Sun, 23 June 2024
Your Visitor Number :-   7133803
SuhisaverSuhisaver Suhisaver

ਪੁਸਤਕ: ਟੁੱਟਦੇ ਤਾਰੇ ਦੀ ਬਗ਼ਾਵਤ

Posted on:- 18-01-2015

suhisaver

ਰੀਵਿਊਕਾਰ: ਬਲਜਿੰਦਰ ਮਾਨ
ਸੰਪਰਕ: +91 98150 18947


ਲੇਖਿਕਾ: ਅਮਰਜੀਤ ਕੌਰ ਅਮਰ
ਪ੍ਰਕਾਸ਼ਨ: ਚੇਤਨਾ ਪ੍ਰਕਾਸ਼ਨ ਲੁਧਿਆਣਾ , ਮੁੱਲ:150/-, ਪੰਨੇ:110

    
ਅੱਜਕੱਲ੍ਹ ਗ਼ਜ਼ਲ ਦੇ ਖੇਤਰ ਵਿਚ ਬਹੁਤ ਸਾਰੇ ਨਵੇਂ ਸ਼ਾਇਰ ਸਰਗਰਮੀ ਨਾਲ ਯੋਗਦਾਨ ਪਾ ਰਹੇ ਹਨ।ਇਹਨਾਂ ਵਿਚੋਂ ਗਿਣੇ ਚੁਣੇ ਸ਼ਾਇਰਾਂ ਨੂੰ ਹੀ ਤੋਲ ਤੁਕਾਂਤ ਦੀ ਵਾਕਫੀਅਤ ਹੈ।ਜੋ ਸਹੀ ਨਿਯਮਾਂ ਅਨੁਸਾਰ ਗ਼ਜ਼ਲ ਦੀ ਰਚਨਾ ਕਰ ਰਹੇ ਹਨ।ਉਹਨਾਂ ਵਿਚ ਹੁਸ਼ਿਆਰਪੁਰ ਇਲਾਕੇ ਦੇ ਪਿੰਡ ਭਾਮ ਵਿਚ ਵਸਦੀ ਉੱਘੀ ਕਵਿਤਰੀ ਅਮਰਜੀਤ ਕੌਰ ਅਮਰ ਦਾ ਨਾਂ ਵੀ ਸ਼ਾਮਿਲ ਹੈ।ਅਮਰ ਗ਼ਜ਼ਲ ਖੇਤਰ ਵਿਚ ਪਿਛਲੇ ਦੋ ਦਹਾਕਿਆਂ ਤੋਂ ਕਾਰਜਸ਼ੀਲ ਹੈ।ਉਸਨੇ ਅਖਬਾਰਾਂ ਰਸਾਲਿਆਂ ਵਿਚ ਅਨੇਕਾਂ ਗ਼ਜ਼ਲਾਂ ਛਪਵਾਈਆਂ ਪਰ ਪੁਸਤਕ ਰੂਪ ਵਿਚ ਪਾਠਕਾਂ ਕੋਲ ਪਹੁੰਚਣ ਦੀ ਕਾਹਲ ਨਹੀਂ ਕੀਤੀ।ਇਸੇ ਕਰਕੇ ਹੱਥਲੀ ਪੁਸਤਕ ‘ਟੁੱਟਦੇ ਤਾਰੇ ਦੀ ਬਗਾਵਤ’ ਉਸਦੀ ਪੁਖਤਾ ਸ਼ਾਇਰੀ ਦਾ ਸਬੂਤ ਹੈ।ਪੁਸਤਕ ਦਾ ਨਾਮ ਹੀ ਇਸ ਦੇ ਵਿਸ਼ੇ ਵਸਤੂ ਨੂੰ ਸਪੱਸ਼ਟ ਕਰ ਦਿੰਦਾ ਹੈ।

ਅਮਰਜੀਤ ਅਮਰ ਕੋਲ ਕਾਵਿ ਕਲਾ ਦੇ ਉਹ ਗੁਣ ਮੌਜੂਦ ਹਨ, ਜੋ ਆਮ ਸ਼ਾਇਰਾਂ ਦੇ ਨਸੀਬ ਵਿਚ ਨਹੀਂ ਹੁੰਦੇ।ਉਹ ਇਕ ਮਸੂਮ ਇਸਤਰੀ ਦਾ ਰੂਪ ਹੀ ਨਹੀਂ ਸਗੋਂ ਸੱਚ-ਮੁੱਚ ਸੂਰਤ ਤੇ ਸੀਰਤ ਤੋਂ ਪੰਜਾਬ ਦੀ ਇਕ ਬਹਾਦਰ ਇਸਤਰੀ ਨੂੰ ਰੂਪਮਾਨ ਕਰਦੀ ਹੈ।ਉਸ ਅੰਦਰ ਉੱਤਮ ਦਰਜੇ ਦੀ ਸ਼ਾਇਰੀ ਦਾ ਦਰਿਆ ਠਾਠਾਂ ਮਾਰ ਰਿਹਾ ਹੈ।ਜਿਸ ਨੂੰ ਉਹ ਕਦੀ ਬੇਕਾਬੂ ਨਹੀਂ ਹੋਣ ਦਿੰਦੀ।ਹਰ ਸ਼ਬਦ ਨੂੰ ਇਕ ਸੁਨਿਆਰੇ ਵਾਂਗ ਅੱਗ ਦੀ ਕੁਠਾਲੀ ਪਾ ਕੇ ਨਰੋਆ ਬਣਾ ਦਿੰਦੀ ਹੈ।ਸਧਾਰਣ ਸ਼ਬਦਾਂ ਰਾਹੀਂ ਵੱਡੀਆਂ ਵੱਡੀਆਂ ਗੱਲਾਂ ਕਹਿ ਜਾਂਦੀ ਹੈ।ਉਸਨੇ ਛੋਟੇ ਅਤੇ ਲੰਬੇ ਬਹਿਰ ਦੀਆਂ ਗ਼ਜ਼ਲਾਂ ਤੇ ਬਰਾਬਰ ਹੱਥ ਅਜ਼ਮਾਇਆ ਹੈ।ਕਾਫੀਆ ਰਾਦੀਫ ਦਾ ਖਾਸ ਲ਼ਿਆਲ ਰੱਖਿਆ ਹੈ।ਸੁਰ ਅਤੇ ਲੈਅ ਨੂੰ ਕਿਤੇ ਵੀ ਟੁੱਟਣ ਨਹੀਂ ਦਿੱਤਾ।ਇਸੇ ਕਰਕੇ ਪੜ੍ਹਦੇ ਪੜ੍ਹਦੇ ਬਹੁਤੀਆਂ ਗ਼ਜ਼ਲਾਂ ਕੰਠ ਹੋ ਜਾਂਦੀਆ ਹਨ।ਜਿਵੇਂ
        ਜਾਤਾਂ ਪਾਤਾਂ ਵੰਡੀਆਂ, ਲੀਕ ਪਾਈ ਪਾਣੀਆਂ।
        ਲ਼ੋਕ ਰਾਜ ਵਿਚ ਵੀ, ਦਾਸੀਆਂ ਤੇ ਰਾਣੀਆਂ।

ਇਹਨਾਂ ਗ਼ਜ਼ਲਾਂ ਵਿਚ ਰਾਜਸੀ, ਸਮਾਜਿਕ , ਧਾਰਮਿਕ, ਆਰਥਿਕ, ਤਕਨੀਕੀ, ਰਿਸ਼ਤੇ ਨਾਤੇ ,ਸੱਭਿਆਚਾਰ,ਕਾਰ ਵਿਹਾਰ, ਰੁਮਾਂਸ, ਵਿਛੋੜਾ, ਗੱਲ ਕੀ ਜੀਵਨ ਦੇ ਹਰ ਪਹਿਲੂ ਨਾਲ ਸਬੰਧਤ ਗ਼ਜ਼ਲਾਂ ਸ਼ਾਮਿਲ ਹਨ।ਹਰ ਪਾਠਕ ਨੂੰ ਇਹਨਾਂ ਅੱਸੀ ਗ਼ਜ਼ਲਾਂ ਵਿਚੋਂ ਬਹੁਤ ਕੁਝ ਪ੍ਰੇਰਨਾਦਾਇਕ ਪੜ੍ਹਨ ਨੂੰ ਮਿਲਦਾ ਹੈ।ਇਹ ਹਰ ਕਿਸੇ ਨੂੰ ਹਲੂਣਾ ਮਾਰਦੀਆਂ ਹੋਈਆਂ ਉਸਦਾ ਅਸਲੀ ਚਿਹਰਾ ਬੇਨਕਾਬ ਕਰਦੀਆਂ ਹਨ।ਜਿਵੇਂ:

        ਸਕਿਆ ਤੋ ਹੀ ਖਾਧਾ ਧੋਖਾ
        ਗੈਰਾ ਤੋਂ ਮੈਂ ਹਾਰ ਨਾ ਹੁੰਦਾ।
        ਜੇ ਦੁੱਖ ਵੰਡ ਦੇ ਵੇਲੇ ਸਿਰ ਤਾਂ
        ਵਾਧੂ ਦਿਲ ‘ਤੇ ਭਾਰ ਨਾ ਹੁੰਦਾ।
ਅਮਰ ਦੀ ਗ਼ਜ਼ਲ ਵਿਚ ਇਸਤਰੀ ਦੀ ਦਸ਼ਾ ਅਤੇ ਦਿਸ਼ਾ ਦਾ ਚਿਤਰਨ ਵੀ ਮਿਲਦਾ ਹੈ।ਜਿਥੇ ਉਹ ਮਾਦਾ ਭਰੂਣ ਹੱਤਿਆ, ਨਸ਼ਿਆਂ ਅਤੇ ਕੁਰੀਤੀਆਂ ਦੇ ਖਿਲਾਫ ਇਕ ਜੰਗ ਛੇੜਦੀ ਹੈ, ਉਥੇ ਉਹ ਦਿਲਾਂ ਦੇ ਹਾਣੀ ਦੀ ਭਾਲ਼ ਦਾ ਜ਼ਿਕਰ ਵੀ ਕਰਦੀ ਹੈ।

    ਸੋਹਣੇ ਸੋਹਣੇ ਸੂਹੇ ਰੰਗਾਂ ਦਿਲ ਤੇ ਕਹਿਰ ਗੁਜ਼ਾਰਿਆ
    ਸਾਡੇ ਮੇਚ ਕਿਉਂ ਨਾ ਆਈਆਂ ਵੰਗਾਂ ਵੇ ਵਣਜਾਰਿਆ।

ਇਸ ਗ਼ਜ਼ਲ ਸੰਗ੍ਰਹਿ ਦੀ ਇਹ ਵੀ ਸਿਫਤ ਹੈ ਕਿ ਇਸ ਵਿਚ ਦੇਸ਼ ਪਿਆਰ ਜਜ਼ਬਾ ਵੀ ਭੱਰਿਆ ਗਿਆ ਹੈ।ਇਹ ਹਰ ਸਾਹਿਤਕਾਰ ਦਾ ਫਰਜ਼ ਹੁੰਦਾ ਹੈ ਕਿ ਸਮਾਜ ਨੂੰ ਵਾਪਰ ਰਹੇ ਵਰਤਾਰੇ ਦੀ ਅਸਲੀਅਤ ਤੋਂ ਜਾਣੂ ਕਰਾਵੇ।ਉਹ ਇਸ ਕਾਰਜ ਵਿਚ ਸਫਲ ਰਹੀ ਹੈ।

ਹੈ ਆਪਣੇ ਲੁੱਟ ਰਹੇ ਦੇਸ਼ ਨੂੰ ਘੁਣ ਵਾਂਗ ਜੋਕਾਂ ਦੇ,
    ਸਰਾਭੇ ,ਭਗਤ ਦੀ ਦੇਸ਼ ਨੂੰ ਫਿਰ ਤੋਂ ਜ਼ਰੂਰਤ ਹੈ।

ਇੰਝ ਇਸ ਗ਼ਜ਼ਲ ਸੰਗ੍ਰਹਿ ਨਾਲ ਅਮਰਜੀਤ ਕੌਰ ਅਮਰ ਇਸਤਰੀ ਕਵਿਤਰੀਆਂ ਵਿਚ ਅਹਿਮ ਸਥਾਨ ਹਾਸਿਲ ਕਰਦੀ ਹੈ।

Comments

Security Code (required)Can't read the image? click here to refresh.

Name (required)

Leave a comment... (required)

ਕਿਤਾਬਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ