Sun, 19 November 2017
Your Visitor Number :-   1108246
SuhisaverSuhisaver Suhisaver
ਪ੍ਰਦੁਮਣ ਕੇਸ; ਅਸ਼ੋਕ ਨੂੰ ਅਜੇ ਕਲੀਨ ਚਿੱਟ ਨਹੀਂ ਦਿੱਤੀ : ਸੀ ਬੀ ਆਈ               ਮੁਨਾਫਾਖੋਰੀ ਰੋਕੂ ਅਥਾਰਟੀ ਦੇ ਗਠਨ ਲਈ ਕੇਂਦਰ ਵੱਲੋਂ ਹਰੀ ਝੰਡੀ               ਦੱਖਣੀ ਕੋਰੀਆ ਵਿੱਚ ਭੂਚਾਲ ਦੇ ਝਟਕੇ              

ਸੰਵਿਧਾਨ, ਹੋਰ ਕਾਨੂੰਨ ਅਤੇ ਰਾਜ ਭਾਸ਼ਾ -ਮਿੱਤਰ ਸੈਨ ਮੀਤ

Posted on:- 15-10-2015

suhisaver

(ਪੰਜਾਬੀ ਸੂਬੇ ਦੇ 49ਵੇਂ ਸਥਾਪਨਾ ਦਿਵਸ ਨੂੰ ਸਮਰਪਿਤ)


ਕਾਨੂੰਨ ਦੇ ਨਜ਼ਰੀਏ ਤੋਂ ਭਾਰਤ ਦਾ ਸੰਵਿਧਾਨ ਦੁਨੀਆ ਦਾ ਸਭ ਤੋਂ ਉੱਤਮ ਸੰਵਿਧਾਨ ਮੰਨਿਆ ਜਾਂਦਾ ਹੈ। ਇਸਦਾ ਕਾਰਨ ਸ਼ਾਇਦ ਉਸ ਸਮੇਂ ਦੇ ਦੁਨੀਆਂ ਦੇ ਮੰਨੇ-ਪ੍ਰਮੰਨੇ ਤਰਕਸ਼ੀਲ, ਚਿੰਤਕ, ਕਾਨੂੰਨਦਾਨ, ਲੋਕ ਹਿਤ ਨੂੰ ਸਮਰਪਿਤ ਅਤੇ ਭਿੰਨਤਾ ਵਿਚ ਏਕਤਾ ਰੱਖਣ ਦੇ ਸਮੱਰਥਕ ਡਾ. ਰਾਜਿੰਦਰ ਪ੍ਰਸ਼ਾਦ, ਡਾ. ਬੀ.ਆਰ.ਅੰਬੇਡਕਰ, ਜੇ.ਬੀ, ਕ੍ਰਿਪਲਾਨੀ, ਸਰਦਾਰ ਪਟੇਲ, ਮੌਲਾਨਾ ਅਜ਼ਾਦ, ਜਵਾਹਰ ਲਾਲ ਨਹਿਰੂ ਆਦਿ ਨੇ ਸੋਚ ਵਿਚਾਰ ਲਈ ਤਿੰਨ ਸਾਲਾਂ ਦਾ ਲੰਬਾ ਸਮਾਂ ਹੀ ਨਹੀਂ ਲਿਆ ਸਗੋਂ 166 ਦਿਨ ਚੱਲੀ ਕਾਰਵਾਈ ਵਿਚ ਸੰਵਿਧਾਨ ਵਿਚ ਦਰਜ ਅੱਖਰ ਅੱਖਰ ਤੇ ਗੰਭੀਰਤਾ ਅਤੇ ਗਹਿਰਾਈ ਨਾਲ ਬਹਿਸਾਂ ਕੀਤੀਆਂ। ਸੰਵਿਧਾਨ ਦੇ ਘਾੜਿਆਂ ਨੇ ਵੱਖ ਵੱਖ ਧਰਮਾਂ, ਜਾਤੀਆਂ ਅਤੇ ਖੇਤਰਾਂ ਵਿਚ ਪ੍ਰਚਲਿਤ ਵੱਖ ਵੱਖ ਭਾਸ਼ਾਵਾਂ ਅਤੇ ਸੱਭਿਆਚਾਰਾਂ ਨੂੰ ਸੁਰੱਖਿਅਤ ਰੱਖਣ ਲਈ ਸੰਵਿਧਾਨ ਵਿਚ ਵਿਸ਼ੇਸ਼ ਵਿਵਸਥਾਵਾਂ ਕੀਤੀਆਂ। ਕੇਂਦਰ ਸਰਕਾਰ ਵੱਲੋਂ ਸਾਲ 1963 ਵਿਚ ਰਾਜ ਭਾਸ਼ਾ ਐਕਟ ਬਣਾ ਕੇ ਇਹਨਾਂ ਵਿਵਸਥਾਵਾਂ ਨੂੰ ਹੋਰ ਪੱਕਾ ਕੀਤਾ।

ਸੰਵਿਧਾਨ ਅਤੇ ਰਾਜ ਭਾਸ਼ਾ ਐਕਟ 1963 ਨੇ ਰਾਜ ਸਰਕਾਰਾਂ ਨੂੰ ਆਪਣੀਆਂ ਆਪਣੀਆਂ ਵਿਧਾਨ ਸਭਾਵਾਂ ਵਿਚ ਕਾਨੂੰਨ ਬਣਾਉਂਦੇ, ਲੋਕਾਂ ਨੂੰ ਅਦਾਲਤਾਂ ਵਿਚ ਇਨਸਾਫ ਦਿਵਾਉਂਦੇ ਅਤੇ ਆਪਣੇ ਪ੍ਰਸ਼ਾਸਕੀ ਫ਼ਰਜ਼ ਨਿਭਾਉਂਦੇ ਸਮੇਂ ਆਪਣੇ ਖੇਤਰ ਵਿਚ ਬੋਲੀ ਜਾਂਦੀ ਭਾਸ਼ਾ ਨੂੰ ਵਰਤਣ ਦੀ ਖੁੱਲ ਦਿੱਤੀ ਤਾਂ ਜੋ ਲੋਕ ਆਪਣੇ ਤੇ ਲਾਗੂ ਹੁੰਦੇ ਕਾਨੂੰਨਾਂ ਨੂੰ ਖੁਦ ਆਪਣੀ ਮਾਤ ਭਾਸ਼ਾ ਵਿਚ ਸਮਝਣ, ਇਨਸਾਫ ਦੀ ਪ੍ਰਕ੍ਰਿਆ ਵਿਚ ਮੂਕਦਰਸ਼ਕ ਬਣਨ ਦੀ ਥਾਂ ਸਰਗਰਮ ਭੂਮਿਕਾ ਨਿਭਾਉਣ ਅਤੇ ਰਾਜ ਪ੍ਰਸ਼ਾਸਨ ਨਾਲ ਸਿੱਧਾ ਸੰਪਰਕ ਸਥਾਪਿਤ ਕਰਨ ਦੇ ਯੋਗ ਹੋ ਸਕਣ।

ਅੱਗੇ ਪੜੋ

ਉਤਰ-ਆਧੁਨਿਕਤਾ ਬਨਾਮ ਮਹਾਨ ਭਾਰਤ ! - ਇਕਬਾਲ ਸੋਮੀਆਂ

Posted on:- 17-07-2015

suhisaver

ਕੋਈ ਸਮਾਂ ਸੀ ਜਦੋਂ ਮਨੁੱਖ ਆਪਣੀਆਂ ਲੋੜਾਂ ਸਿੱਧਾ ਕੁਦਰਤ ਤੋਂ ਪੂਰੀਆਂ ਕਰਦਾ ਸੀ ਕਿਉਂਕਿ ਉਦੋਂ ਉਸ ਨੂੰ ਨਾ ਤਾਂ ਅੱਜ ਦੇ ਮਨੁੱਖ ਜਿੰਨੀ ਸੋਝੀ ਸੀ ਤੇ ਨਾ ਹੀ ਉਤਪਾਦਨ ਦੇ ਸੰਦ ਸਨ। ਪਰ ਕਈ ਸਦੀਆਂ ਬੀਤਦਿਆਂ ਇਕ ਅਜਿਹਾ ਸਮਾਂ ਆਇਆ ਜਦੋਂ ਸੰਸਾਰ ਵਿਚ ਫੈਕਟਰੀਆਂ, ਖੇਤੀ ਸੰਦ, ਹਥਿਆਰ, ਕੁਦਰਤ ਨਾਲ਼ ਨਜਿੱਠਣ ਦੇ ਸਾਧਨ ਤੇ ਹੋਰ ਤਕਨੀਕਾਂ ਸਹਿਤ ਵਿਗਿਆਨ ਨੇ ਜਨਮ ਲਿਆ। ਇਹ ਸਮਾਂ ਯੂਰਪੀ ਦੇਸ਼ਾਂ ਵਿਚ ਉਨੀਵੀਂ ਸਦੀ ਦੇ ਅੰਤ ਅਤੇ ਵੀਹਵੀਂ ਸਦੀ ਦੇ ਸ਼ੁਰੂਆਤ ਦਾ ਸਮਾਂ ਸੀ। ਜਦੋਂ ਮਸ਼ੀਨਾਂ ਦੀ ਪੈਦਾਇਸ਼ ਦੇ ਬਾਅਦ ਮਨੁੱਖ ਨੇ ਗਿਆਨ, ਵਿਗਿਆਨ, ਤਕਨੀਕ, ਧਰਮ, ਸਾਹਿਤ, ਭਵਨ-ਨਿਰਮਾਣ ਆਦਿ ਦੇ ਕੰਮ-ਕਾਜ ਤੇ ਰਹਿਣ ਸਹਿਣ ਨੂੰ ਬਦਲਣਾ ਸ਼ੁਰੂ ਕੀਤਾ ਤੇ ਜਦੋਂ ਉਨ੍ਹਾਂ ਯੂਰਪੀ ਮੁਲਕਾਂ ਵਿਚ ਪਰੰਪਰਾ ਦੇ ਵਿਰੁੱਧ ਨਵੇਂ ਮਿਆਰ ਤੇ ਉਤਪਾਦਨ ਸੰਬੰਧ ਸਿਰਜੇ ਗਏ ਤਾਂ ਇਸ ਸਭ ਨੂੰ ਉੱਥੇ ਆਧੁਨਿਕਤਾ ਦਾ ਨਾਮ ਦਿੱਤਾ ਗਿਆ। ਸੋ ਆਧੁਨਿਕਤਾ ਦਾ ਸੰਕਲਪ ਪੂੰਜੀਵਾਦੀ ਦੇਸ਼ਾਂ ਦੀ ਹੀ ਪੈਦਾਇਸ਼ ਹੈ। ਆਧੁਨਿਕਤਾਵਾਦ ਉਸ ਚਿੰਤਨ ਨੂੰ ਆਪਣੀ ਬੁੱਕਲ ਵਿਚ ਸਮਾਉਂਦਾ ਹੈ ਜੋ ਪਰੰਪਰਾਗਤ ਕਲਾ, ਸਮਾਜਕ ਸੰਸਥਾਵਾਂ, ਸਾਹਿਤ, ਧਾਰਮਿਕ ਵਿਸ਼ਵਾਸ, ਦਰਸ਼ਨ ਅਤੇ ਹੋਰ ਰੋਜ਼ਾਨਾਂ ਦੀਆਂ ਬਹੁਤ ਸਾਰੀਆਂ ਗਤੀਵਿਧੀਆਂ ਨੂੰ ਗਈਆਂ-ਗੁਜ਼ਰੀਆਂ ਮੰਨਦਾ ਹੈ।

ਕੁਝ ਚਿੰਤਕ ਆਧੁਨਿਕਤਾਵਾਦ ਨੂੰ ਇਕ ਸਮਾਜਿਕ ਅਗਾਂਹਵਧੂ ਵਿਚਾਰ ਨਾਲ਼ ਜੋੜਦੇ ਹਨ ਜੋ ਮਨੁੱਖ ਨੂੰ ਆਪਣੇ ਵਾਤਾਵਰਨ ਨੂੰ ਵਿਹਾਰਕ ਪ੍ਰਯੋਗਾਂ, ਵਿਗਿਆਨਕ ਗਿਆਨ ਤੇ ਤਕਨੀਕ ਦੁਆਰਾ ਸੁਧਾਰਨ ਅਤੇ ਮੁੜ-ਉਸਾਰਨ ਲਈ ਉਕਸਾਉਂਦਾ ਹੈ। ਆਧੁਨਿਕਤਾ ਦੇ ਸਮੇਂ ਵਿਚ ਮਨੁੱਖ ਨੂੰ ਗ਼ੁਲਾਮਦਾਰੀ ਤੇ ਸਾਮੰਤਵਾਦੀ ਵਿਵਸਥਾ ਤੋਂ ਮੁਕਤੀ ਨਾਲ਼ ਵੀ ਜੋੜ ਕੇ ਵੇਖਿਆ ਜਾਂਦਾ ਹੈ। ਆਧੁਨਿਕਤਾਵਾਦ ਦੇ ਹਾਮੀ ਡਾਰਵਿਨ, ਨਿਤਸ਼ੇ, ਮਾਰਕਸ, ਫਰਾਇਡ ਹੁਰਾਂ ਦੇ ਚਿੰਤਨ ਨੂੰ ਆਧੁਨਿਕਤਾ ਨਾਲ਼ ਜੋੜਦੇ ਹਨ, ਕਿਉਂਕਿ ਇਹਨਾਂ ਨੇ ਪਰੰਪਰਾ ਨੂੰ ਤੋੜਦਿਆਂ ਨਵੇਂ ਮਿਆਰ ਸਥਾਪਿਤ ਕੀਤੇ ਹਨ।

ਅੱਗੇ ਪੜੋ

ਮਾਰ ਦਿੱਤੇ ਜਾਣ ’ਤੇ ਵੀ ਜ਼ਿੰਦਾ ਹੈ ਲੇਖਕ

Posted on:- 24-02-2015

suhisaver

(ਪੱਤਰਕਾਰ, ਲੇਖਿਕਾ ਅਤੇ ਕਾਰਕੁੰਨ ਭਾਸ਼ਾ ਸਿੰਘ ਵਲੋਂ ਤਾਮਿਲ ਲੇਖਕ ਪੇਰੂਮਲ ਮੁਰੂਗਨ ਨਾਲ ਕੀਤੀ ਹਾਲੀਆ ਵਾਰਤਾਲਾਪ ’ਤੇ ਅਧਾਰਤ)

ਪੇਸ਼ਕਸ਼ : ਬੂਟਾ ਸਿੰਘ

‘‘ਹੁਣ ਵੀ ਮੇਰੇ ਦਿਮਾਗ ਵਿਚ 7-8 ਨਾਵਲ ਹਨ। ਕਈਆਂ ਦਾ ਤਾਂ ਪੂਰਾ ਨਕਸ਼ਾ ਵੀ ਤਿਆਰ ਹੈ। ਬਸ ਦੇਰ ਹੈ, ਉਨ੍ਹਾਂ ਨੂੰ ਉਤਾਰਨ ਦੀ। ਇਨ੍ਹਾਂ ਸਾਰੇ ਨਾਵਲਾਂ ਦੀ ਵਿਸਾ-ਵਸਤੂ ਇਕ ਤੋਂ ਵਧ ਕੇ ਇਕ ਹੈ। ਵੈਸੇ ਵੀ ਮੈਨੂੰ ਲਿਖਣ ਵਿਚ ਜ਼ਿਆਦਾ ਵਕਤ ਨਹੀਂ ਲੱਗਦਾ। ਤੁਹਾਨੂੰ ਪਤਾ ਹੈ, ਹੁਣੇ ਜਹੇ ਜਨਵਰੀ ਵਿਚ ਹੀ ਮੇਰੇ ਦੋ ਨਾਵਲ ਅਲਾਵਾਇਨ ਅਤੇ ਅਰਧਨਾਰੀ ਚੇਨਈ ਪੁਸਤਕ ਮੇਲੇ ਵਿਚ ਆਏ ਅਤੇ ਵਧੀਆ ਹੁੰਗਾਰਾ ਮਿਲਿਆ। ਇਹ ਦੋਨੋਂ ਨਾਵਲ ਮਾਦੋਰੂਬਾਗਨ ਦੀ ਅਗਲੀ ਕੜੀ ਹਨ।’’

ਇਹ ਦੱਸਦਾ ਹੋਇਆ 48 ਸਾਲਾ ਪੇਰੂਮਲ ਮੁਰੂਗਨ ਬਹੁਤ ਉਤਸ਼ਾਹ ਵਿਚ ਆ ਜਾਂਦਾ ਹੈ। ਉਸ ਦੇ ਨਾਲ ਬਿਤਾਏ ਕਰੀਬ ਤਿੰਨ ਘੰਟਿਆਂ ਵਿਚ ਮੁਰੂਗਨ ਸਿਰਫ਼ ਤੇ ਸਿਰਫ਼ ਆਪਣੀ ਲੇਖਣੀ ਬਾਰੇ ਪੂਰੀ ਤਰ੍ਹਾਂ ਖੁੱਭਕੇ ਦੱਸਦਾ ਰਿਹਾ। ਹਰ ਸਵਾਲ ਦਾ ਜਵਾਬ ਉਸ ਦੀ ਕਿਸੇ ਨਾਵਲ ਜਾਂ ਕਹਾਣੀ ’ਤੇ ਆ ਮੁੱਕਦਾ। ਉਹ ਆਪਣੇ ਰਚਨਾ ਸੰਸਾਰ ਬਾਰੇ ਜਿਵੇਂ ਵਹਾਅ ਨਾਲ ਬਿਆਨ ਕਰ ਰਿਹਾ ਸੀ ਉਸ ਨੂੰ ਦੇਖਕੇ ਯਕੀਨ ਹੀ ਨਹੀਂ ਸੀ ਆਉਦਾ ਕਿ ਮੈਂ ਤਾਮਿਲਨਾਡੂ ਦੇ ਉਸੇ ਚਰਚਿਤ ਲੇਖਕ ਦੇ ਅੱਗੇ ਬੈਠੀ ਹਾਂ ਜਿਸ ਨੇ ਆਪਣੇ ਲੇਖਕ ਦੀ ਮੌਤ ਦਾ ਐਲਾਨ ਕਰ ਦਿੱਤਾ ਹੈ। ਉਸ ਨੇ ਓਪਰੇ ਬੰਦਿਆਂ ਨੂੰ ਮਿਲਣਾ ਬੰਦ ਕੀਤਾ ਹੋਇਆ ਹੈ ਅਤੇ ਖ਼ੁਦ ਨੂੰ ਆਪਣੇ ਪਰਿਵਾਰ ਤੇ ਜਾਣੂਆਂ ਦੇ ਦਾਇਰੇ ਵਿਚ ਕੈਦ ਕਰ ਰੱਖਿਆ ਹੈ।

ਅੱਗੇ ਪੜੋ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ