Sun, 24 September 2017
Your Visitor Number :-   1088451
SuhisaverSuhisaver Suhisaver
7 ਕਿਸਾਨ ਜਥੇਬੰਦੀਆਂ ਦਾ 5 ਦਿਨਾ ਰੋਸ ਧਰਨਾ ਸ਼ੁਰੂ               ਨਵਾਜ਼ ਸ਼ਰੀਫ਼ ਦੇ ਖਾਤੇ ਸੀਲ              

ਉੱਠਣਾ ਹੀ ਹੋਵੇਗਾ, ਲੜਣਾ ਹੀ ਹੋਵੇਗਾ, ਅੰਤਿਮ ਜਿੱਤ ਤੱਕ !

Posted on:- 01-09-2017

-ਕੰਵਲਜੀਤ ਖੰਨਾ

ਪ੍ਰਸਿੱਧ ਨਾਟਕਕਾਰ ਪਾਲੀ ਭੁਪਿੰਦਰ ਨੇ ਸੋਸ਼ਲ ਮੀਡੀਏ ਤੇ ਪਾਈ 26 ਅਗਸਤ ਦੀ ਤਾਜ਼ਾ ਪੋਸਟ 'ਚ ਉਨ੍ਹਾਂ ਦੋ ਲੜਕੀਆਂ ਨੂੰ ਸਿਜਦਾ ਕੀਤਾ ਹੈ, ਜਿਨ੍ਹਾਂ ਨੇ ਲਗਾਤਾਰ 15 ਸਾਲ ਆਪਣੇ ਸਵੈਮਾਣ, ਆਪਣੀ ਹੋਂਦ ਦੀ ਜੰਗ ਲੜਕੇ ਇੱਕ ਰਾਵਨ ਨੂੰ ਕਾਲ ਕੋਠੜੀ 'ਚ ਪਹੁੰਚਾਇਆ। ਪਾਲੀ ਲਿਖਦੇ ਹਨ ਇਹ ਕਹਾਣੀ ਨਹੀਂ ਕਵਿਤਾ ਹੈ ਦੋ ਕੁੜੀਆਂ ਦੀ, ਜਿੱਤ ਦਾ ਸ਼ਾਨਦਾਰ ਮਹਾਂਕਾਵਿ। ਉਹ ਲਿਖਦੇ ਹਨ ''15 ਸਾਲ ਦਾ ਅਰਸਾ ਲੜਨ ਲਈ ਇੱਕ ਜ਼ਮਾਨਾ ਹੁੰਦਾ ਹੈ, ਖਾਸਕਰ ਕੇ ਜਦੋਂ ਦੂਜੇ ਪਾਸੇ ਹੰਕਾਰਿਆਂ ਰਾਵਣ ਲਲਕਾਰੇ ਮਾਰ ਰਿਹਾ ਹੋਵੇ, ਸੋਚੋ ਕੀ ਗੁਜ਼ਰਦੀ ਹੋਵੇਗੀ ਇਨ੍ਹਾਂ ਕੁੜੀਆਂ ਦੇ ਦਿਲ ਤੇ ਜਦੋਂ ਇਸ ਰਾਵਣ ਦੇ ਦਰਬਾਰ ਵਿੱਚ ਦੇਸ਼ ਦੇ ਮੰਤਰੀ ਤੇ ਸੰਤਰੀ ਆ ਕੇ ਸਲੂਟ ਮਾਰਦੇ ਹੋਣਗੇ ਤੇ ਅਗਲੇ ਦਿਨ ਦੇ ਅਖਬਾਰਾਂ ਵਿੱਚ ਉਹ ਰਾਵਣ ਨਾਲ ਉਹਨਾਂ ਦੀਆਂ ਤਸਵੀਰਾਂ ਵੇਖਦੀਆਂ ਹੋਣਗੀਆਂ, ਉਨ੍ਹਾਂ ਦੀ ਉਮਰ ਦੀਆਂ ਬਾਲੜੀਆਂ ਬਿਨਾਂ ਰਾਵਣ ਦੀ ਮਾਇਆ ਸਮਝੇ ਉਸਨੂੰ ''ਲਵਯੂ ਪਿਤਾ ਜੀ'' ਕਹਿੰਦੀਆਂ ਹੋਣਗੀਆਂ ਤੇ ਉਨ੍ਹਾਂ ਵੱਲ ਨਿੰਦਾ-ਭਰੀਆਂ ਨਜ਼ਰਾਂ ਨਾਲ ਵੇਖਦੀਆਂ ਹੋਣਗੀਆਂ।

ਕਚਹਿਰੀਆਂ ਅੰਦਰ ਪੁਲਿਸ ਵਾਲਿਆਂ ਦਾ ਰੁੱਖ ਵਿਵਹਾਰ ਤੇ ਵਕੀਲਾਂ ਤੇ ਤਿੱਖੇ ਸਵਾਲ - ਉਨ੍ਹਾਂ ਨੂੰ ਕਿਥੋਂ ਤੱਕ ਜਖਮੀ ਕਰਦੇ ਹੋਣਗੇ - ਪਰ ਉਹ ਨਹੀਂ ਡੋਲੀਆਂ, ਉਨ੍ਹਾਂ ਦੀਆਂ ਅੱਖਾਂ ਭਰੀਆਂ ਹੋਣਗੀਆਂ ਪਰ ਉਹ ਲੜਦੀਆਂ ਰਹੀਆਂ - ਸਿੱਟਾ ਸਾਹਮਣੇ ਹੈ- ਰਾਵਣ ਦੀ ਲੰਕਾ ਸੜਣੀ ਸ਼ੁਰੂ ਹੋ ਗਈ ਹੈ- ਆਪਣੇ ਹੰਕਾਰ ਦੀ ਪੂਛ ਆਪਣੀਆਂ ਲੱਤਾ ਵਿੱਚ ਲੈ ਕੇ ਰੋ ਰਿਹਾ ਹੈ ਉਹ ਜੇਲ੍ਹ ਦੀ ਕਾਲ ਕੋਠੜੀ ਵਿੱਚ।

ਅੱਗੇ ਪੜੋ

ਬੇਬਸੀ - ਸੁਖਪਾਲ ਕੌਰ "ਸੁੱਖੀ"

Posted on:- 30-08-2017

suhisaver

ਪੰਜਾਬ ਤੇ ਹਰਿਆਣਾ ਅੰਦਰ ਕੁਝ ਦਿਨਾਂ ਤੋਂ ਚੱਲ ਰਹੇ ਤਨਾਅ ਦੇ ਮਾਹੌਲ ਅਤੇ ਕਿਸੇ ਆਉਣ ਵਾਲੇ ਖਤਰੇ ਦੀਆਂ ਅਫਵਾਹਾਂ ਨੇ ਮੈਨੂੰ ਵੀ ਕੁਝ ਚਿੰਤਤ ਕਰ ਰੱਖਿਆ ਸੀ। ਇਸੇ ਕਰਕੇ ਮੁੜ-ਮੁੜ ਧਿਆਨ ਬਾਹਰ ਵੱਲ ਜਾ ਰਿਹਾ ਸੀ ਪਤਾ ਨਹੀਂ ਕਦੋਂ ਖਬਰ ਆ ਜਾਵੇ ਕਿਸੇ ਕਰਫਿਓੂ ਜਾਂ ਮੰਦ ਭਾਗੀ ਘਟਨਾ ਦੀ। ਕੰਮ ਵੱਲ ਘੱਟ ਮੇਰਾ ਧਿਆਨ ਦਰਵਾਜ਼ੇ ਵੱਲ ਜ਼ਿਆਦਾ ਸੀ। ਮੇਰੇ ਇਸੇ ਬੇਚੈਨੀ ਦੇ ਆਲਮ ਨੂੰ ਇੱਕ 45 ਕੁ ਸਾਲ ਦੀ ਔਰਤ ਨੇ ਖਤਮ ਕੀਤਾ ਜਦ ਉਹ ਆਪਣੇ ਤਿੰਨ ਕੁ ਸਾਲ ਦੇ ਬੱਚੇ ਨੂੰ ਕੁੱਛੜ ਚੁੱਕੀ ਮੇਰੇ ਦਫਤਰ ਵਿੱਚ ਦਾਖਲ ਹੋਈ। ਉਸਦੀ ਅੱਧੀ ਹਿੰਦੀ ਤੇ ਪੰਜਾਬੀ ਤੋਂ ਸਾਫ ਪਤਾ ਲੱਗ ਗਿਆ ਸੀ ਉਹ ਪੰਜਾਬ ਦੀ ਨਹੀਂ ਸੀ।

ਮੈਂ ਉਸਨੂੰ ਬੈਠਣ ਲਈ ਕਿਹਾ ਤੇ ਉਸਦੇ ਆਉਣ ਦਾ ਕਾਰਨ ਪੁੱਛਿਆ ਤਾਂ ਉਸ ਨੇ ਕਮਰੇ ਦੇ ਬਾਹਰ ਕਿਸੇ ਨੂੰ ਆਪਣੀ ਬੋਲੀ ਵਿੱਚ ਅਵਾਜ਼ ਲਗਾਈ ਜੋ ਮੈਨੂੰ ਸਮਝ ਨਹੀਂ ਆਈ। ਉਸਦੀ ਅਵਾਜ਼ ਤੇ ਇੱਕ 15 ਕੁ ਵਰ੍ਹਿਆਂ ਦੀ ਕੁੜੀ ਅੰਦਰ ਦਾਖਲ ਹੋ ਗਈ। ਉਸਨੇ ਮੈਨੂੰ ਦੱਸਿਆ ਕਿ ਇਹ ਕੁੱਛੜ ਚੁੱਕਿਆ ਉਸਦਾ ਭਰਾ ਹੈ ਤੇ ਆਂਗਣਵਾੜੀ ਵਾਲਿਆਂ ਸਾਨੂੰ ਤੁਹਾਡੇ ਕੋਲ ਭੇਜਿਆ ਹੈ। ਮੈਂ ਉਸਤੋਂ ਕਾਰਡ ਤੇ ਹੋਰ ਦਸਤਾਵੇਜ਼ ਲਏ ਤੇ ਚੈੱਕ ਕੀਤਾ ਤਾਂ ਉਸ ਬੱਚੇ ਦਾ ਪੀ.ਜੀ.ਆਈ. ਚੰਡੀਗੜ੍ਹ ਦਾ ਕਾਰਡ ਤੇ ਆਰ.ਬੀ.ਐਸ.ਕੇ. ਦਾ ਕਾਰਡ ਬਣਿਆ ਹੋਇਆ ਸੀ ਤੇ ਉਸ ਦੇ ਦਿਲ ਵਿੱਚ ਸੁਰਾਖ ਸੀ ਤੇ ਉਸਦੇ ਅਪ੍ਰੈਸ਼ਨ ਦੀ ਤਾਰੀਖ ਲਿਖੀ ਹੋਈ ਸੀ। ਮੈਂ ਉਸਨੂੰ ਬੈਠਣ ਲਈ ਕਿਹਾ ਤੇ ਉਸਦੇ ਸਾਰੇ ਦਸਤਾਵੇਜ਼ ਪੂਰੇ ਕਰਨ ਵਿੱਚ ਜੁਟ ਗਈ।

ਅੱਗੇ ਪੜੋ

ਦਾਜ ਵਾਲੀ ਕਾਰ - ਸਰੂਚੀ ਕੰਬੋਜ

Posted on:- 04-07-2017

suhisaver

ਦੋ ਮਹੀਨੇ ਪਹਿਲਾਂ ਜਦ ਸੁਰਵੀਨ ਦਾ ਵਿਆਹ ਤੈਅ ਹੋਇਆ ਸੀ ।ਪੂਰਾ ਘਰ ਦੁਲਹਨ ਦੀ ਤਰ੍ਹਾਂ ਸਜਿਆ ਹੋਇਆ ਸੀ ।ਰਿਸ਼ਤੇਦਾਰਾਂ ਦੀ ਚਹਿਲ ਪਹਿਲ ਨਾਲ ਘਰ ਵਿਚ ਰੌਣਕ ਲਗੀ ਹੋਈ ਸੀ ।

ਸੁਰਵੀਨ, ਵਿਕਰਮ ਦੇ ਨਾਲ ਅਪਣੇ ਸੁਨਹਿਰੀ ਭਵਿੱਖ ਦੇ ਸੁਪਨਿਆਂ ਵਿੱਚ ਗੁਆਚੀ ਹੋਈ ਸੀ ।

ਉਸ ਦਿਨ ਉਹ ਕਿਸੇ ਪਰੀ ਨਾਲੋਂ ਘੱਟ ਨਹੀਂ ਸੀ ਲਗ ਰਹੀ ਸ਼ਰਮ ਦੇ ਨਾਲ ਉਸਦਾ ਗੋਰਾ ਰੰਗ ਲਾਲ ਹੋਇਆ ਜਾਂਦਾ ਸੀ ।ਘਰ ਦਾ ਕੋਨਾ ਕੋਨਾ ਖੁਸ਼ੀਆਂ ਨਾਲ ਭਰਿਆ ਜਾਪਦਾ ਸੀ।ਪੂਰਾ ਘਰ ਰੰਗ ਬਿਰੰਗੇ ਫੁੱਲਾਂ ਤੇ ਪਰਦਿਆਂ ਨਾਲ ਸਜਾਇਆ ਗਿਆ ਸੀ ।

ਅਚਾਨਕ ਕਮਰੇ ਵਿੱਚ ਬੈਠੀ ਸੁਰਵੀਨ ਦੀ ਨਜ਼ਰ ਆਪਣੇ ਪਿਤਾ ਜੀ ਤੇ ਗਈ ਜੋ ਕਿ ਬਹੁਤ ਚਿੰਤਤ ਲੱਗ ਰਹੇ ਸਨ ।ਸੁਰਵੀਨ ਝੱਟ ਨਾਲ ਆਪਣੇ ਪਿਤਾ ਕੋਲ ਗਈ। ਉਨ੍ਹਾਂ ਦੀ ਚਿੰਤਾ ਦੀ ਵਜ੍ਹਾ ਪੁੱਛਣ ਲੱਗੀ।ਪਰ ਪਿਤਾ ਜੀ ਨੇ ਉਸ ਨੂੰ ਵਾਪਸ ਆਪਣੀਆ ਸਹੇਲੀਆਂ ਕੋਲ ਕਮਰੇ ਵਿੱਚ ਜਾਣ ਲਈ ਕਿਹਾ ।

ਅੱਗੇ ਪੜੋ

ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ