Sat, 16 December 2017
Your Visitor Number :-   1116691
SuhisaverSuhisaver Suhisaver
5 ਪਾਕਿਸਤਾਨੀ ਬੱਚਿਆਂ ਨੂੰ ਮੈਡੀਕਲ ਵੀਜ਼ੇ ਦਿੱਤੇ : ਸੁਸ਼ਮਾ               ਸੁਨੀਲ ਜਾਖੜ ਨੇ ਲੋਕ ਸਭਾ ਮੈਂਬਰ ਵਜੋਂ ਲਿਆ ਹਲਫ਼               ਕੇਂਦਰ ਸਰਕਾਰ ਵੱਲੋਂ ਤਿੰਨ ਤਲਾਕ ਬਿੱਲ ਨੂੰ ਮਨਜ਼ੂਰੀ              

ਗ਼ਜ਼ਲ - ਗੁਰਭਜਨ ਗਿੱਲ

Posted on:- 16-12-2016

suhisaver

ਬੰਦਿਆਂ ਕੋਲੋਂ ਛਾਂਵਾਂ ਮੰਗਣ, ਛਾਂਗੇ ਬਿਰਖ ਵਿਚਾਰੇ ਹੋ ਗਏ।
ਮਾਪੇ ਕੱਲਮ-ਕੱਲ੍ਹੇ ਬੈਠੇ, ਕੋਰੇ ਅੱਖ ਦੇ ਤਾਰੇ ਹੋ ਗਏ।

ਸਿਵਿਆਂ ਅੰਦਰ ਜਾਵੇ ਇਹ ਰਾਹ, ਜ਼ਹਿਰ ਪਰੁੱਚਾ ਪੌਣਾਂ ਅੰਦਰ,
ਅਗਨੀ ਭੇਟ ਬਨਸਪਤਿ ਹੋਈ, ਸਾਹ ਲੈਣੇ ਵੀ ਭਾਰੇ ਹੋ ਗਏ।

ਘਰ ਤੋਂ ਤੁਰਿਆ ਮੰਜ਼ਿਲ ਵੱਲ ਨੂੰ, ਰਾਹਾਂ ਵਿੱਚ ਗਵਾਚ ਗਿਆ ਹਾਂ,
ਮੇਰੇ ਮਨ ਦੇ ਖੰਭ ਵੀ ਯਾਰੋ ਡਾਢੇ  ਬੇ ਇਤਬਾਰੇ ਹੋ ਗਏ।

ਮੋਹ ਮਮਤਾ ਦੇ ਧਾਗੇ ਛੁੱਟੇ , ਟੁੱਟੀ ਡੋਰ ਪਤੰਗੜੀਆਂ ਦੀ,
ਖ਼ੁਸ਼ਬੋਈਆਂ ਦੀ ਜੂਨੀ ਪੈ ਗਏ, ਰੱਬ ਨੂੰ ਯਾਰ ਪਿਆਰੇ ਹੋ ਗਏ।

ਫੁੱਲਾਂ ਭਰੀ ਕਿਆਰੀ ਛੱਡ ਕੇ, ਅੰਬਰ ਦੇ ਵਿੱਚ  ਬਣ ਗਏ ਤਾਰੇ,
ਯਾਰਾਂ ਤੋਂ ਬਿਨ ਧਰਤੀ ਸੁੰਨੀ ,ਅੱਥਰੂ ਮਣ ਮਣ ਭਾਰੇ ਹੋ ਗਏ।

ਰੋਵੋ ਨਾ ਨੀ ਅੱਖੀਓ ਹੁਣ ਤਾਂ, ਗ਼ਮ ਦਾ ਸਾਗਰ ਤਰਣ ਦੁਹੇਲਾ,
ਕਿੱਥੋਂ ਚੁੰਝ ਭਰੇ ਇਹ ਜਿੰਦੜੀ, ਸਾਰੇ  ਪਾਣੀ ਖ਼ਾਰੇ ਹੋ ਗਏ।

ਅੱਗੇ ਪੜੋ

ਐ ਮਨੁੱਖ -ਪਰਮ ਪੜਤੇਵਾਲਾ

Posted on:- 25-11-2017

ਮਨੁੱਖ,
ਪਹਿਰਾਵੇ ਨੂੰ ਰੰਗਾਂ ਜਾਤਾਂ 'ਚ ਵੰਡਣ ਵਾਲਿਆ ਇਨਸਾਨਾਂ!
ਜਰਾ ਨਿਘਾ ਮਾਰ!
ਤੇਰੀਆਂ ਸੁੱਤੀਆਂ ਹੋਈਆਂ ਅੱਖਾਂ 'ਚ
ਕੋਈ ਹਕੀਕਤ ਦਾ ਬਲਦਾ ਪੱਥਰ ਧਰ ਲਾ,
ਤਾਂ ਜੋ ਤੈਨੂੰ ਹਰ ਵੇਲੇ,
ਵੇਲੇ-ਕੁਵੇਲੇ ਵਾਪਰਦੇ ਪਾਪਾਂ ਦਾ ਅਹਿਸਾਸ ਹੋ ਸਕੇ।
ਅੱਜ ਤੇਰੇ ਵਿਸ਼ਵਵਿਦਿਆਲੇ,
ਕਿਸੇ ਮੰਡੀ 'ਚ ਲੱਗੇ ਤੰਬੂਆਂ ਸਮਾਨ ਹਨ।
ਤੇ ਤੰਬੂ 'ਚ ਲੱਗੇ ਵੱਖ-ਵੱਖ ਵਿਭਾਗ,
ਸਰਮਾਏ ਦੇ ਭੀਣੀ ਪਾਇਆ ਭਾੜਾ ਵੰਡਣ ਦਾ
ਕੰਮ ਕਰਦੇ ਹਨ।

ਅੱਗੇ ਪੜੋ

ਧਰਤੀ ਘੁੰਮਦੀ ਹੀ ਰਹੇ - ਗਗਨਦੀਪ ਸਿੰਘ ਸੰਧੂ

Posted on:- 22-11-2017

ਨਦੀਆਂ ਦਾ ਵਹਾਅ
ਵੇਖਦਿਆਂ-ਵੇਖਦਿਆਂ ਹੀ
ਐਨਾਂ ਸ਼ੂਕਵਾਂ ਹੋ ਗਿਆ ਹੈ
ਕਿ ਪੁਲਾਂ ਨੂੰ ਵੀ
ਵਹਾ ਲੈ ਗਿਆ ਹੈ!
ਸ਼ਾਲਾ . . .
ਫਿਰ ਵੀ
ਪਾਣੀ ਸਲਾਮਤ ਰਹਿਣ;
ਪਾਣੀ ਵਹਿੰਦੇ ਹੀ ਰਹਿਣ!

ਅੱਗੇ ਪੜੋ

ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ