ਖੇਤੀ ਬਿੱਲਾਂ ਦੇ ਵਿਰੋਧ `ਚ ਪੰਜਾਬ ਵਿਚ ਅੰਦੋਲਨ ਹੋਇਆ ਤੇਜ਼ -ਸ਼ਿਵ ਇੰਦਰ ਸਿੰਘ
Posted on:- 24-09-2020
ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਤਿੰਨੋਂ ਖੇਤੀ ਬਿੱਲਾਂ ਵਿਰੁੱਧ ਤਿੰਨ ਮਹੀਨੇ ਤੋਂ ਚੱਲ ਰਿਹਾ ਕਿਸਾਨ ਅੰਦੋਲਨ ਪੂਰੇ ਜੋਬਨ `ਤੇ ਹੈ । ਐੱਨ .ਡੀ.ਏ . ਦੀ ਭਾਈਵਾਲ ਅਕਾਲੀ ਦਲ ਸਮੇਤ ਤਮਾਮ ਪਾਰਟੀਆਂ ਦੇ ਇਹਨਾਂ ਬਿੱਲਾਂ ਦੇ ਵਿਰੋਧ `ਚ ਆਉਣ ਨਾਲ ਭਾਜਪਾ ਪੰਜਾਬ ਵਿਚ ਇਕੱਲੀ ਪੈ ਗਈ ਹੈ । ਕਿਸਾਨਾਂ ਦੇ ਅੰਦੋਲਨ ਨੂੰ ਖੇਤ ਮਜ਼ਦੂਰਾਂ , ਕਰਮਚਾਰੀਆਂ , ਆੜ੍ਹਤੀਆਂ ,ਡੇਅਰੀ ਫਾਰਮਰਾਂ , ਪੋਲਟਰੀ ਫਾਰਮਰਾਂ , ਸੱਭਿਆਚਾਰਕ ਕਾਮਿਆਂ ਆਦਿ ਤਮਾਮ ਵਰਗਾਂ ਦੇ ਸਮਰਥਨ ਮਿਲਣ ਨਾਲ ਇਹ ਇੱਕ ਜਨ -ਅੰਦੋਲਨ ਦੀ ਸ਼ਕਲ ਅਖ਼ਤਿਆਰ ਕਰ ਗਿਆ ਹੈ । ਇਸ ਸਮੇਂ ਪੰਜਾਬ ਦੀਆਂ 31 ਕਿਸਾਨ ਜਥੇਬੰਦੀਆਂ ਮਿਲ ਕੇ 24 ਤੋਂ 26 ਸਤੰਬਰ ਤੱਕ ਰੇਲਾਂ ਰੋਕਣ ਜਾ ਰਹੀਆਂ ਹਨ । 25 ਸਤੰਬਰ ਨੂੰ ਪੰਜਾਬ ਬੰਦ ਦਾ ਸੱਦਾ ਦਿਤਾ ਹੈ । ਅੰਦੋਲਨ ਘਬਰਾਈ ਕੇਂਦਰ ਸਰਕਾਰ ਕਿਸਾਨਾਂ ਨੂੰ ਲਗਾਤਾਰ ਵਿਸ਼ਵਾਸ ਦਵਾ ਰਹੀ ਹੈ ਕਿ ਇਹ ਬਿੱਲ ਕਿਸਾਨਾਂ ਦੇ ਹਿੱਤ ਵਿਚ ਹਨ । ਕਿਸਾਨ ਆਪਣੀ ਮਰਜ਼ੀ ਨਾਲ ਕਿਤੇ ਵੀ ਆਪਣੀ ਫਸਲ ਨੂੰ ਵੇਚ ਸਕਦੇ ਹਨ । ਭਾਜਪਾ ਦੀ ਅਗਵਾਈ ਵਾਲੀ ਮੋਦੀ ਸਰਕਾਰ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਕਾਂਗਰਸ ਤੇ ਹੋਰ ਵਿਰੋਧੀ ਪਾਰਟੀਆਂ ਗੁੰਮਰਾਹ ਕਰ ਰਹੀਆਂ ਹਨ ਕਿਸਾਨ ਦੇ ਘਟੋ -ਘੱਟ ਸਮਰਥਨ ਮੁੱਲ ਨਾਲ ਕੋਈ ਛੇੜ ਛਾੜ ਨਹੀਂ ਹੋਵੇਗੀ । ਦੂਜੇ ਪਾਸੇ ਕਿਸਾਨ ਤੇ ਖੇਤੀ ਮਾਹਿਰ ਇਹਨਾਂ ਬਿੱਲਾਂ ਨੂੰ ਖੇਤੀ ਉੱਤੇ ਕਾਰਪੋਰੇਟਾਂ ਦੇ ਕਬਜ਼ੇ ਅਤੇ ਫੈਡਰਲ ਢਾਂਚੇ `ਤੇ ਹਮਲੇ ਦੇ ਰੂਪ `ਚ ਦੇਖ ਰਹੇ ਹਨ ।
ਸਾਂਝੇ ਤੌਰ `ਤੇ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ `ਚੋਂ ਪ੍ਰਮੁੱਖ ਨਾਮ ਹਨ ਭਾਰਤੀ ਕਿਸਾਨ ਯੂਨੀਅਨ (ਏਕਤਾ -ਉਗਰਾਹਾਂ ) ,ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ ),ਕ੍ਰਾਂਤੀਕਾਰੀ ਕਿਸਾਨ ਯੂਨੀਅਨ , ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ,ਜਮਹੂਰੀ ਕਿਸਾਨ ਸਭਾ,ਪੰਜਾਬ ਕਿਸਾਨ ਯੂਨੀਅਨ ,ਆਜ਼ਾਦ ਕਿਸਾਨ ਸੰਘਰਸ਼ ਕਮੇਟੀ ,ਕੁੱਲ ਹਿੰਦ ਕਿਸਾਨ ਸਭਾ , ਕੁੱਲ ਹਿੰਦ ਕਿਸਾਨ ਸਭਾ ਪੰਜਾਬ ,ਜੈ ਕਿਸਾਨ ਅੰਦੋਲਨ ।
ਅੱਗੇ ਪੜੋ