੀ ਸੋਚ ਲਈ ਹੈ । ਇਸਦੀ ਤਾਜ਼ਾ ਮਿਸਾਲ ਪਿਛਲੇ ਦਿਨੀ ਨੋਇਡਾ ਦੇ 63 ਸੈਕਟਰ `ਚ ਦੇਖਣ ਨੂੰ ਮਿਲਿਆ ਹੈ । ਜਿਥੇ ਪ੍ਰਸਾਰ  ਭਾਰਤੀ ਦੇ ਨਿਰਦੇਸ਼ਕ ਏ ਸੂਰੇਪ੍ਰਕਾਸ਼ ਨੇ `ਹਿੰਦੂਸਥਾਨ ਸਮਾਚਾਰ ` ਦੀ ਨਵੀਂ ਵੈੱਬਸਾਈਟ ਦਾ ਉਦਘਾਟਨ ਕੀਤਾ ਹੈ । ਇਸ ਸਮਾਗਮ `ਚ `ਚ ਪ੍ਰਸਾਰ ਭਾਰਤੀ ਦੇ ਮੁਖੀ ਤੇ ਸੀਈਓ ਦੋਵੇਂ ਮੌਜੂਦ ਸਨ । ਯਾਦ ਰਹੇ ਕਿ `ਹਿੰਦੂਸਥਾਨ ਸਮਾਚਾਰ `ਵਿਸ਼ਵ ਹਿੰਦੂ ਪ੍ਰੀਸ਼ਦ ਦੇ ਸੰਸਥਾਪਕ ਤੇ ਪਹਿਲੇ ਪ੍ਰਧਾਨ ਦਾਦਾ ਸਾਹਿਬ ਅਪਟੇ ਦੁਆਰਾ 1948 `ਚ ਸਥਾਪਿਤ `ਸੰਵਾਦ ਸਮਿਤੀ` ਸੀ ਜੋ ਅੱਜ ਪੂਰੀ ਤਰ੍ਹਾਂ  ਆਰਐੱਸਐੱਸ ਅਧੀਨ ਹੈ । ਵਾਜਪਾਈ ਸਰਕਾਰ ਸਮੇਂ ਇਸ ਏਜੰਸੀ ਨੂੰ ਸ਼ੁਰੂ ਕਰਨ ਦੇ ਯਤਨ ਹੋਏ ਉਦੋਂ ਪੈਸੇ ਲਾਉਣ ਵਾਲਾ ਕੋਈ ਨਾ ਮਿਲਿਆ ਕੰਮ ਖਟਾਈ `ਚ ਪੈ ਗਿਆ ਸੀ ।
                 
ਹੁਣ ਜਦੋਂ ਸੰਘ ਦੇ ਬਗਲ -ਬੱਚੇ ਮੋਦੀ ਚੰਗੇ ਬਹੁਮਤ ਨਾਲ ਜਿੱਤ ਕੇ ਆਏ ਹਨ ਤਾਂ ਭਾਜਪਾ ਦੇ ਇੱਕ ਧਨਾਢ ਸੰਸਦ ਮੈਂਬਰ ਆਰ . ਕੇ ਸਿਨਹਾ ਦਾ ਪੈਸੇ ਇਸ ਕੰਪਨੀ ਨੂੰ ਬਹਾਲ ਕਰਨ ਦੇ ਕੰਮ ਆਇਆ ਹੈ । ਸੂਤਰਾਂ ਅਨੁਸਾਰ ਇਸ ਏਜੰਸੀ  ਨੂੰ ਤਕੜਾ ਕਰਨ ਦਾ ਮਸੌਦਾ ਪ੍ਰਸਾਰ ਭਾਰਤੀ ਮੰਤਰਾਲੇ ਬਣਿਆ ਹੈ ।ਡੀਏਵੀਪੀ ਦੀ ਨਵੀਂ ਨੀਤੀ ਬਣਾਈ ਗਈ ਹੈ । ਇਸ ਅਨੁਸਾਰ ਸੰਘ ਦੀ ਸੰਵਾਦ ਸਮਿਤੀ ਨੂੰ ਪੀ .ਟੀ .ਆਈ .ਤੇ ਯੂ.ਐਨ .ਆਈ . ਦੇ ਬਰਾਬਰ ਖੜਾ ਕਰਨ ਦਾ ਯਤਨ ਕੀਤਾ ਗਿਆ ਹੈ ।
      

ਅੱਗੇ ਪੜੋ

ਹਾਮਿਦ ਅੰਸਾਰੀ ਤੋਂ ਬਾਅਦ ਕੀ ਹੋਵੇਗਾ ਰਾਜਸਭਾ ਟੀ . ਵੀ .ਦਾ ਭਵਿੱਖ ?

Posted on:- 27-07-2017

suhisaver

ਨਵੇਂ ਉੱਪ ਰਾਸ਼ਟਰਪਤੀ ਲਈ ਪੈਣ ਵਾਲੀਆਂ ਵੋਟਾਂ ਦੇ ਦਿਨ ਜਿਵੇਂ -ਜਿਵੇਂ ਨੇੜੇ ਆ ਰਹੇ ਨੇ ,  ਉਸੇ  ਤਰ੍ਹਾਂ ਹੀ ਪੱਤਰਕਾਰੀ ਤੇ ਬੌਧਿਕ ਹਲਕਿਆਂ ਦੀ ਚਿੰਤਾ ਵੱਧ ਰਹੀ ਹੈ ਕੀ ਰਾਜਸਭਾ ਟੀ.ਵੀ. ਆਉਣ ਵਾਲਾ ਸਮਾਂ ਕਿਸ ਤਰ੍ਹਾਂ ਦਾ ਹੋਵੇਗਾ ? ਰਾਜ ਸਭਾ ਦੇ ਸਭਾਪਤੀ (ਉੱਪ -ਰਾਸ਼ਟਰਪਤੀ) ਦੀ ਨਿਗਰਾਨੀ `ਚ ਚੱਲਣ ਵਾਲੇ ਰਾਜਸਭਾ ਟੀ.ਵੀ. ਨੇ ਪਿਛਲੇ ਕੁਝ ਸਾਲਾਂ `ਚ ਆਪਣੀ ਨਿਰਪੱਖ , ਭਰੋਸੇਯੋਗ ਪੱਤਰਕਾਰੀ ਤੇ ਗੰਭੀਰ ਬਹਿਸਾਂ ਵਾਲੇ ਪ੍ਰੋਗਰਾਮਾਂ ਕਾਰਨ ਭੱਲ ਬਣਾਈ ਹੋਈ ਹੈ । ਬਹੁਤ ਸਾਰੇ ਮੀਡੀਆ ਵਿਸ਼ਲੇਸ਼ਕਾਂ ਦਾ  ਮੰਨਣਾ ਹੈ ਕਿ  ਅਜਿਹਾ ਤਾਂ ਹੀ ਸੰਭਵ ਹੈ ਕਿ ਇਸਦੇ ਨਿਗਰਾਨ ਹਾਮਿਦ ਅੰਸਾਰੀ ਵਰਗੇ ਸ਼ਖ਼ਸ ਹਨ । ਉੱਪ ਰਾਸ਼ਟਰਪਤੀ ਦੇ ਅਹੁਦੇ ਲਈ ੫ ਅਗਸਤ ਨੂੰ ਵੋਟਾਂ ਪੈ  ਰਹੀਆਂ ਹਨ ।  ਮੁਕਾਬਲਾ ਗੋਪਾਲ ਕ੍ਰਿਸ਼ਨ ਗਾਂਧੀ ਤੇ ਐੱਮ.ਵੈਂਕਈਆ ਨਾਇਡੂ ਵਿਚਕਾਰ ਹੋ ਰਿਹਾ ਹੈ । ਗਿਣਤੀਆਂ- ਮਿਣਤੀਆਂ ਦੇ ਹਿਸਾਬ ਨਾਲ ਵੈਂਕਈਆ ਨਾਇਡੂ ਦਾ ਹੱਥ ਉੱਪਰ ਹੈ । ਦੇਸ਼ ਦੇ ਇੱਕ ਨਾਮਵਰ ਪੱਤਰਕਾਰ ਦਾ ਕਹਿਣਾ ਹੈ ``ਵੈਂਕਈਆ ਨਾਇਡੂ ਦੀ ਜਿੱਤ ਪੱਕੀ ਹੈ ਇਸ ਨਾਲ ਰਾਜਸਭਾ ਟੈਲੀਵਿਜ਼ਨ ਦੀ ਪਹਿਲਾਂ ਵਾਲੀ ਮਟਕ ਨਹੀਂ ਰਹਿਣੀ । ਨਾਇਡੂ ਸਾਹਿਬ ਇਸ ਨੂੰ ਆਪਣੇ ਮੁਤਾਬਕ ਚਲਾਉਣਗੇ ਤੁਸੀਂ ਦੇਖਿਆ ਹੀ ਹੈ ਕਿ ਲੋਕ ਸਭਾ ਟੀ . ਵੀ ਦਾ ਕੀ ਹਾਲ ਹੋਇਆ ਉਸ ਤਰ੍ਹਾਂ ਇਸਦਾ ਵੀ ਹੋ ਜਾਵੇਗਾ ।`` ਰਾਜਸਭਾ ਟੀ . ਵੀ ਦੇ ਇੱਕ ਸੀਨੀਅਰ ਸੰਪਾਦਕ ਨੇ ਆਪਣਾ ਨਾਮ ਨਾ ਨਸ਼ਰ ਕਰਨ  ਦੀ ਸ਼ਰਤ `ਤੇ  ਕਿਹਾ`` ਇਥੇ ਤੁਸੀਂ ਸਹੀ ਪੱਤਰਕਾਰੀ ੧੦ ਅਗਸਤ ਤੱਕ ਹੀ ਦੇਖ ਸਕੋਗੇ ਉਸਤੋਂ ਬਾਅਦ ਸਭ ਕੁਝ ਬਦਲ ਜਾਵਗਾ 3 ਮਹੀਨੇ ਦੇ ਅੰਦਰ ਬਹੁਤ ਸਾਰੇ ਸੰਪਾਦਕ ਪੱਤਰਕਾਰ ਇਸ ਚੈਨਲ ਨੂੰ ਅਲਵਿਦਾ ਆਖ ਰਹੇ ਨੇ ।``
      
ਚੇਤੇ ਰਹੇ ਚੈਨਲ ਨੇ ਹੁਣੇ ਹੀ ਬਹੁਤ ਸਾਰੇ ਲੋਕ -ਪੱਖ ਦੀ ਗੱਲ ਕਰਨ ਵਾਲੇ ਪ੍ਰੋਗਰਾਮਾਂ ਨੂੰ ਬੰਦ ਕਰ ਦਿੱਤਾ ਹੈ । ਉਰਮਿਲੇਸ਼ ਤੇ ਸਿਧਾਰਥ ਵਰਧਰਾਜਨ ਵਰਗੇ ਪੱਤਰਕਾਰਾਂ ਦੇ , ਸ਼ੋਅ ਬੰਦ ਕਰ ਦਿੱਤੇ ਨੇ । ਇਸੇ ਚੈਨਲ ਦੇ ਇੱਕ ਸੀਨੀਅਰ ਪੱਤਰਕਾਰ ਦਾ ਕਹਿਣਾ ਹੈ ਕਿ ਹੁਣੇ ਸ਼ੁਰੂ ਹੋਇਆ ਇੱਕ ਪ੍ਰੋਗਰਾਮ `ਗਰਾਉਂਡ ਰਿਪੋਰਟ ` ਵੀ ਸਰਕਾਰ ਦੀਆਂ ਅੱਖਾਂ `ਚ ਚੁਭ ਰਿਹਾ ਹੈ ਦਸ ਅਗਸਤ ਤੋਂ ਬਾਅਦ ਇਸਦਾ ਭਵਿੱਖ ਪਤਾ ਨਹੀਂ ਕੀ ਹੋਵੇਗਾ ।


ਅੱਗੇ ਪੜੋ

ਮੰਗੋ ਮਾਈ -ਮੁਖਤਿਆਰ ਸਿੰਘ

Posted on:- 20-09-2016

suhisaver

ਸੰਤੋ ਸਰੂਰ ‘ਚ ਤੁਰੀ ਆਈ।ਉਸ ਨੇ ਰਾਤੀਂ,ਛੋਟਾ ਹਾੜਾ ਹੀ ਲਿਆ ਸੀ।ਉਹ ਸਰਦਾਰ ਕਰਨੈਲ ਸਿਉਂ ਦੇ ਘਰੋਂ ਤੁਰਨ ਲੱਗਿਆ ਹੀ ਠੀਕ ਹੋ ਗਈ ਸੀ।ਉਹ ਆਪਣੇ ਘਰ ਤਕ ਤੁਰੀ ਆਉਂਦੀ ਹੌਲੀ ਫੁੱਲ ਹੋ ਗਈ ਸੀ।ਉਸ ਦਾ ਪੈਰ ਟਿਕਾਣੇ ਸਿਰ ਧਰ ਹੋ ਰਿਹਾ ਸੀ।ਸੁੰਦਰ ਮੁਹੱਲੇ ਵਾਲੀ ਗੰਦੇ ਪਾਣੀ ਦੀ ਟੇਢੀ-ਮੇਢੀ ਨਾਲੀ ਧਿਆਨ ਨਾਲ ਟੱਪ ਰਹੀ ਸੀ।ਉਸ ਨੇ ਬੀਹੀ ਵਾਲੀਆਂ ਜਨਾਨੀਆਂ ਅਤੇ ਬੱਚਿਆਂ ਵੱਲ ਬਹੁਤਾ ਖਿਆਲ ਨਹੀਂ ਕੀਤਾ।ਕਈ ਜਣੀਆਂ ਹੈਰਾਨ ਸਨ ਕਿ ਨੀਵੀਂ ਪਾਈ ਬਗੈਰ ਬੋਲੇ ਹੀ ਲੰਘ ਗਈ।

ਮੰਗੋ ਮਾਈ ਨੂੰ ਤਾਂ ਉਹ ਜ਼ਰੂਰ ਬੁਲਾਅ ਕੇ ਲੰਘਦੀ, “ਚਾਚੀ ਕੀ ਹਾਲ ਐ?ਖੰਘ ਨੂੰ ਰਾਮ ਐ?”

ਅਗੋਂ ਮੰਗੋ ਮਾਈ ਖੰਘ ਕੇ ਬੋਲਦੀ, “ਹਾਂ ਧੀਏ ਫਰਕ ਐ।ਮੁੰਡਾ ਦਵਾਈ ਲੈ ਕੇ ਆਇਆ ਤੀ।”

“ਚੰਗਾ ਚਾਚੀ ਰਾਮ ਆ ਜੂਗਾ।ਦਵਾਈ ਲਈ ਜਾਈਂ ਜਿਮੇਂ ਡਾਕਧਾਰ ਨੇ ਦੱਸਿਐ।” ਸੰਤੋ ਜਾਂਦੀ ਹੋਈ ਕਹਿ ਜਾਂਦੀ।

ਅੱਗੇ ਪੜੋ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ