Mon, 09 December 2019
Your Visitor Number :-   1995762
SuhisaverSuhisaver Suhisaver
ਕਾਰਟੂਨਿਸਟ ਸੁਧੀਰ ਧਰ ਦਾ ਦਿਹਾਂਤ               ਮਲਵਿੰਦਰ ਤੇ ਸ਼ਿਵਿੰਦਰ ਹੱਤਕ ਅਦਾਲਤ ਦੇ ਦੋਸ਼ੀ ਕਰਾਰ              

ਸੁਰ ਸੰਗਮ ਵਿੱਦਿਅਕ ਟਰੱਸਟ ਵੱਲੋਂ ਨਿੱਕੀਆਂ ਕਰੂੰਬਲਾਂ ਪੁਰਸਕਾਰਾਂ ਦਾ ਐਲਾਨ

Posted on:- 25-02-2014

- ਸ਼ਿਵ ਕੁਮਾਰ ਬਾਵਾ

ਪੁਰਸਕਾਰ ਵੰਡ ਸਮਾਗਮ 28 ਫਰਵਰੀ ਨੂੰ

ਸੁਰ ਸੰਗਮ ਵਿਦਿਅਕ ਟਰੱਸਟ ਵਲੋਂ ਪੁਰਸਕਾਰ ਵੰਡ ਸਮਾਗਮ 28 ਫਰਵਰੀ ਨੂੰ ਮਿਲਨ ਪੈਲਿਸ ਵਿੱਚ ਸਵੇਰੇ 11 ਵਜੇ ਕਰਵਾਇਆ ਜਾ ਰਿਹਾ ਹੈ । ਸਮਾਗਮ ਦੇ ਮੁੱਖ ਮਹਿਮਾਨ ਵਿਧਾਇਕ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਸ਼ਾਮਿਲ ਹੋਣਗੇ ਅਤੇ ਪ੍ਰਧਾਨਗੀ ਸਾਹਿਤ ਅਕਾਦਮੀ ਪੁਰਸਕਾਰ ਜੇਤੂ ਸਾਹਿਤਕਾਰ ਕਮਲਜੀਤ ਨੀਲੋਂ ਕਰਨਗੇ। ਉਹ ਇਸ ਮੌਕੇ ਬਾਲ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕਰਨਗੇ। ਸਮਾਗਮ ਦੇ ਪ੍ਰਬੰਧਕ ਅਤੇ ਬਾਲ ਰਸਾਲਾ ‘ ਨਿੱਕੀਆਂ ਕਰੂੰਬਲਾਂ’ ਦੇ ਸੰਪਾਦਕ ਸ੍ਰੀ ਬਲਜਿੰਦਰ ਮਾਨਅਤੇ ਟਰੱਸਟ ਦੇ ਸਰਪ੍ਰਸਤ ਉੱਘੇ ਲੇਖਕ ਐਸ ਅਸ਼ੌਕ ਭੌਰ ਨੇ ਦੱਸਿਆ ਕਿ ਇਸ ਵਾਰ ਕਰੂੰਬਲਾਂ ਪੁਰਸਕਾਰ ਮੈਗਜ਼ੀਨ ਨਾਲ ਪਿੱਛਲੇ ਲੰਮੇ ਸਮੇਂ ਤੋਂ ਜੁੜੇ ਪੰਜ ਬਾਲ ਸਾਹਿਤ ਦੇ ਸਿਰਜਕਾਂ ਸੁਰਜੀਤ ਸਿੰਘ ਬਲਾੜ੍ਹੀ ਕਲਾਂ (ਜਲੰਧਰ), ਹਰਿੰਦਰ ਸਿੰਘ ਗੋਗਨਾ ਪਟਿਆਲਾ, ਪਰਮਜੀਤ ਸਿੰਘ ਪੰਮਾਂ ਪੇਂਟਰ (ਹੁਸ਼ਿਆਰਪੁਰ), ਕੁਲਦੀਪ ਸਿੰਘ ਪਰਵਾਜ਼ (ਲੁਧਿਆਣਾ) ਅਤੇ ਬਲਵਿੰਦਰ ਸਿੰਘ ਮਕੜੌਨਾਂ ਕਲਾਂ (ਰੋਪੜ )ਨੂੰ ਦਿੱਤੇ ਜਾਣਗੇ। ਨਹਿਰੂ ਯੁਵਾ ਕੇਂਦਰ ਦੇ ਸਹਿਯੋਗ ਨਾਲ ਕਰਵਾਏ ਕਰਵਾਏ ਜਾ ਰਹੇ ਇਸ ਸਮਾਗਮ ਮੌਕੇ ਬਾਲਾਂ ਦੇ ਚਹੇਤੇ ਕਲਾਕਾਰ ਕਮਲਜੀਤ ਨੀਲੋਂ ਦੀ ਸੰਗੀਤਕ ਐਲਬਮ ‘ ਕਰੂੰਬਲਾਂ2014’ ਅਤੇ ਬਲਜਿੰਦਰ ਮਾਨ ਦੀ ਬਾਲ ਪੁਸਤਕ ‘ ਆਲ੍ਹਣਿਆਂ ਦੀ ਰਾਖੀ ’ ਰਾਲੀਜ਼ ਕੀਤੀ ਜਾਵੇਗੀ। ਸਾਹਿਤ ਸਿਰਜਣਾ ਮੁਕਾਬਲੇ ਦੇ ਜੇਤੂਆਂ ਨੂੰ ਨਗਰ ਪੰਚਾਇਤ ਮਾਹਿਲਪੁਰ ਦੀ ਸਾਬਕਾ ਪ੍ਰਧਾਨ ਬੀਬੀ ਗੁਰਮੀਤ ਕੌਰ ਬੈਂਸ ,ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਰਣਜੀਤ ਕੌਰ ਮਾਹਿਲਪੁਰੀ ਸਾਂਝੇ ਤੌਰ ਤੇ ਇਨਾਮ ਤਕਸੀਮ ਕਰਨਗੇ।

ਇਸ ਮੌਕ ਬਾਲ ਸਾਹਿਤ ਵਿੱਚ ਨਿਕੀਆਂ ਕਰੂੰਬਲਾਂਦਾ ਯੋਗਦਾਨ ਵਿਸ਼ੇ ’ ਤੇ ਡੀ ਐਨ ਸ਼ਰਮਾਂ, ਪ੍ਰੋ ਬਲਦੇਵ ਸਿੰਘ ਬੱਲੀ, ਪ੍ਰੋ ਸੰਧੂ ਵਰਿਆਣਵੀ,ਮਦਨ ਵੀਰਾ, ਪ੍ਰੋ ਜੇ ਬੀ ਸੇਖੋਂ, ਐਡਵੋਕੇਟ ਬਲਬੀਰ ਸਿੰਘ ਅਤੇ ਅਸ਼ੋਕ ਪੁਰੀ ਪਰਚੇ ਪੜ੍ਹਨਗੇ। ਇਸ ਸਮਾਗਮ ਵਿੱਚ ਬਾਲ ਸਾਹਿਤ ਅਤੇ ਗੱਭਰੂ ਸਰਗਰਮੀਆਂ ਵਿੱਚ ਜੁੱਟੇ ਕਲਾਕਾਰ,ਚਿੱਤਰਕਾਰ,ਸਾਹਿਤਕਾਰ ਅਤੇ ਸਿੱਖਿਆ ਸ਼ਾਸਤਰੀ ਹਾਜ਼ਰੀ ਭਰਨਗੇ।

Comments

Security Code (required)Can't read the image? click here to refresh.

Name (required)

Leave a comment... (required)

ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ