Mon, 10 August 2020
Your Visitor Number :-   2619264
SuhisaverSuhisaver Suhisaver
ਸੂਹੀ ਸਵੇਰ ਦਾ ਸਾਲਾਨਾ ਸਮਾਗਮ 9 ਫਰਵਰੀ ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ               ਜਥੇਦਾਰ ਅਵਤਾਰ ਸਿੰਘ ਮੱਕੜ ਨਹੀਂ ਰਹੇ              

ਆਪਣਾ ਮੂਲ ਪਛਾਣ - ਗੁਰਤੇਜ ਸਿੰਘ

Posted on:- 23-05-2016

suhisaver

ਜ਼ਿੰਦਗੀ ‘ਚ ਭੱਜਦੌੜ ਕੇਵਲ ਸਫਲਤਾ ਲਈ ਕੀਤੀ ਜਾਂਦੀ ਹੈ, ਉਸ ਨੂੰ ਹਾਸਲ ਕਰਨ ਲਈ ਸਭ ਕੁਝ ਕੁਰਬਾਨ ਕਰਨ ਦਾ ਜੋ ਜਜ਼ਬਾ ਹੁੰਦਾ ਹੈ, ਉਹ ਬਾ-ਕਮਾਲ ਹੁੰਦਾ ਹੈ। ਸਫਲਤਾ ਖੁਦ ਦੁਆਰਾ ਮਾਪੀ ਨਹੀਂ ਜਾਂਦੀ ਹੈ। ਇਹ ਫੈਸਲਾ ਹਮੇਸ਼ਾਂ ਲੋਕ ਹੀ ਕਰਦੇ ਹਨ ਕਿ ਉਹ ਸਫਲ ਹੈ ਜਾਂ ਫਿਰ ਅਸਫਲ। ਸਫਲਤਾ ਕਦੇ ਵੀ ਸਿੱਧੀ ਨਹੀਂ ਉਪਜਦੀ, ਬਲਕਿ ਅਸਫਲਤਾ ਦੇ ਗਹਿਰੇ ਹਨ੍ਹੇਰੇ  ਨੂੰ ਚੀਰ ਕੇ ਪ੍ਰਗਟ ਹੁੰਦੀ ਹੈ। ਹਰ ਸਫਲਤਾ ਦੇ ਪਿੱਛੇ ਅਸਫਲਤਾ ਦੀਆਂ ਅਣਗਿਣਤ ਕਹਾਣੀਆਂ ਹੁੰਦੀਆਂ ਹਨ। ਸਫਲ ਵਿਅਕਤੀਆਂ ਦੀ ਸਫਲਤਾ ਰੂਪੀ ਚਮਕ ਨੂੰ ਦੇਖ ਕੇ ਸਭ ਚਕਾਚੌਂਧ ਹੁੰਦੇ ਹਨ, ਪਰ ਉਨ੍ਹਾਂ ਦੁਆਰਾ ਦੇਖੇ ਹਨ੍ਹੇਰਿਆਂ ਤੋਂ ਸੰਸਾਰ ਸਦਾ ਹੀ ਅਣਜਾਣ ਰਿਹਾ ਹੈ,ਜਿੱਥੇ ਚਾਹ, ਉੱਥੇ ਰਾਹ।

ਜਿਸ ਦੇ ਅੰਦਰ ਕੁਝ ਚੰਗਾ ਕਰ ਗੁਜ਼ਰਨ ਦੀ ਇੱਛਾ ਪ੍ਰਬਲ ਹੋਵੇ, ਉਸ ਨੂੰ ਸਫਲ ਹੋਣ ਤੋਂ ਨਹੀਂ ਰੋਕਿਆ ਜਾ ਸਕਦਾ। ਉਹ ਹਾਰ ਕੇ ਵੀ ਹਾਰ ਨਹੀਂ ਮੰਨਦਾ, ਕਿਉਂਕਿ ਹਾਰਨਾ ਮਨ ਦੀ ਇੱਕ ਸਥਿਤੀ ਹੈ। ਅਕਸਰ ਹੀ ਮਨੁੱਖ ਉਦੋਂ ਹਾਰਦਾ ਹੈ, ਜਦੋਂ ਉਸ ਦੇ ਦਿਮਾਗ ਵਿੱਚ ਇਹ ਗੱਲ ਘਰ ਕਰ ਜਾਂਦੀ ਹੈ ਕਿ ਹੁਣ ਜਿੱਤਣਾ ਅਸੰਭਵ ਹੈ।

ਸਹੀ ਸਮੇਂ ਕੀਤਾ ਸਹੀ ਫੈਸਲਾ ਸਫਲਤਾ ਦੀ ਅੱਧੀ ਮੰਜ਼ਿਲ ਸਰ ਕਰਨ ਦੇ ਬਰਾਬਰ ਹੁੰਦਾ ਹੈ। ਜੋ ਸਮੇਂ ਦੀ ਕਦਰ ਕਰਦਾ ਹੈ, ਸਮਾਂ ਵੀ ਉਸ ਨੂੰ ਕਦਰਵਾਨ ਬਣਾ ਦਿੰਦਾ ਹੈ। ਆਪਣੀ ਪ੍ਰਤਿਭਾ ਨੂੰ ਪਛਾਣ ਕੇ ਚੁਣਿਆ ਰਸਤਾ ਹੀ ਸਾਨੂੰ ਸਾਡੀ ਮੰਜ਼ਿਲ ਤੱਕ ਲੈ ਕੇ ਜਾਂਦਾ ਹੈ। ਸੰਸਾਰ ਦਾ ਹਰੇਕ ਮਨੁੱਖ ਕੋਈ ਨਾ ਕੋਈ ਪ੍ਰਤਿਭਾ ਦਾ ਮਾਲਕ ਹੈ। ਇਸੇ ਲਈ ਕਿਸੇ ਦਾਰਸ਼ਨਿਕ ਨੇ ਕਿਹਾ ਹੈ ਹਾਂ ਮੈਂ ਵੀ ਕੋਈ ਸ਼ੈਅ ਹਾਂ ਕਿਉਂਕਿ ਕੁਦਰਤ ਨੇ ਕੁਝ ਵੀ ਫਾਲਤੂ ਨਹੀਂ ਰਚਿਆ ਹੈ।

ਉਮਰਾਂ ਕਦੇ ਵੀ ਮੰਜ਼ਿਲਾਂ ਦੀਆਂ ਮੁਹਤਾਜ ਨਹੀਂ ਹੁੰਦੀਆਂ।ਜ਼ਿੰਦਗੀ ਫੈਸਲਿਆਂ ਦਾ ਇੱਕ ਰੰਗਮੰਚ ਹੈ, ਜਿੱਥੇ ਸਾਡੇ ਫੈਸਲੇ ਸਾਡੀਆਂ ਗਤੀਵਿਧੀਆਂ ਨੂੰ ਨਿਰਦੇਸ਼ਨ ਬਖਸ਼ਦੇ ਹਨ। ਸਹੀ ਫੈਸਲਾ ਲੈਣ ਦੀ ਸ਼ਕਤੀ ਆਤਮ-ਵਿਸ਼ਵਾਸ ਨਾਲ ਉਪਜਦੀ ਹੈ। ਆਤਮ-ਵਿਸ਼ਵਾਸ ਦੀ ਪੈਦਾਇਸ਼ ਜ਼ਿੰਮੇਵਾਰੀਆਂ ਵਿੱਚੋਂ ਹੁੰਦੀ ਹੈ, ਜੋ ਜਿੰਨਾ ਜ਼ਿੰਮੇਵਾਰ ਹੋਵੇਗਾ ਆਤਮ-ਵਿਸ਼ਵਾਸ ਨਾਲ ਲਬਰੇਜ਼ ਹੋਵੇਗਾ। ਕਿਸੇ ਕੰਮ ਪ੍ਰਤੀ ਸਾਡਾ ਲਿਆ ਗਿਆ ਫੈਸਲਾ ਕਿੰਨਾ ਗਲਤ ਜਾਂ ਸਹੀ ਹੈ, ਉਸ ਨੂੰ ਸਮੇਂ ਦੀ ਕਸਵੱਟੀ ਹੀ ਵਧੀਆ ਪਰਖਦੀ ਹੈ।

ਕਿਸੇ ਕੰਮ ਨੂੰ ਕਰਨ ਤੋਂ ਪਹਿਲਾਂ ਆਪਣੀ ਪ੍ਰਤਿਭਾ ਨੂੰ ਜ਼ਰੂਰ ਟਟੋਲੋ। ਉਸ ਕੰਮ ਵਿੱਚ ਦਿਲਚਸਪੀ ਲਾਜ਼ਮੀ ਹੈ ਅਤੇ ਸਮਾਂ ਸਹੀ ਹੋਵੇ। ਕੈਰੀਅਰ ਸਬੰਧੀ ਫੈਸਲਾ ਸਭ ਤੋਂ ਪਹਿਲਾਂ ਆਪਣੇ-ਆਪ ਵਿੱਚ ਕਰਨਾ ਚਾਹੀਦਾ ਹੈ ਕਿ ਅਸੀਂ ਕਿਸ ਦਿਸ਼ਾ ਵਿੱਚ ਜਾਣਾ ਹੈ। ਜਿਸ ਖੇਤਰ ਵਿੱਚ ਅਸੀਂ ਜਾਣ ਦਾ ਦਿ੍ਰੜ ਨਿਸ਼ਚਾ ਕਰ ਲਿਆ ਹੋਵੇ ਤਾਂ ਉਸ ਖੇਤਰ ਦੇ ਮਾਹਿਰ ਦਾ ਮਸ਼ਵਰਾ ਜ਼ਰੂਰ ਲੈਣਾ ਚਾਹੀਦਾ ਹੈ। ਜੇਕਰ ਸਾਨੂੰ ਬਹੁਤ ਸਾਰੀਆਂ ਦਿਸ਼ਾਵਾਂ ਵੱਲ ਜਾਣ ਦੇ ਸੁਝਾਅ ਮਿਲ ਰਹੇ ਹਨ ਤਾਂ ਸਾਨੂੰ ਆਪਣੀ ਪ੍ਰਤਿਭਾ ਖੁੱਦ ਖੋਜਣੀ ਹੋਵੇਗੀ। ਆਪਣੇ ਦਿਲ ਦੀ ਸੁਣੋ ਜ਼ਰੂਰ, ਪਰ ਫੈਸਲੇ ਦਿਮਾਗ ਨਾਲ ਹੀ ਹੋਣੇ ਚਾਹੀਦੇ ਹਨ।

ਕਈ ਵਾਰ ਬੱਚੇ ਦੀ ਰੁਚੀ ਜਾਣੇ ਬਿਨਾਂ ਹੀ ਉਸ ਨੂੰ ਕਿਸੇ ਖੇਤਰ ਵਿੱਚ ਜ਼ਬਰਦਸਤੀ ਧਕੇਲਿਆ ਜਾਂਦਾ ਹੈ, ਉਸ ਦੀ ਰੁਚੀ ਅਰਮਾਨਾਂ ਦਾ ਜਨਾਜ਼ਾ ਉਠਾ ਦਿੱਤਾ ਜਾਂਦਾ ਹੈ। ਉਹ ਨਾ ਚਾਹੁੰਦੇ ਹੋਏ ਵੀ ਮਾਪਿਆਂ ਦੇ ਸੁਪਨੇ ਨੂੰ ਪੂਰਾ ਕਰਨ ਹਿੱਤ ਆਪਣੇ ਅਰਮਾਨਾਂ ਨੂੰ ਤਿਲ-ਤਿਲ ਕਰਕੇ ਮਾਰੇਗਾ ਅਤੇ ਸਾਰੀ ਉਮਰ ਤਣਾਅ ਦੇ ਆਲਮ ਵਿੱਚ ਡੁੱਬਿਆ ਰਹੇਗਾ। ਉਹ ਕਿਸੇ ਕੰਮ ਨੂੰ ਚੰਗੀ ਤਰ੍ਹਾਂ ਨਹੀਂ ਨਿਭਾ ਸਕੇਗਾ, ਕਿਉਂਕਿ ਉਸ ਦਾ ਮਨ ਦੋਪਾਸੜ ਤਲਵਾਰ ਵਰਗਾਹੋ ਜਾਵੇਗਾ। ਚੰਗਾ ਹੋਵੇਮਾਪੇ ਬੱਚੇ ਦੀ ਰਾਏ ਜਾਨਣ ਕਿ ਉਹ ਕਿਸ ਖੇਤਰ ਵਿੱਚ ਜਾਣਾ ਚਾਹੁੰਦੇ ਹਨ। ਅਗਰ ਬੱਚਾ ਇਸ ਸਮਰੱਥ ਨਹੀਂ ਹੈ ਤਾਂ ਉਸ ਦੇ ਅਧਿਆਪਕਾਂ ਨਾਲ ਸੰਪਰਕ ਕੀਤਾ ਜਾਣਾ ਚਾਹੀਦਾ ਹੈ, ਜਿਨ੍ਹਾਂ ਨੂੰ ਬੱਚਿਆਂ ਦੀ ਪ੍ਰਤਿਭਾ ਦਾ ਅਨੁਮਾਨ ਹੁੰਦਾ ਹੈ। ਬੱਚਿਆਂ ਨੂੰਦੱਸਵੀਂ ਕਲਾਸ ਤੱਕ ਜਾਂਦੇ-ਜਾਂਦੇ ਆਪਣਾ ਨਿਸ਼ਾਨਾ ਜ਼ਰੂਰ ਪਤਾ ਹੋਵੇ ਕਿਉਂਕਿ ਅਗਲੇਰੀ ਪੜ੍ਹਾਈ ਕਿੱਤਾ ਮੁੱਖੀ ਹੋ ਜਾਂਦੀ ਹੈ।

ਇਹ ਆਮ ਵੇਖਣ ਵਿੱਚ ਆਉਂਦਾ ਹੈ ਕਿ ਖਾਸ ਕਰਕੇ ਪਿੰਡਾਂ ਦੇ ਬੱਚਿਆਂ ਵਿੱਚ ਉਨ੍ਹਾਂ ਨੂੰ ਇਹ ਸਮਝ ਨਹੀਂ ਆਉਂਦੀ ਕਿ ਉਹ ਕਿਸ ਤਰ੍ਹਾਂ ਦੀ ਪੜ੍ਹਾਈ ਕਰਨਜਾਂ ਕਿਸ ਖੇਤਰ ਵੱਲ ਰੁੱਖ ਕਰਨ। ਪ੍ਰਤਿਭਾ ਪਛਾਣੇ ਬਿਨਾਂ ਅਤੇ ਮਾਰਗਦਰਸ਼ਕ ਦੀ ਅਣਹੋਂਦ ਕਰਕੇ ਉਹ ਗਲਤ ਰਾਹ ਚੁਣ ਕੇ ਆਪਣਾ ਕੀਮਤੀ ਸਮਾਂ, ਪੈਸਾ ਤੇ ਪ੍ਰਤਿਭਾ ਨੂੰ ਨਸ਼ਟ ਕਰਦੇ ਹਨ। ਸਮਾਂ ਅਤੇ ਤੀਰ ਕਦੇ ਵਾਪਸ ਨਹੀਂ ਆਉਂਦੇ। ਡਾਵਾਂਡੋਲ ਸਥਿਤੀ ਵਿੱਚ ਇਹ ਪੜ੍ਹਾਈ ਪੂਰੀ ਕਰਦੇ ਹਨ। ਗਰੀਬੀ, ਚਿੰਤਾ ਇਨ੍ਹਾਂ ਦੇ ਹਾਣੀ ਬਣ ਜਾਂਦੇ ਹਨ। ਬਹੁਤ ਵਾਰ ਬੱਚਿਆਂ ਵਿੱਚ ਕਿਸੇ ਖੇਤਰ ਦੀ ਪੜ੍ਹਾਈ ਨੂੰ ਹਊਆ ਬਣਾ ਕੇ ਪੇਸ਼ ਕੀਤਾ ਜਾਂਦਾ ਹੈ ਤੇ ਪ੍ਰਤਿਭਾ ਹੁੰਦੇ ਹੋਏ ਵੀ ਉਹ ਉਸ ਖੇਤਰ ਵਿੱਚ ਜਾਣ ਤੋਂ ਵਾਂਝੇ ਰਹਿ ਜਾਂਦੇ ਹਨ। ਇੱਥੇ ਅਸਾਨ ਜਾਂ ਮੁਸ਼ਕਲ ਦੀ ਗੱਲ ਨਹੀਂ ਹੁੰਦੀ, ਜਨੂੰਨ ਮੁਸ਼ਕਿਲਾਂ ਨੂੰ ਅਸਾਨ ਵੇਖਣਾ ਸ਼ੁਰੂ ਕਰ ਦਿੰਦਾ ਹੈ।

ਪ੍ਰਤਿਭਾ ਦੀ ਪਹਿਚਾਣ ਕਰਨੀ ਸੌਖਾ ਕੰਮ ਨਹੀਂ, ਪਰ ਨਾ ਮੁਮਕਿਨ ਨਹੀਂ ਹੈ। ਕਈ ਵਾਰ ਜ਼ਿੰਦਗੀ ਦਾ ਕਾਫੀ ਸਮਾਂ ਬੀਤਣ ਤੋਂ ਬਾਅਦ ਆਪਣੇ ਮੂਲ ਦੀ ਪਛਾਣ ਹੁੰਦੀ ਹੈ। ਉਹ ਉਸ ਸਮੇਂ ਵੀ ਆਪਣੇ ਮੁਕਾਮ ਨੂੰ ਪਾਉਣ ਦੀ ਕੋਸ਼ਿਸ਼ ਕਰਦੇ ਹਨ ਤੇ ਕੋਸ਼ਿਸ਼ਾਂ ਹੀ ਕਾਮਯਾਬ ਹੁੰਦੀਆਂ ਹਨ। ਮੁਸ਼ਕਿਲਾਂ ਦਾ ਸਾਹਮਣਾ ਆਮ ਨਾਲੋਂ ਜ਼ਿਆਦਾ ਕਰਨਾ ਪੈਂਦਾ ਹੈ, ਪਰ ਸਫਲਤਾ ਦੀਪੌੜੀ ਆਖਰ ਚੜ੍ਹ ਹੀ ਜਾਂਦੇ ਹਨ। ਬਹੁਤੇ ਲੋਕਾਂ ਦਾ ਸਵਾਲ ਹੁੰਦਾ ਹੈ ਕਿ ਆਦਮੀ ਨੇ ਆਪਣੀ ਕਲਾ ਵੀ ਪਛਾਣ ਲਈ ਹੋਵੇ ਤੇ ਮਿਹਨਤ ਵੀ ਕੀਤੀ ਹੋਵੇ, ਪਰ ਫਿਰ ਵੀ ਅਸਫਲ ਹੋ ਜਾਵੇ ਇਸ ਦਾ ਕੀ ਕਾਰਨਹੈ? ਇਸ ਦਾ ਜਵਾਬ ਇਹ ਹੈ ਕਿ ਜਮਾਤ ਦੇ ਤੀਹ ਬੱਚਿਆਂ ਨੇ ਡਾਕਟਰ ਬਣਨ ਦਾ ਸੰਕਲਪ ਲਿਆ ਹੈ ਅਤੇ ਦਿ੍ਰੜ ਨਿਸ਼ਚੇ ਨਾਲ ਪ੍ਰਵੇਸ਼ ਪ੍ਰੀਖਿਆ ਦੀ ਤਿਆਰੀ ਇੱਕੋ ਹੀ ਕੋਚਿੰਗਸੈਂਟਰ ਤੋਂ ਕਰਦੇ ਹਨ, ਪਰਫਿਰ ਵੀ ਉਨ੍ਹਾਂ ਵਿੱਚੋਂਸਿਰਫ ਪੰਜ ਬੱਚੇ ਹੀ ਪ੍ਰਵੇਸ਼ ਪ੍ਰੀਖਿਆ ਪਾਸ ਕਰਦੇ ਹਨ। ਇੱਥੇ ਸੂਝ-ਬੂਝ ਅਤੇ ਮਿਹਨਤ ਕਰਨ ਦੇ ਤਰੀਕੇ ਦਾ ਅੰਤਰ ਹੋ ਸਕਦਾ ਹੈ।

ਮੇਰੇ ਇੱਕ ਜਾਣਕਾਰ ਡਾਕਟਰ ਹਨ, ਜਿਨ੍ਹਾਂ ਨੇ ਆਪਣਾ ਸੰਘਰਸ਼ ਇੱਕ ਕੰਪਾਊਡਰ ਤੋਂ ਸ਼ੁਰੂ ਕੀਤਾ ਅਤੇ ਅੰਤ ਵਿੱਚ ਐੱਮ.ਬੀ.ਬੀ.ਐੱਸ. ਕਰਕੇ ਡਾਕਟਰ ਬਣੇ। ਉਨ੍ਹਾਂ ਨੇਆਪਣੀ ਕਲਾ ਤਾਂ ਪਹਿਲਾਂ ਹੀ ਪਛਾਣ ਲਈ ਸੀ, ਪਰ ਮਾਰਗ ਦਰਸ਼ਕ ਅਤੇ ਘਰ ਦੇ ਹਾਲਾਤਾਂ ਕਾਰਨ ਕੰਪਾਊਡਰ ਤੱਕ ਸੀਮਤ ਹੋ ਗਏ, ਜਦ ਉਹ ਕਲੀਨਿਕ ‘ਤੇ ਹੁੰਦੇ ਤਾਂ ਉਨ੍ਹਾਂ ਦਾ ਬੌਸ ਉਸ ਨੂੰ ਤਾਅਨੇ ਦਿੰਦਾ ਕਿ ਤੂੰ ਇੱਥੇ ਜੋਗਾ ਹੀ ਰਹਿ ਜਾਣਾ। ਇਹ ਤਾਅਨੇ ਤੇ ਉਨ੍ਹਾਂ ਦੀ ਪ੍ਰਤਿਭਾ ਉਨ੍ਹਾਂ ਨੂੰ ਹਲੂਣਦੀ, ਹੌਲੀ-ਹੌਲੀ ਉਨ੍ਹਾਂ ਨੇ ਮੰਜ਼ਿਲ ਵੱਲ ਕਦਮ ਵਧਾਉਣੇ ਸ਼ੁਰੂ ਕਰ ਦਿੱਤੇ। ਲੋਕਾਂ ਦੇ ਮਜ਼ਾਕਅਤੇ ਵਿਰੋਧ ਦਾ ਸਾਹਮਣਾ ਕਰਦੇ ਹੋਏ ਉਨ੍ਹਾਂ ਅਠੱਤੀ ਸਾਲ ਦੀ ਉਮਰ ਵਿੱਚ ਉਨ੍ਹਾਂ ਆਪਣੀ ਗ੍ਰੈਜੂਏਸ਼ਨ (ਐੱਮ.ਬੀ.ਬੀ.ਐੱਸ.) ਪੂਰੀ ਕੀਤੀ। ਕਾਲਜ ਵਿੱਚ ਉਨ੍ਹਾਂ ਦੇ ਸਹਿਪਾਠੀ ਉਨ੍ਹਾਂ ਨੂੰ ਬਾਬਾ ਜੀ ਕਹਿ ਕੇ ਛੇੜਦੇ ਸਨ ਪਰ ਉਨ੍ਹਾਂ ਦੀ ਕਿਸੇ ਦੀ ਪ੍ਰਵਾਹ ਨਹੀਂ ਕੀਤੀ, ਕਿਉਂਕਿ ਉਹ ਜਾਣਦੇ ਸਨ। ਹਰ ਸਫਲ ਵਿਅਕਤੀ ਦੀ ਦੁੱਖ ਭਰੀ ਕਹਾਣੀ ਹੁੰਦੀਹੈ, ਹਰ ਦਰਦ ਭਰੀ ਕਹਾਣੀ ਦਾ ਅੰਤ ਸਫਲਤਾ ਹੁੰਦਾ ਹੈ, ਜੋ ਲੋਕ ਕਿਸੇ ‘ਤੇ ਹੱਸਦੇ ਹਨ, ਸਮਾਂ ਆਉਣ‘ਤੇ ਉਹ ਉਨ੍ਹਾਂ ਉੱਪਰ ਹੱਸਦਾ ਹੈ। ਦੁਨੀਆਂ ਤੋਂ ਵੱਖਰਾ ਸੋਚਣ, ਕਰਨ ਵਾਲਿਆਂ ‘ਤੇ ਲੋਕ ਹੱਸਦੇ ਆਏ ਹਨ ਅਤੇ ਹੱਸਦੇ ਰਹਿਣਗੇ। ਸਮਾਂ ਉਨ੍ਹਾਂ ਨੂੰ ਚੁੱਪ ਕਰਵਾਉਂਦਾ ਹੈ। ਹਮੇਸ਼ਾਂ ਹਾਂ-ਪੱਖੀ ਰਹੋ ਆਸ਼ਾਵਾਦੀ ਬਣੋ। ਆਸ਼ਾਵਾਦੀ ਕਦੇ ਨਹੀਂ ਸੋਚਦਾ ਉਹ ਅਸਫਲ ਵੀ ਹੋ ਸਕਦਾ ਹੈ, ਪਰ ਨਿਰਾਸ਼ਾਵਾਦੀ ਹਮੇਸ਼ਾਂ ਸੋਚਦਾ ਹੈ ਕਿ ਸਫਲਤਾ ਉਸ ਲਈ ਨਹੀਂ ਬਣੀ। ਆਸ਼ਾਵਾਦੀਅਸਫਲਤਾ ਨੂੰ ਵੀ ਸਫਲਤਾ ਵਾਂਗ ਮਾਣਦਾ ਹੈ, ਪਰ ਨਿਰਾਸ਼ਾਵਾਦੀ ਕੋਲ ਸ਼ਿਕਵੇ ਸ਼ਿਕਾਇਤਾਂ ਹੀ ਹੁੰਦੀਆਂ ਹਨ, ਜੋ ਕਿਸਮਤ,ਸਮੇਂ ਤੇ ਹੋਰ ਕਾਰਨਾਂ ਪ੍ਰਤੀ ਹੁੰਦੀਆਂ ਹਨ। ਆਸ਼ਾਵਾਦੀ ਕਦੇ ਸ਼ਿਕਵੇ ਨਹੀਂ ਕਰਦੇ, ਕਿਉਂਕਿ ਉਹ ਜਾਣਦੇ ਹਨ ਉੱਚੀ ਉਡਾਨ ਦੇ ਪਰਿੰਦੇ ਕਦੇ ਸ਼ਿਕਵੇ ਨਹੀਂ ਕਰਦੇ।

ਆਪਣੀ ਪ੍ਰਤਿਭਾ ਦੀ ਪਛਾਣ ਕਰਨੀ, ਸਖਤ ਮਿਹਨਤ, ਸੰਜਮਤੇ ਮੁਸ਼ਕਲਾਂ ਨੂੰ ਹੱਸ ਕੇ ਜਰਨ ਦੀ ਸ਼ਕਤੀ ਸਫਲਤਾ ਦਾ ਮੂਲ ਮੰਤਰ ਹੈ। ਹਰ ਪ੍ਰਤਿਭਾ ਦਾ ਕੋਈ ਆਦਰਸ਼ ਜ਼ਰੂਰ ਹੁੰਦਾ ਹੈ, ਉਸ ਦੇ ਵਿਖਾਏ ਰਾਹ ‘ਤੇ ਚੱਲਣਾ ਚਾਨਣ ਮੁਨਾਰੇ ਦਾ ਕੰਮ ਕਰਦਾ ਹੈ, ਪਰ ਹੁ-ਬ-ਹੂ ਉਸ ਦੀ ਨਕਲ ਕਰਨੀ ਸਾਨੂੰ ਮਜ਼ਾਕ ਦਾ ਪਾਤਰ ਬਣਾ ਸਕਦੀ ਹੈ। ਸਾਡਾ ਜਜ਼ਬਾ ਦੇਸ਼-ਸਮਾਜ ਨੂੰ ਕੁਝ ਚੰਗਾ ਦੇਣ ਦਾ ਹੋਣਾ ਚਾਹੀਦਾ ਹੈ ਅਤੇ ਸਾਡੀ ਕਲਾ ਦਾ ਜਨਹਿਤ ਹੋਣਾ ਲਾਜ਼ਮੀ ਹੈ। ਬੱਸ ਜ਼ਰੂਰਤ ਹੈ ਆਪਣੇ ਅੰਦਰ ਝਾਤ ਮਾਰਨ ਦੀ ਅਤੇ ਆਪਣੀਆਂ ਅਸੀਮ ਸ਼ਕਤੀਆਂ ਨੂੰ ਜਾਨਣਦੀ। ਆਪਣੀ ਪ੍ਰਤਿਭਾ ਨੂੰਪਛਾਣੋ ਅਤੇ ਨਿਖਾਰਨ ਦੀ ਕੋਸ਼ਿਸ਼ ਕਰੋ, ਜਹਾਨ ਸਾਡੀ ਮੁੱਠੀ ਵਿੱਚ ਹੋਵੇਗਾ। ਦੌਲਤ, ਸ਼ੋਹਰਤ, ਐਸ਼ੋ-ਅਰਾਮ, ਪ੍ਰਤਿਭਾਸ਼ਾਲੀ ਲੋਕਾਂ ਦਾ ਪਿੱਛਾ ਕਰਦੇ ਹਨ, ਪਰ ਆਮ ਲੋਕ ਇਨ੍ਹਾਂ ਲਈ ਸਾਰੀ ਉਮਰ ਖਪਦੇ ਹਨ, ਫਿਰਵੀ ਨਸੀਬ ਨਹੀਂ ਹੁੰਦਾ।

ਫੈਸਲਾ ਅਸੀਂ ਕਰਨਾ ਹੈ ਪ੍ਰਤਿਭਾਸ਼ਾਲੀ ਬਣਨਾ ਹੈ ਜਾਂ ਆਮ ਹੀ ਭੀੜ ਬਣ ਕੇ ਰਹਿਣਾ ਹੈ। ਇਸ ਤੋਂ ਜ਼ਿਆਦਾ ਸਮੇਂ ਦੀ ਚਾਲ ਨਾਲ ਚਾਲ ਮਿਲਾਉਣੀ ਹੋਵੇਗੀ। ਸਮੇਂ ਦੇ ਹਾਣੀਹੀ ਸਫਲਤਾ ਨੂੰ ਆਪਣੀ ਰਾਣੀ ਬਣਾਉਂਦੇ ਹਨ। ਚੰਗਾ ਸਾਹਿਤ ਪ੍ਰਤਿਭਾ ਨੂੰ ਤਰਾਸ਼ਦਾ ਹੋ, ਜੋ ਲੋਕਚੰਗਾ ਸਾਹਿਤ ਪੜ੍ਹਦੇ ਹਨ, ਉਨ੍ਹਾਂ ਦਾ ਪ੍ਰਤਿਭਾਸ਼ਾਲੀ ਬਣਨਾ ਲਾਜ਼ਮੀ ਹੋ ਜਾਂਦਾ ਹੈ। ਅਜਿਹੇ ਲੋਕਾਂ ਨੂੰ ਜੀਵਨ ਜਿਉੂਣ ਦੀ ਜਾਂਚ ਆ ਜਾਂਦੀ ਹੈ। ਉਨ੍ਹਾਂ ਦੀ ਰੁਚੀ ਕੁਝ ਚੰਗਾ ਕਰਨ ਦੀ ਬਣ ਜਾਂਦੀ ਹੈ ਅਤੇ ਫਿਰ ਸਫਲਤਾ-ਅਸਫਲਤਾ ਤੋਂਉੱਪਰ ਉੱਠੇ ਇਹ ਲੋਕ ਸੰਤ ਕਹਾਉਂਦੇ ਹਨ।


ਸੰਪਰਕ +91 94641 72783

Comments

heera sohal

Thx

Security Code (required)Can't read the image? click here to refresh.

Name (required)

Leave a comment... (required)

ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ