Mon, 18 November 2019
Your Visitor Number :-   1914693
SuhisaverSuhisaver Suhisaver
ਰਾਫੇਲ ਮਾਮਲੇ ਦੀ ਸੀ ਬੀ ਆਈ ਜਾਂਚ ਹੋਵੇ : ਪ੍ਰਸ਼ਾਂਤ, ਸ਼ੋਰੀ               ਮਲਵਿੰਦਰ ਤੇ ਸ਼ਿਵਿੰਦਰ ਹੱਤਕ ਅਦਾਲਤ ਦੇ ਦੋਸ਼ੀ ਕਰਾਰ              

ਨਾਈਜੀਰੀਆ ਨੂੰ ਇਬੋਲਾ ਮੁਕਤ ਦੇਸ਼ ਐਲਾਨਿਆ

Posted on:- 20-10-2014

ਅਬੂਜਾ : ਨਾਈਜੀਰੀਆ ਵਿਚ ਪਿਛਲੇ 42 ਦਿਨਾਂ ਤੋਂ ਇਬੋਲਾ ਵਾਇਰਸ ਦਾ ਇਕ ਵੀ ਮਾਮਲਾ ਸਾਹਮਣੇ ਨਾ ਆਉਣ ਤੋਂ ਬਾਅਦ ਵਿਸ਼ਵ ਸਿਹਤ ਸੰਗਠਨ ਨੇ ਇਸ ਦੇਸ਼ ਨੂੰ ਇਬੋਲਾ ਮੁਕਤ ਐਲਾਨ ਕੀਤਾ ਹੈ। ਡਬਲਿਊ ਐਚ ਓ ਦੇ ਪ੍ਰਤੀਨਿਧੀ ਗਾਮਾ ਬਾਜ ਨੇ ਅਬੂਜਾ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਾਈਜੀਰੀਆ ਹੁਣ ਇਬੋਲਾ ਮੁਕਤ ਦੇਸ਼ ਹੈ।

ਉਨ੍ਹਾਂ ਕਿਹਾ ਕਿ ਇਹ ਵੱਡੀ ਪ੍ਰਾਪਤੀ ਹੈ ਪਰ ਅਸੀਂ ਹਾਲੇ ਇਕ ਲੜਾਈ ਜਿੱਤੀ ਹੈ ਤੇ ਇਹ ਉਦੋਂ ਪੂਰੀ ਤਰ੍ਹਾਂ ਖ਼ਤਮ ਹੋਵੇਗੀ, ਜਦੋਂ ਪੱਛਮੀ ਅਫ਼ਰੀਕਾ ਨੂੰ ਇਬੋਲਾ ਮੁਕਤ ਐਲਾਨਿਆਂ ਜਾਵੇਗਾ। ਨਾਈਜੀਰੀਆ ਵਿਚ ਇਬੋਲਾ ਦਾ ਪਹਿਲਾ ਮਾਮਲਾ ਉਦੋਂ ਸਾਹਮਣੇ ਆਇਆ ਸੀ ਜਦੋਂ ਲਾਈਬੇਰੀਆ ਤੋਂ ਇਬੋਲਾ ਪ੍ਰਭਾਵਤ ਲਾਈਬੇਰੀਆ–ਅਮਰੀਕੀ ਇਕ ਰਾਜਦੂਤ ਪੈਟਰਿਕ ਸਾਯੇਰ ਮੁੱਖ ਕੌਮਾਂਤਰੀ ਹਵਾਈ ਅੱਡੇ ਉਤੇ ਬੀਤੀ 20 ਜੁਲਾਈ ਨੂੰ ਇਥੇ ਆਏ ਸਨ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ