Thu, 19 September 2019
Your Visitor Number :-   1808102
SuhisaverSuhisaver Suhisaver
ਗਣਪਤੀ ਵਿਸਰਜਨ ਦੌਰਾਨ ਵੱਖ-ਵੱਖ ਥਾਵਾਂ 'ਤੇ ਡੁੱਬਣ ਨਾਲ 33 ਮੌਤਾਂ               ਚਿਦੰਬਰਮ ਦੀ ਆਤਮ-ਸਮਰਪਣ ਦੀ ਪਟੀਸ਼ਨ ਖ਼ਾਰਜ              

ਉਤਰਾਖੰਡ : ਭਾਰੀ ਮੀਂਹ ਨਾਲ 30 ਮੌਤਾਂ

Posted on:- 17-08-2014

ਦੇਹਰਾਦੂਨ :  ਉਤਰਾਖੰਡ ਵਿੱਚ ਇੱਕ ਵਾਰ ਫ਼ਿਰ ਭਾਰੀ ਬਾਰਿਸ਼ ਅਤੇ ਹੜ੍ਹ ਕਹਿਰ ਢਾਹੁਣ ਲੱਗੇ ਹਨ। ਇਸੇ ਦੌਰਾਨ ਸੂਬੇ ਦੇ ਕਈ ਇਲਾਕਿਆਂ ਵਿੱਚ ਭਾਰੀ ਸੰਕਟ ਖੜ੍ਹਾ ਹੋ ਗਿਆ ਹੈ। ਸ਼ੁੱਕਰਵਾਰ ਨੂੰ ਬੱਦਲ ਫਟਣ ਕਾਰਨ ਮਰਨ ਵਾਲਿਆਂ ਦੀ ਸੰਖਿਆ 30 ਤੱਕ ਪਹੰੁਚ ਗਈ ਹੈ।

ਇਸ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁੱਖ ਪ੍ਰਗਟ ਕੀਤਾ ਹੈ। ਜਦਕਿ ਅੱਧੀ ਦਰਜਨ ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋ ਗਏ ਹਨ। ਪੌੜੀ, ਦੇਹਰਾਦੂਨ, ਪਿਥੋਰਾਗੜ੍ਹ ਜ਼ਿਲ੍ਹੇ ਵਿੱਚ ਭਾਰੀ ਮੀਂਹ ਪੈਣ ਕਾਰਨ ਹਾਲਾਤ ਮੁਸ਼ਕਲ ਵਾਲੇ ਬਣ ਗਏ ਹਨ। ਸੂਬਾ ਸਰਕਾਰ ਨੇ ਹਾਈ ਅਲਰਟ ਜਾਰੀ ਕੀਤਾ ਹੈ। ਸਾਰਿਆਂ ਜ਼ਿਲ੍ਹਿਆਂ ਦੇ ਡੀਐਮ ਨੂੰ ਤਿਆਰ ਰਹਿਣ ਲਈ ਕਿਹਾ ਗਿਆ ਹੈ। ਭਾਰੀ ਮੀਂਹ ਦੇ ਚੱਲਦਿਆਂ ਗੰਗਾ ਵਿੱਚ ਤੂਫ਼ਾਨ ਆਇਆ ਹੋਇਆ ਹੈ, ਜਿਸ ਨਾਲ ਦੇਹਰਾਦੂਨ ਸਮੇਤ ਕਈ ਥਾਵਾਂ ’ਤੇ ਹੜ੍ਹਾਂ ਦਾ ਖ਼ਤਰਾ ਪੈਦਾ ਹੋ ਗਿਆ ਹੈ। ਕਈ ਰਿਹਾਇਸ਼ੀ ਇਲਾਕਿਆਂ ਵਿੱਚ ਪਾਣੀ ਵੜਨ ਦੀਆਂ ਖ਼ਬਰਾਂ ਆ ਰਹੀਆਂ ਹਨ। ਜਗ੍ਹਾ-ਜਗ੍ਹਾ ਰਸਤੇ ਬੰਦ ਹੋਣ ਨਾਲ ਰਾਹਤ ਦੇ ਕੰਮਾਂ ਵਿੱਚ ਅੜਿੱਕਾ ਪੈ ਰਿਹਾ ਹੈ। ਸਥਿਤੀ ਗੰਭੀਰ ਹੁੰਦਿਆਂ ਦੇਖ ਕੇ ਸੂਬਾ ਸਰਕਾਰ ਨੇ ਆਈਟੀਬੀਪੀ, ਐਸਐਸਬੀ ਤੇ ਸੈਨਾ ਤੋਂ ਮਦਦ ਮੰਗੀ ਹੈ। ਇਸ ਤੋਂ ਬਿਨਾਂ ਹਿਮਾਚਲ ਪ੍ਰਦੇਸ ਵਿੱਚ ਵੀ ਭਾਰੀ ਮੀਂਹ ਕਾਰਨ 6 ਵਿਅਕਤੀਆਂ ਦੀ ਮੌਤ ਹੋ ਗਈ ਹੈ।

ਰਾਏਪੁਰ ਦੇ ਮਾਲਦੇਵਤਾ ਵਿੱਚ 500 ਮੀਟਰ ਸੜਕ ਪਾਣੀ ਨਾਲ ਰੁੜਨ ਕਾਰਨ ਦਰਜਨਾਂ ਪਿੰਡ ਰਾਜਧਾਨੀ ਤੋਂ ਕੱਟ ਗਏ ਹਨ, ਜਦਕਿ ਰਿਸਪਨਾ ਅਤੇ ਬਿੰਦਾਲ ਦੇ ਕੰਢਿਆਂ ’ਤੇ ਵਸੇ ਲੋਕਾਂ ਦਾ ਕਾਫ਼ੀ ਨੁਕਸਾਨ ਹੋਇਆ ਹੈ। ਪ੍ਰਸ਼ਾਸਨ ਨੇ ਸਕੂਲਾਂ ਵਿੱਚ ਇਨ੍ਹਾਂ ਹੜ੍ਹਾਂ ਕਾਰਨ ਛੁੱਟੀ ਕਰ ਦਿੱਤੀ ਹੈ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ