Mon, 09 December 2019
Your Visitor Number :-   1995929
SuhisaverSuhisaver Suhisaver
ਕਾਰਟੂਨਿਸਟ ਸੁਧੀਰ ਧਰ ਦਾ ਦਿਹਾਂਤ               ਮਲਵਿੰਦਰ ਤੇ ਸ਼ਿਵਿੰਦਰ ਹੱਤਕ ਅਦਾਲਤ ਦੇ ਦੋਸ਼ੀ ਕਰਾਰ              

ਅਖੌਤੀ ਸਾਧ ਆਸਾਰਾਮ ਦਾ ਅੰਬੇਡਕਰ ਸੈਨਾ ਪੰਜਾਬ ਵੱਲੋਂ ਮਾਹਿਲਪੁਰ ’ਚ ਟ੍ਰੈਫਿਕ ਜਾਮ ਕਰਕੇ ਦਾ ਪੁੱਤਲਾ ਸਾੜਿਆ

Posted on:- 04-09-2013

suhisaver

-ਸ਼ਿਵ ਕੁਮਾਰ ਬਾਵਾ –

ਮਾਹਿਲਪੁਰ: ‘ਭਾਰਤ ਵਿੱਚ ਅਖੌਤੀ ਸਾਧਾਂ ਦੀ ਭਰਮਾਰ ਅਤੇ ਉਹਨਾਂ ਦੇ ਸਮਾਜ ਵਿਰੋਧੀ ਕਾਰਨਾਮਿਆਂ ਸਦਕਾ ਦੇਸ਼ ਦੇ ਲੋਕ ਸ਼ਰਮ ਮਹਿਸੂਸ ਕਰ ਰਹੇ ਹਨ ਪ੍ਰੰਤੂ ਆਸਾਰਾਮ ਵਰਗੇ ਅਖੌਤੀ ਸਾਧਾਂ ਨੂੰ ਆਪਣੇ ਕੀਤੇ ਗਲਤ ਕੰਮਾਂ ਦਾ ਕੋਈ ਗਿੱਲਾ ਤੇ ਸ਼ਿਕਵਾ ਹੀ ਨਹੀਂ ਹੈ। ਦੇਸ਼ ਦੇ ਲੋਕਾਂ ਨੂੰ ਅਜਿਹੇ ਅਖੌਤੀ ਸਾਧਾਂ ਦੇ ਭਰਮ ਜਾਲ ਵਿੱਚੋਂ ਕੱਢਣ ਲਈ ਨੌਜਵਾਨ ਪੀੜ੍ਹੀ ਨੂੰ ਸੁਚੇਤ ਅਤੇ ਜਾਗਰੂਕ ਕਰਨ ਦੀ ਸਖਤ ਲੋੜ ਹੈ ਨਹੀਂ ਤਾਂ ਉਕਤ ਅਖੌਤੀ ਸਾਧ ਦੇਸ਼ ਦੇ ਲੋਕਾਂ ਨੂੰ ਹੋਰ ਭਰਮਾਂ ਵਿੱਚ ਪਾ ਕੇ ਕਰੋੜਾਂ ਰੁਪਏ ਦੀਆਂ ਜਾਇਦਾਦਾਂ ਤੋਂ ਇਲਾਵਾ ਧੀਆਂ ਭੈਣਾਂ ਦੀਆਂ ਇੱਜ਼ਤਾਂ ਨਾਲ ਖਿਲਵਾੜ ਕਰਦੇ ਰਹਿਣਗੇ।

ਉਪਰੋਕਤ ਵਿਚਾਰ ਅੱਜ ਇਥੇ ਅੰਬੇਡਕਰ ਸੈਨਾ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਪ੍ਰਧਾਨ ਕੁਲਵੰਤ ਭੂੰਨੋਂ ਨੇ ਮਾਹਿਲਪੁਰ ਦੇ ਮੁੱਖ ਚੌਂਕ ਵਿੱਚ ਅਖੌਤੀ ਸਾਧ ਆਸਾਰਾਮ ਦਾ ਪੁੱਤਲਾ ਫੂਕਦਿਆਂ ਨੌਜਵਾਨਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਗਟਾਏ। ਇਸ ਮੌਕੇ ਲੱਗਭਗ 200 ਦੇ ਕਰੀਬ ਅੰਬੇਡਕਰ ਸੈਨਾ ਪੰਜਾਬ ਦੇ ਆਗੂਆਂ ਨੇ ਆਸਾ ਰਾਮ ਵਲੋਂ ਆਪਣੇ ਆਸ਼ਰਮ ਵਿੱਚ ਨਬਾਲਗ ਲੜਕੀ ਨਾਲ ਕਥਿੱਤ ਬਲਾਤਕਾਰ ਕਰਨ ਦੇ ਮਾਮਲੇ ਦੀ ਸਖਤ ਨਿਖੇਧੀ ਕਰਦਿਆਂ ਕਿਹਾ ਕਿ ਅਜਿਹੇ ਸਾਧ ਨੂੰ ਤੁਰੰਤ ਬਣਦੀ ਸਜ਼ਾ ਸੁਣਾਈ ਜਾਵੇ।

ਇਸ ਮੌਕੇ ਭੜਕੇ ਨੌਜਵਾਨਾਂ ਵਲੋਂ ‘ ਸੱਜਾ ਪੈਰ ਜੁੱਤੀ ਦਾ ਆਸਾ ਰਾਮ ਕੁੱਤੀ ਦਾ’ ਸਮੇਤ ਬਹੁਤ ਹੀ ਭੜਕਾਊ ਨਾਅਰੇਬਾਜ਼ੀ ਕੀਤੀ ਅਤੇ ਚੌਂਕ ਵਿੱਚ ਹਜ਼ਾਰਾਂ ਲੋਕਾਂ ਦੀ ਮੌਜੂਦਗੀ ਵਿੱਚ ਉਸਦੀ ਫੋਟੋ ਵਾਲਾ ਪੁੱਤਲਾ ਬਣਾਕੇ ਉਸਤੇ ਜੁੱਤੀਆਂ ਮਾਰ ਮਾਰ ਫੂਕਿਆ। ਭੜਕੇ ਨੌਜਵਾਨਾਂ ਵਲੋਂ ਇਸ ਮੌਕੇ ਇੱਕ ਘੰਟੇ ਦੇ ਕਰੀਬ ਮੁਕੰਮਲ ਟ੍ਰੈਫਿਕ ਜਾਮ ਵੀ ਕੀਤਾ ਗਿਆ।ਇਸ ਮੌਕੇ ਭਾਵਾਧਸ ਬਲਾਕ ਮਾਹਿਲਪੁਰ ਦੇ ਪ੍ਰਧਾਨ ਬਲਵਿੰਦਰ ਮਰਵਾਹਾ, ਰਵੀ ਬੋਧ ਬਿਲਾਸਪੁਰ ਪ੍ਰਧਾਨ ਅੰਬੇਡਕਰ ਸੈਨਾ ਚੱਬੇਵਾਲ, ਸਨੀ ਹਵੇਲੀ ਪ੍ਰਧਾਨ ਮਾਹਿਲਪੁਰ, ਹਰਪ੍ਰੀਤ, ਪਿ੍ਰਥੀ ਮਜਾਰਾ ਡਿੰਗਰੀਆਂ, ਸੰਜੀਵ ਕੁਮਾਰ ਸੂਨੀ, ਬਲਵਿੰਦਰ ਭੂੰਨੋਂ, ਸੰਧੂ ਭੇੜੂਆ, ਵਰਿੰਦਰ ਨੰਗਲ ਖੁਰਦ, ਮਲਕੀਤ ਚੱਕ ਕਟਾਰੂ, ਜੋਰਾਵਰ ਸੂਢ, ਬਚਿੱਤਰ ਕੰਮੋਵਾਲ, ਹਰਪ੍ਰੀਤ ਸੀਣਾ, ਕੁਲਵਿੰਦਰ ਸਿੰਘ, ਭੁਪਿੰਦਰ ਮਜ਼ਾਰਾ ਡਿੰਗਰੀਆਂ, ਮਨਜਿੰਦਰ ਹੱਲੂਵਾਲ, ਸੁਨੀਲ ਕੁਮਾਰ, ਸੀਤਲ ਬਿਲਾਸਪੁਰ, ਰਵੀ ਬੰਬੇਲੀ, ਦਲਵੀਰ ਕਾਇਮਪੁਰ ਸਮੇਤ ਵੱਡੀ ਗਿਣਤੀ ਵਿੱਚ ਨੌਜ਼ਵਾਨਾਂ ਬਾਪੂ ਆਸਾ ਰਾਮ ਵਿਰੁੱਧ ਜੰਮਕੇ ਨਾਅਰੇਬਾਜ਼ੀ ਕੀਤੀ ਅਤੇ ਪੀੜਤ ਲੜਕੀ ਨੂੰ ਤੁਰੰਤ ਇਨਸਾਫ ਦੀ ਮੰਗ ਕੀਤੀ।

ਉਕਤ ਆਗੂਆਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪੁਲੀਸ ਵਲੋਂ ਉਕਤ ਅਖੌਤੀ ਸਾਧ ਨਾਲ ਕਿਸੇ ਸਿਆਸੀ ਦਬਾਅ ਹੇਠ ਆਕੇ ਹਮਦਰਦੀ ਜਾਂ ਕੇਸ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅੰਬੇਡਕਰ ਸੈਨਾ ਪੰਜਾਬ ਹੋਰ ਸੂਬਿਆਂ ਦੇ ਨੌਜਵਾਨਾਂ ਦੀ ਮੱਦਦ ਨਾਲ ਤਿੱਖਾ ਸੰਘਰਸ਼ ਸ਼ੁਰੂ ਕਰੇਗੀ। ਉਹਨਾਂ ਸਮੂਹ ਸਿਆਸੀ ਪਾਰਟੀਆਂ ਦੇ ਪ੍ਰਮੁੱਖ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਕਿਰਦਾਰ ਵਾਲੇ ਬਾਬਿਆਂ ਦਾ ਮੁਕੰਮਲ ਬਾਈਕਾਟ ਕਰਨ ਅਤੇ ਸਰਕਾਰ ਇਸਦੇ ਚੱਲ ਰਹੇ ਆਸ਼ਰਮ ਬੰਦ ਕਰਵਾਏ ਜਾਣ ਤਾਂ ਕਿ ਅਜਿਹੀ ਘਟਨਾ ਮੁੜ ਨਾ ਵਾਪਰ ਸਕੇ।
 

Comments

RAVI BAUH

thnx bawa ji.. 9915943552. block President Ambedkar Sena..Ravi Baudh

Security Code (required)Can't read the image? click here to refresh.

Name (required)

Leave a comment... (required)

ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ