Sun, 18 August 2019
Your Visitor Number :-   1789581
SuhisaverSuhisaver Suhisaver
ਰਵੀ ਸ਼ਾਸਤਰੀ ਮੁੜ ਤੋਂ ਬਣੇ ਭਾਰਤੀ ਕ੍ਰਿਕਟ ਟੀਮ ਦੇ ਕੋਚ               ਜੰਮੂ-ਕਸ਼ਮੀਰ ਦੀ ਵੰਡ ਖਿਲਾਫ ਖੱਬੀਆਂ ਪਾਰਟੀਆਂ ਵੱਲੋਂ ਦਿੱਲੀ 'ਚ ਮਾਰਚ, ਪੰਜਾਬ 'ਚ ਪ੍ਰਦਰਸ਼ਨ              

ਜੰਮੂ-ਕਸ਼ਮੀਰ 'ਚ ਧਾਰਾ 370 ਖ਼ਤਮ ਕਰਨ ਦਾ ਵਿਰੋਧ ਕਰੋ

Posted on:- 05-08-2019

ਜਗਰਾਓਂ: ਇਨਕਲਾਬੀ ਕੇਂਦਰ ਪੰਜਾਬ ਦੇ ਸੂਬਾ ਪ੍ਰਧਾਨ ਨਰਾਇਣ ਦੱਤ ਅਤੇ ਸੂਬਾ ਸਕੱਤਰ ਕੰਵਲਜੀਤ ਖੰਨਾ ਨੇ ਮੋਦੀ ਸਰਕਾਰ ਵੱਲੋਂ ਜੰਮੂ-ਕਸ਼ਮੀਰ 'ਚ ਧਾਰਾ 370 ਨੂੰ ਖ਼ਤਮ ਕਰਨ ਦਾ ਵਿਰੋਧ ਕਰਦਿਆਂ ਕਿਹਾ ਕਿ ਆਰਐਸਐਸ ਆਪਣੀ ਹੋਂਦ 'ਚ ਆਉਣ ਤੋਂ ਹੀ ਆਪਣੇ ਹਿੰਦੂ ਫਾਸ਼ੀਵਾਦੀ ਏਜੰਡੇ ਨੂੰ ਲਾਗੂ ਕਰਨ ਲਈ ਬਾਬਰੀ ਮਸਜਿਦ ਦੀ ਥਾਂ ਰਾਮ ਮੰਦਰ ਉਸਾਰਨ, ਦੇਸ਼ ਵਿਚ ਸਾਂਝਾ ਸਿਵਲ ਕੋਡ ਲਾਗੂ ਕਰਨ ਅਤੇ ਜੰਮੂ-ਕਸ਼ਮੀਰ 'ਚੋਂ ਧਾਰਾ 370 ਹਟਾਉਣ ਰਾਹੀਂ ਇਕ ਰਾਸ਼ਟਰ, ਇਕ ਵਿਧਾਨ ਅਤੇ ਇਕ ਨਿਸ਼ਾਨ ਰਾਹੀਂ ਹਿੰਦੂਤਵੀ ਰਾਸ਼ਟਰ ਬਣਾਉਣਾ ਲੋਚਦੀ ਸੀ। ਪਰ ਹੁਣ ਭਾਜਪਾ ਦੀ ਮੋਦੀ-ਅਮਿਤ ਸ਼ਾਹ ਜੋੜੀ ਨੇ ਲੋਕ ਸਭਾ, ਰਾਜ ਸਭਾ ਅਤੇ ਸਟੇਟ ਦੀਆਂ ਹੋਰ ਸੰਸਥਾਵਾਂ 'ਤੇ ਪੂਰਨ ਗਲਬਾ ਕਾਇਮ ਕਰਕੇ ਆਰਐਸਐਸ ਦਾ ਹਿੰਦੂਤਵੀ ਰਾਸ਼ਟਰਵਾਦ ਦਾ ਫਾਸ਼ੀਵਾਦੀ ਏਜੰਡਾ ਆਪਾਸ਼ਾਹੀ ਨਾਲ ਮੜਨਾ ਸ਼ੁਰੂ ਕਰ ਦਿੱਤਾ ਹੈ।

ਗ਼ੈਰ ਕਾਨੂੰਨੀ ਗਤੀਵਿਧੀਆਂ ਕਾਨੂੰਨ 'ਚ ਸੋਧ ਕਰਕੇ ਮੋਦੀ ਸਰਕਾਰ ਕਿਸੇ ਵੀ ਵਿਅਕਤੀ ਨੂੰ ਅਤਿਵਾਦੀ ਕਰਾਰ ਦੇਣ ਦਾ ਅਧਿਕਾਰ ਲੈ ਲਿਆ ਹੈ ਅਤੇ ਮੁਸਲਮਾਨਾਂ ਦੇ ਅਕੀਦਿਆਂ 'ਚ ਦਖਲ ਦੇਣ ਲਈ ਤਿੰਨ ਤਲਾਕ ਕਾਨੂੰਨ ਬਦਲ ਦਿੱਤਾ ਗਿਆ ਹੈ।  ਅਮਿਤ ਸ਼ਾਹ ਵੱਲੋਂ ਰਾਜ ਸਭਾ 'ਚ ਧਾਰਾ 370 ਨੂੰ ਖ਼ਤਮ ਕਰਨ ਦਾ ਮਤਾ ਪਾਉਣ ਸਮੇਂ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਵਿਸ਼ਵਾਸ 'ਚ ਲੈਣ ਦੀ ਬਜਾਏ ਭਾਜਪਾ ਦੀ ਫਾਸ਼ੀਵਾਦੀ ਸਰਕਾਰ ਨੇ ਜੰਮੂ-ਕਸ਼ਮੀਰ 'ਚ ਟੈਲੀਫੋਨ, ਬਰੌਡਬੈਂਡ, ਸੰਚਾਰ ਸਾਧਨਾਂ ਨੂੰ ਜਾਮ ਕਰਕੇ ਅਤੇ ਜੰਮੂ-ਕਸ਼ਮੀਰ 'ਚ ਕਰਫਿਊ ਲਾ ਕੇ ਸਮੁੱਚੇ ਰਾਜ ਨੂੰ ਫੌਜੀ ਛਾਉਣੀ 'ਚ ਤਬਦੀਲ ਕਰ ਦਿੱਤਾ ਹੈ।

ਅੱਗੇ ਪੜੋ

ਮਹਿਲਕਲਾਂ ਲੋਕ ਸੰਘਰਸ਼ ਇਤਿਹਾਸਕ ਘਟਨਾ- ਕੰਵਲਜੀਤ ਖੰਨਾ, ਬੁਰਜਗਿੱਲ

Posted on:- 24-07-2019

suhisaver

ਬਰਨਾਲਾ: ਮਹਿਲਕਲਾਂ ਲੋਕ ਸੰਘਰਸ਼ ਨਾਲ ਜੁੜੇ ਅਹਿਮ ਇਤਿਹਾਸਕ ਪੱਖਾਂ ਦੀ ਮੌਜੂਦਾ ਦੌਰ ਵਿੱਚ ਪ੍ਰਸੰਗਤਾ ਅਤੇ ਲੋਕ ਆਗੂ ਮਨਜੀਤ ਧਨੇਰ ਦੀ ਉਮਰ ਕੈਦ ਸਜ਼ਾ ਨਾਲ ਜੁੜੇ ਅਹਿਮ ਪੱਖਾਂ ਅਤੇ ਭਵਿੱਖੀ ਕਾਰਜਾਂ ਸਬੰਧੀ ਇਨਕਲਾਬੀ ਜਮਹੂਰੀ ਕਾਰਕੁਨਾਂ ਦੀ ਵਿਚਾਰ ਚਰਚਾ ਤਰਕਸ਼ੀਲ ਭਵਨ ਬਰਨਾਲਾ ਵਿਖੇ ਹੋਈ। ਇਸ ਸਮੇਂ ਕੰਵਲਜੀਤ ਖੰਨਾ,ਬੂਟਾ ਸਿੰਘ ਬੁਰਜਗਿੱਲ, ਮਨਜੀਤ ਧਨੇਰ,ਗੁਰਮੀਤ ਸੁਖਪੁਰ ਅਤੇ ਸਾਥੀ ਨਰਾਇਣ ਦੱਤ ਨੇ ਵਿਚਾਰ ਚਰਚਾ ਕਰਦਿਆਂ ਕਿਹਾ ਕਿ ਕਿਸੇ ਸਾਂਝੇ ਸੰਘਰਸ਼ ਨੂੰ ਠੀਕ ਦਿਸ਼ਾ 'ਚ ਲੰਬੇ ਸਮੇਂ ਤੱਕ ਅੱਗੇ ਵਧਾਉਣ ਲਈ ਸਭ ਤੋਂ ਪਹਿਲਾਂ ਅਤੇ ਮਹੱਤਵਪੂਰਨ ਪੱਖ ਸਬੰਧਤ ਅਦਾਰੇ ਦੀ ਦਰੁੱਸਤ ਬੁਨਿਆਦ ਲੋਕਾਂ ਉੱਪਰ ਟੇਕ ਰੱਖਕੇ ਸੰਘਰਸ਼ ਨੂੰ ਅੱਗੇ ਵਧਾਉਣ ਦਾ ਹੁੰਦਾ ਹੈ।

ਇਸੇ ਕਰਕੇ ਬਹੁਚਰਚਿਤ ਕਿਰਨਜੀਤ ਕੌਰ ਕਾਂਡ ਨੂੰ ਵਾਪਰਿਆਂ 22 ਸਾਲ ਦਾ ਲੰਬਾ ਅਰਸਾ ਬੀਤ ਚੁੱਕਾ ਹੈ। ਮਹਿਲਕਲਾਂ ਦੀ ਧਰਤੀ ਤੋਂ ਉੱਠੀ ਔਰਤ ਹੱਕਾਂ ਦੀ ਰੋਹਲੀ ਗਰਜ ਦੀ ਬੁਨਿਆਦ ਰੱਖਣ ਵਾਲੇ ਐਕਸ਼ਨ ਕਮੇਟੀ ਮਹਿਲਕਲਾਂ ਦੀਆਂ ਚੁਣੌਤੀ ਦਰ ਚੁਣੌਤੀ ਦਾ ਪੈਰ ਪੈਰ ਤੇ ਸਾਹਮਣਾ ਕਰਨਾ ਪੈਂਦਾ/ਪੈ ਰਿਹਾ ਹੈ। ਜਿਸ ਦਾ ਸਿਦਕਦਿਲੀ ਨਾਲ ਟਾਕਰਾ ਕੀਤਾ ਜਾ ਰਿਹਾ ਹੈ ।

ਅੱਗੇ ਪੜੋ

ਸ਼ਹੀਦ ਭਗਤ ਸਿੰਘ ਬੁੱਕ ਸੈਂਟਰ ਵਲੋਂ ਇੱਕ ਹੋਰ ਸਫਲ ਪੁਸਤਕ ਮੇਲਾ

Posted on:- 02-07-2019

suhisaver

'ਸ਼ਹੀਦ ਭਗਤ ਸਿੰਘ ਬੁੱਕ ਸੈਂਟਰ' ਵਲੋਂ ਪਿਛਲੇ ਕੁਝ ਸਾਲਾਂ ਤੋਂ ਸਾਲ ਵਿੱਚ 3-4 ਵਾਰ ਸਾਹਿਤ ਪ੍ਰੇਮੀਆਂ ਲਈ ਪੁਸਤਕ ਮੇਲੇ ਲਗਾਏ ਜਾਂਦੇ ਹਨ।ਇਸੇ ਲੜੀ ਵਿੱਚ ਇਸ ਸਾਲ ਦਾ ਦੂਜਾ ਦੋ ਰੋਜ਼ਾ ਪੁਸਤਕ ਮੇਲਾ ਗਰੀਨ ਪਲਾਜ਼ਾ ਵਿੱਚ 29 ਤੇ 30 ਜੂਨ ਨੂੰ ਮਾਸਟਰ ਭਜਨ ਸਿੰਘ ਵਲੋਂ ਲਗਾਇਆ ਗਿਆ।ਇਸ ਪੁਸਤਕ ਮੇਲੇ ਵਿਚੋਂ ਸੈਂਕੜੇ ਸਾਹਿਤ ਪ੍ਰੇਮੀਆਂ ਨੇ ਸਾਹਿਤਕ, ਸਮਾਜਿਕ, ਰਾਜਨੀਤਕ, ਸਿਹਤ, ਤਰਕਸ਼ੀਲਤਾ, ਧਰਮ, ਵਿਗਿਆਨ ਆਦਿ ਵਿਸ਼ਿਆਂ ਤੇ ਪੰਜਾਬੀ, ਹਿੰਦੀ, ਅੰਗਰੇਜ਼ੀ, ਉਰਦੂ ਵਿੱਚ ਆਪਣੀ ਮਨਪਸੰਦ ਦੀਆਂ ਕਿਤਾਬਾਂ ਖਰੀਦੀਆਂ।ਇਸ ਪੁਸਤਕ ਮੇਲੇ ਦਾ ਉਦਘਾਟਨ ਉਘੀ ਲੇਖਿਕਾ ਗੁਰਚਰਨ ਕੌਰ ਥਿੰਦ, 'ਲੋਕ ਕਲ਼ਾ ਮੰਚ' ਮੰਡੀ ਮੁੱਲਾਂਪੁਰ ਤੋਂ ਲੇਖਕ ਤੇ ਨਿਰਦੇਸ਼ਕ ਹਰਕੇਸ਼ ਚੌਧਰੀ ਤੇ ਸੁਰਿੰਦਰ ਸ਼ਰਮਾ ਵਲੋਂ ਕੀਤਾ ਗਿਆ।

ਅੱਗੇ ਪੜੋ

ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ