Fri, 26 April 2024
Your Visitor Number :-   7003649
SuhisaverSuhisaver Suhisaver

23 ਮਾਰਚ ਦੇ ਸ਼ਹੀਦਾਂ ਨੂੰ ਸਮਰਪਿਤ ਸਮਾਗਮ ਜਾਰੀ

Posted on:- 27-03-2016

suhisaver

ਇਨਕਲਾਬੀ ਕੇਂਦਰ ਪੰਜਾਬ ਵੱਲੋਂ ‘ਇਨਕਲਾਬ ਦੇ ਰਾਹ ਤੁਰਨ ਦਾ ਹੋਕਾ’ ਤਹਿਤ ਸ਼ੁਰੂ ਕੀਤੀ 15 ਰੋਜ਼ਾ ਮੁਹਿੰਮ ਸਫਲਤਾ ਪੂਰਵਕ ਚੱਲ ਰਹੀ ਹੈ।ਪੂਰੇ ਜ਼ਿਲ੍ਹੇ ਨੂੰ ਸਾਹਿਬ ਸਿੰਘ ਅਤੇ ਡਾ.ਰਜਿੰਦਰ ਪਾਲ ਦੀ ਅਗਵਾਈ’ਚ ਤਿੰਨ ਟੀਮਾਂ ’ਚ ਵੰਡਕੇ ਇਹ ਮੁਹਿੰਮ ਚੱਲ ਰਹੀ ਹੈ।ਬਰਨਾਲਾ ਇਲਾਕੇ ਦੀ ਟੀਮ ਦੀ ਅਗਵਾਈ ਸੁਖਵਿੰਦਰ ਠੀਕਰੀਵਾਲ ਅਮਰਜੀਤ ਕੌਰ ਬਲਵੰਤ ਉੱਪਲੀ ਗੁਰਜਿੰਦਰ ਵਿਦਿਆਰਥੀ ਯਾਦਵਿੰਦਰ ਠੀਕਰੀਵਾਲ,ਸ਼ਹਿਣਾ ਇਲਾਕੇ ਦੀ ਟੀਮ ਦੀ ਅਗਵਾਈ ਗੁਰਮਤਿ ਸੁਖਪੁਰ ਹਰਚਰਨ ਚੰਨਾ ਜਸਪਾਲ ਚੀਮਾ ਖੁਸਮੰਦਰਪਾਲ ਅਮਰਜੀਤ ਕੌਰ ਜੋਧਪੁਰ ਪ੍ਰੇਮਪਾਲਕੌਰ,ਮਹਿਲਕਲਾਂ ਦੀ ਟੀਮ ਦੀ ਅਗਵਾਈ ਅਜਮੇਰ ਕਾਲਸਾਂ ਗੁਰਦੇਵ ਮਾਂਗੇਵਾਲ ਗੁਰਮੇਲ ਠੁੱਲੀਵਾਲ ਜਗਰਾਜ ਹਰਦਾਸਪੁਰਾ ਬਰਿੰਦਰ ਦੀਵਾਨਾ ਕਰ ਰਹੇ ਹਨ।ਇਹ ਟੀਮਾਂ ਹੁਣ ਐਸ ਐਸ ਡੀ ਕਾਲਜ ਬਰਨਾਲਾ ਸਦਭਾਵਨਾ ਕਾਲਜ ਰਾਏਕੋਟ ਜੋਧਪੁਰ ਪਿੰਡ ’ਚ ਮਸ਼ਾਲ ਮਾਰਚ ਚੀਮਾ ਖੁੱਡੀਕਲਾਂ ਸੁਖਪੁਰਾ ਕਾਲਸਾਂ ਹਮੀਦੀ ਮਾਂਗੇਵਾਲ ਠੀਕਰੀਵਾਲ ਆਦਿ ਪਿੰਡਾਂ’ ਵੱਡੀਆਂ ਮੀਟਿੰਗਾਂ ਕਰ ਚੁੱਕੇ ਹਨ।

ਹਾਜ਼ਰ ਆਗੂਆਂ ਨੇ ਸ਼ਹੀਦ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਦੀ ਵਿਚਾਰਧਾਰਾ ਉਸ ਸਮੇਂ ਦੇ ਹਾਲਾਤ ਮੌਜੂਦਾਂ ਹਾਲਤਾਂ’ਚ ਪ੍ਰਸੰਗਤਾ ਬਾਰੇ ਵਿਸਥਾਰਤ ਗੱਲ ਬਾਤ ਕੀਤੀ ਅਤੇ ਦੱਸਿਆ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਦੀ ਸ਼ਹਾਦਤ ਸਮੇਂ ਮੁਲਕ ਬਦੇਸ਼ੀ ਜੂਲੇ ਦੀ ਗੁਲਾਮੀ ਥੱਲੇ ਕਰਾਹ ਰਿਹਾ ਸੀ ਸ਼ਹੀਦ ਭਗਤ ਸਿੰਘ ਅਤੇ ਉਸ ਦੇ ਸਾਥੀ ਦੇਸੀ ਬਦੇਸ਼ੀ ਲੁਟੇਰਿਆ ਦੇ ਮੁਕੰਮਲ ਖਾਤਮੇ ਲੁੱਟ ਰਹਿਤ ਸਮਾਜ ਸਮਾਜ ਸਿਰਜਣ ਦਾ ਸੰਕਲਪ ਲੈਕੇ ਅੱਗੇ ਵਧ ਰਹੇ ਸਨ।ਅਜਿਹਾ ਮੌਜੂਦਾ ਰਾਜ ਪ੍ਰਬੰਧ ਜਿਸ ਵਿੱਚ ਕਿਰਤੀ-ਕਿਸਾਨਾਂ ਦੀ ਜ਼ਿੰਦਗੀ ਬਦ ਤੋਂ ਬਦਤਰ ਹੋ ਚੁੱਕੀ ਹੈ ਵਰਗੇ ਰਾਜ ਸਮਾਜ ਲਈ ਗਾਂਧੀ ਨਹਿਰੂ ਜਿਨਾਹ ਵਰਗੇ ਅੰਗਰੇਜ਼ ਹਾਕਮਾਂ ਦੇ ਝੋਲੀ ਚੁੱਕ ਲੜ੍ਹ ਰਹੇ ਸਨ ਜਿਸ ਵਿੱਚ ਮੁੱਠੀ ਭਰ ਟਾਟੇ ਬਿਰਲੇ ਅੰਬਾਨੀਆਂ ਅਦਾਨੀਆਂ ਨੂੰ ਹਰ ਕਿਸਮ ਦੀ ਲੁੱਟ ਕਰਨ ਦੀ ਇਜਾਜ਼ਤ ਦੇ ਕਾਰਨ ਉਨ੍ਹਾਂ ਦੇ ਦੌਲਤ ਦੇ ਭੰਡਾਰ ਅਰਬਾਂ-ਖਰਬਾਂ ਨੂੰ ਪਹੁੰਚ ਹਏ ਹਨ।ਦੂਜੇ ਪਾਸੇ ਕਿਰਤੀ-ਕਿਸਾਨ ਅਤੇ ਬੇਰੁਜ਼ਗਾਰੀ ਦੇ ਝੰਬੇ ਖੁਦਕਸ਼ੀਆਂ ਕਰਨ ਲਈ ਮਜਬੂਰ ਹਨ ਅਤੇ ਹਕੂਮਤੀ ਗੱਦੀ ਉੱਪਰ ਭਾਜਪਾ ਦੀ ਅਗਵਾਈ ਵਾਲੀ ਹਕੂਮਤ ਅਖੋਤੀ ਰਾਸ਼ਟਰਵਾਦ ਦਾ ਮੁੱਦਾ ਉਭਾਰ ਰਹੇ ਹਨ।ਇਸ ਲਈ ਆਜਿਹੇ ਸਮੇਂ ਕਿਰਤੀ ਕਿਸਾਨਾਂ ਨੌਜਵਾਨਾਂ ਮੁਲਾਜ਼ਮਾਂ ਔਰਤਾਂ ਸਮੇਤ ਸੱਭੇ ਮਿਹਨਤਕਸ਼ ਤਬਕਿਆਂ ਨੂੰ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਦੀ ਵਿਚਾਰਧਾਰਾ ਤੋਂ ਪ੍ਰੇਰਨਾ ਲ਼ੇਕੇ ਸੰਘਰਸ਼ਾਂ ਦੀ ਧਾਰ ਨੂੰ ਲੁਟੇਰੇ ਅਤੇ ਜਾਬਰ ਹਾਕਮਾਂ ਸਮੇਤ ਲੁੱਟ ਜਬਰ ਅਤੇ ਦਾਬੇ ਵਾਲੇ ਇਸ ਪ੍ਰਬੰਧ ਦਾ ਤਖਤਾ ਮੂਧਾਮਾਰਕੇ ਲੋਕਾਸ਼ਾਹੀ ਹਕੀਕੀ ਲੋਕ ਪੱਖੀ ਪ੍ਰਬੰਧ ਲਈ ਚੱਲ ਰਹੀ ਜਮਾਤੀ ਜੱਦੋ ਜਹਿਦ ਦਾ ਹਿੱਸਾ ਬਨਣਾ ਚਾਹੀਦਾ ਹੈ। ਮੀਟਿੰਗਾਂ ਨੂੰ ਸਫਲ ਬਨਾਉਣ ਵਿੱਚ ਬੀਕੇਯੂ ਏਕਤਾ ਡਕੌਂਦਾ ਪੇਂਡੂ ਮਜਦੂਰ ਯੂਨੀਅਨ(ਮਸ਼ਾਲ) ਇਨਕਲਾਬੀ ਨੌਜਵਾਨ ਵਿਦਿਆਰਥੀ ਮੰਚ ਅਤੇ ਜਮਹੂਰੀ ਅਧਿਕਾਰ ਸਭਾ ਟੀਐੱਸਯੂ ਡੀਟੀਐੱਫ ਦੇ ਸਾਥੀ ਪੂਰੀ ਸਰਗਰਮੀ ਨਾਲ ਯੋਗਦਾਨ ਪਾ ਰਹੇ ਹਨ।

-ਸਾਹਿਬ ਸਿੰਘ ਰਜਿੰਦਰਪਾਲ

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ