Thu, 16 July 2020
Your Visitor Number :-   2577341
SuhisaverSuhisaver Suhisaver
ਸੂਹੀ ਸਵੇਰ ਦਾ ਸਾਲਾਨਾ ਸਮਾਗਮ 9 ਫਰਵਰੀ ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ               ਜਥੇਦਾਰ ਅਵਤਾਰ ਸਿੰਘ ਮੱਕੜ ਨਹੀਂ ਰਹੇ              

ਐੱਮ ਪੀ ਦਵਿੰਦਰ ਸ਼ੋਰੀ ਕੈਲਗਰੀ ਪੁਲਿਸ ਵੱਲੋਂ ‘ਚੈਲਿੰਜ ਸਿੱਕੇ’ ਨਾਲ ਸਨਮਾਨਤ

Posted on:- 20-12-2013

suhisaver

ਕੈਲਗਰੀ: ਕੈਲਗਰੀ ਪੁਲਿਸ ਵੱਲੋਂ ਇੰਸਪੈਕਟਰ ਮਿਸਟਰ ਕੋਟੋਵਸਕੀ ਨੇ ਕ੍ਰਿਸਮਿਸ ਓਪਨ ਹਾਊਸ ਦੌਰਾਨ ਕੈਲਗਰੀ ਨਾਰਥ ਈਸਟ ਹਲਕੇ ਦੇ ਐੱਮ ਪੀ ਦਵਿੰਦਰ ਸ਼ੋਰੀ ਨੂੰ "ਚੈਲਿੰਜ ਕੋਆਇਨ"  ਜੋ ਕਿ ਸਿੱਕੇ ਦੀ ਸ਼ਕਲ ਦਾ ਸਨਮਾਨ ਚਿੰਨ ਹੁੰਦਾ ਹੈ, ਸਨਮਾਨ ਵੱਜੋਂ ਦਿੱਤਾ । ਮਿਸਟਰ ਕੋਟੋਵਸਕੀ ਅਨੁਸਾਰ ਬੀਤੇ ਸਾਲ ਦੌਰਾਨ  ਦਵਿੰਦਰ ਸ਼ੋਰੀ ਨੇ ਕਮਿਓਨਟੀ ਮਸਲਿਆਂ ਨੂੰ ਹੱਲ ਕਰਨ ਸਬੰਧੀ ,ਉਹਨਾਂ ਵੱਲੋਂ ਪੁਲਿਸ ਨੂੰ ਦਿੱਤੇ ਸਹਿਯੋਗ ਬਦਲੇ ਉਹਨਾਂ ਨੂੰ ਇਹ ਸਨਮਾਨ ਦਿੱਤਾ ਗਿਆ ਹੈ।

ਵਰਨਣਯੋਗ ਹੈ ਇਹ "ਚੈਲਿੰਜ ਕੋਆਇਨ ਸਨਮਾਨ" ਮਿਲਟਰੀ ਅਤੇ ਪੁਲਿਸ ਮਹਿਕਮੇ ਵਿੱਚ ਦੇਣ ਦਾ ਰਿਵਾਜ਼ ਪਰਚੱਲਤ ਹੈ। ਸਨਮਾਨ ਪਰਾਪਤ ਕਰਤਾ ਯੂਨਿਟ ਦੇ ਮੈਂਬਰ ਇਸ ਸਨਮਾਨ ਨੂੰ ਸਾਰਾ ਸਮਾਂ ਆਪਣੇ ਕੋਲ ਰੱਖਦੇ ਹਨ ਅਤੇ ਉਹਨਾਂ ਨੂੰ ਕਿਸੇ ਵੇਲੇ ਵੀ ਉਹ "ਚੈਲਿੰਜ ਕੋਆਇਨ" ਦਿਖਾਉਣ ਨੂੰ ਕਿਹਾ ਜਾ ਸਕਦਾ ਹੈ। ਅਗਰ ਉਹ ਇਹ ਦਿਖਾਉਣ ਤੋਂ ਅਸਫਲ ਹੋ ਜਾਣ ਤਾਂ ਦੂਸਰੀ ਚੈਲਿੰਜ ਕਰਨ ਵਾਲੀ ਯੂਨਿਟ ਦੇ ਹਰ ਮੈਂਬਰ ਨੂੰ ਡਰਿੰਕਸ (ਫੌਜ ਦੀ ਭਾਸ਼ਾ ਦੇ ਅੰਦਾਜ਼ੇ ਅਨੁਸਾਰ ਇਹ ਸ਼ਰਾਬ ਦਾ ਪੈੱਗ ਹੋ ਸਕਦਾ ਹੈ) ਦੇਣਾ ਪੈਂਦਾ ਹੈ ।

ਇਹ ਸਨਮਾਨ ਮਿਲਣ ਉਪਰੰਤ ਦਵਿੰਦਰ ਸ਼ੋਰੀ ਨੂੰ ਪੰਜਾਬੀ ਭਾਈਚਾਰੇ ਅਤੇ ਉਹਨਾਂ ਦੇ ਹੋਰ ਸਹਿਯੋਗੀਆਂ ਨੇ ਮੁਬਾਰਕਾਂ ਦਿੱਤੀਆਂ ਜਿਹਨਾਂ ਵਿੱਚ ਰੋਮੀ ਸਿੱਧੂ,ਹਰਮੀਤ ਖੁੱਡੀਆਂ ਸੰਦੀਪ ਪੰਧੇਰ, ਗੁਰਪ੍ਰੀਤ ਸਿੱਧੂ ਰਾਣਾ, ਸੁੱਖ ਬਰਾੜ,ਜਸਬੀਰ ਸਿੱਧੂ,ਸੱਤਪਾਲ ਕੌਸਿਲ, ਰਾਜੇਸ ਅੰਗਰਾਲ,ਸੁਖਦੇਵ ਸਿੰਘ ਖਹਿਰਾ,ਵਰਿੰਦਰਜੀਤ ਭੱਟੀ,ਨੈਬ ਸਿੰਘ ਸੰਧੂ, ਅਜੈਬ ਸਿੰਘ ਬਰਾੜ,ਹਰਮੋਹਿੰਦਰ ਪਲਾਹਾ, ਅਤੇ ਪਰਮਿੰਦਰ ਗਿੱਲ ਦੇ ਨਾਂ ਸਾਮਿਲ ਹਨ।

-ਹਰਬੰਸ ਬੁੱਟਰ

Comments

Security Code (required)Can't read the image? click here to refresh.

Name (required)

Leave a comment... (required)

ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ