Fri, 20 September 2019
Your Visitor Number :-   1808653
SuhisaverSuhisaver Suhisaver
ਗਣਪਤੀ ਵਿਸਰਜਨ ਦੌਰਾਨ ਵੱਖ-ਵੱਖ ਥਾਵਾਂ 'ਤੇ ਡੁੱਬਣ ਨਾਲ 33 ਮੌਤਾਂ               ਚਿਦੰਬਰਮ ਦੀ ਆਤਮ-ਸਮਰਪਣ ਦੀ ਪਟੀਸ਼ਨ ਖ਼ਾਰਜ              

ਮੁਜ਼ੱਫਰਨਗਰ 'ਚ 3 ਨੌਜਵਾਨਾਂ ਦੀ ਹੱਤਿਆ ਤੋਂ ਬਾਅਦ ਤਣਾਅ

Posted on:- 05-10-2014

ਮੁਜ਼ੱਫ਼ਰਨਗਰ : ਬੇਖੌਫ਼ ਬਦਮਾਸ਼ਾਂ ਨੇ ਸ਼ਨੀਵਾਰ ਦੇਰ ਰਾਤ ਪਿੰਡ ਬਹਾਦਰਪੁਰ ਦੇ ਜੰਗਲ 'ਚ 3 ਨੌਜਵਾਨਾਂ ਦੀ ਹੱਤਿਆ ਕਰ ਦਿੱਤੀ। ਦੋ ਨੌਜਵਾਨਾਂ ਦੀਆਂ ਲਾਸ਼ਾਂ ਤਾਂ ਦੇਰ ਰਾਤ ਮਿਲ ਗਈਆਂ ਸਨ, ਤੀਜੀ ਲਾਸ਼ ਐਤਵਾਰ ਤੜਕੇ ਮਿਲੀ।
ਗੁੱਸੇ ਵਿੱਚ ਆਏ ਲੋਕਾਂ ਨੇ ਦੂਜੇ ਫਿਰਕੇ ਦੇ ਲੋਕਾਂ 'ਤੇ ਹੱਤਿਆ ਦੇ ਦੋਸ਼ ਲਗਾ ਕੇ ਪਾਣੀਪਤ-ਖਟੀਮਾ ਹਾਈਵੇਅ ਜਾਮ ਕਰ ਦਿੱਤਾ। ਅਧਿਕਾਰੀਆਂ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਮੁਆਵਜ਼ਾ ਅਤੇ ਨੌਕਰੀ ਦੇਣ ਦਾ ਐਲਾਨ ਕਰਕੇ ਜਾਮ ਖੁੱਲਵਾਇਆ। ਦੋਹਰੇ ਹੱਤਿਆ ਕਾਂਡ ਦੀ ਸੂਚਨਾ 'ਤੇ ਸੈਂਕੜੇ ਪੇਂਡੂ ਲੋਕ ਇਕੱਠੇ ਹੋ ਗਏ ਅਤੇ ਹੰਗਾਮਾ ਕਰਨ ਲੱਗੇ। ਐਤਵਾਰ ਤੜਕੇ ਚਾਰ ਵਜੇ ਅਧਿਕਾਰੀਆਂ ਨੇ ਲੋਕਾਂ ਨੂੰ ਸਮਝਾ ਕੇ ਦੋਵਾਂ ਲਾਸ਼ਾਂ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ। ਸਾਢੇ ਪੰਜ ਵਜੇ ਇਸੇ ਪਿੰਡ ਦੇ ਇੱਕ ਬਾਗ ਵਿੱਚ ਇਕ ਹੋਰ ਲਾਸ਼ ਮਿਲਣ ਦੀ ਸੂਚਨਾ ਮਿਲੀ। ਇਸ ਤੋਂ ਬਾਅਦ ਲੋਕਾਂ ਦਾ ਗੁੱਸਾ ਹੋਰ ਵਧ ਗਿਆ ਅਤੇ ਉਨ੍ਹਾਂ ਹਾਈਵੇਅ ਜਾਮ ਕਰ ਦਿੱਤਾ। ਪੁਲਿਸ ਨੇ ਇਸ ਘਟਨਾ ਦੀ ਜਾਂਚ ਲਈ ਪੰਜ ਟੀਮਾਂ ਬਣਾ ਦਿੱਤੀਆਂ ਹਨ। ਐਸਐਸਪੀ ਦੇ ਹੁਕਮ 'ਤੇ ਟੀਮਾਂ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ