Sun, 23 June 2024
Your Visitor Number :-   7133573
SuhisaverSuhisaver Suhisaver

ਕਿਸਾਨ ਵਿਚਾਰਾ ਕੀ ਕਰੇ? ਜ਼ਹਿਰੀਲੀ ਸਲਫਾਸ ਖਾ. . . - ਜਸਪ੍ਰੀਤ ਸਿੰਘ

Posted on:- 07-04-2016

suhisaver

ਪੰਜਾਬ ਵਿੱਚ 1960 ਤੋਂ ਬਾਅਦ ਹਰੀ ਕ੍ਰਾਂਤੀ ਆਈ। ਮਸ਼ੀਨਾਂ, ਟ੍ਰੈਕਟਰਾਂ ਨੇ ਇੱਥੋ ਦੇ ਖੇਤਾਂ ਵਿੱਚ ਜਗਾਹ ਪ੍ਰਾਪਤ ਕਰ ਲਈ।ਸੁਧਰੇ ਹੋਏ ਬੀਜ ਵੀ ਆਏ ਅਤੇ ਸਬਮਰਸੀਬਲ ਮੋਟਰ ਵੀ ਪੰਜਾਬ ਦੇ ਖੇਤਾਂ ਦੀ ਸ਼ਾਨ ਬਣ ਗਈਆਂ।ਪਰ ਇਸ ਸਭ ਉੱਪਰ ਹੋਣ ਵਾਲਾ ਸਾਰਾ ਖਰਚ ਕਿਸਾਨ ਖੁਦ ਹੀ ਝੱਲ ਰਿਹਾ ਸੀ।ਸਰਕਾਰ ਵੱਲੋ ਕੋਈ ਮੱਦਦ ਨਹੀਂ ਸੀ ਦਿੱਤੀ ਜਾ ਰਹੀ,ਜਿਸਦੇ ਚੱਲਦਿਆਂ ਪੰਜਾਬ ਦਾ ਕਿਸਾਨ ਆਰਥਿਕ ਸੰਕਟ ਤੋਂ ਬਚ ਨਾ ਸਕਿਆ।ਜਿਸ ਕਾਰਨ ਕਿਸਾਨ ਖੁਦਕੁਸ਼ੀਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ, ਜੋ 1990 ਤੋਂ ਬਾਅਦ ਸ਼ੁਰੂ ਹੋਇਆ।ਜਿਸਦਾ ਮੁੱਖ ਕਾਰਨ 1989 ਵਿੱਚ ਪਹਿਲੀ ਵਾਰ ਨਰਮੇ ਦੀ ਫਸਲ ਬਰਬਾਦ ਹੋਣਾ ਸੀ।

ਕਿਸਾਨ ਖੁਦਕੁਸ਼ੀਆਂ ਦਾ ਮੁੱਖ ਕਾਰਨ ਕਰਜ਼ਾ ਹੈ ਅਤੇ ਸਿਰਫ 25% ਕਾਰਨ ਵਿੱਤੀ ਸਮੱਸਿਆ ਤੋਂ ਬਿਨਾਂ ਕੋਈ ਹੋਰ ਹਨ।2006 ਤੱਕ ਪੰਜਾਬ ਸਰਕਾਰ ਇਸ ਗੱਲ ਨੂੰ ਮੰਨਣ ਤੋਂ ਇਨਕਾਰੀ ਰਹੀ।ਫਿਰ ਸਰਕਾਰ ਨੇ ਤਿੰਨ ਯੂਨੀਵਰਸਿਟੀਆਂ: ਜੀਐਨਡੀਯੂ ਅੰਮ੍ਰਿਤਸਰ, ਪੀਏਯੂ ਲੁਧਿਆਣਾ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਜ਼ਿੰਮੇਵਾਰੀ ਲਗਾਈ ਕਿ ਉਹ ਕੁਲ ਆਤਮ ਹੱਤਿਆਂਵਾ ਦੀ ਗਿਣਤੀ ਸਾਹਮਣੇ ਲਿਆਵੇ।

ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਵਿੱਚ ਸਾਲ 2000-2010 ਤੱਕ ਕੁਲ 7643 ਕਿਸਾਨਾਂ ਨੇ ਖੁਦਕੁਸ਼ੀ ਕੀਤੀ।ਜਿਹਨਾਂ ਵਿੱਚੋ 4000 ਕਿਸਾਨ ਅਤੇ 3000 ਖੇਤ ਮਜ਼ਦੂਰ ਹਨ।ਇਸ ਵਿੱਚ ਸਭ ਤੋਂ ਵੱਧ ਗਿਣਤੀ ਬਠਿੰਡਾ ਅਤੇ ਸੰਗਰੂਰ ਜ਼ਿਲ੍ਹੇ ਦੇ ਕਿਸਾਨਾਂ ਦੀ ਹੈ।ਖੁਦਕੁਸ਼ੀਆਂ ਦਾ ਮੁੱਖ ਕਾਰਨ ਲਗਾਤਾਰ ਫਸਲਾਂ ਦਾ ਬਰਬਾਦ ਹੋ ਜਾਣਾ ਜਾਂ ਫਸਲਾਂ ਦੇ ਸਮਰਥਨ ਮੁੱਲ ਵਿੱਚ ਉਚਿੱਤ ਵਾਧੇ ਦਾ ਨਾ ਹੋਣਾ ਹੈ।ਜਿਵੇਂ ਕਿ ਉਹਨਾਂ ਸਾਲਾਂ ਵਿੱਚ ਕਣਕ ਦੇ ਮੁੱਲ ਵਿੱਚ ਮਹਿਜ਼ 50 ਰੁਪੱਏ ਦਾ ਵਾਧਾ ਹੋਇਆ ਜਦਕਿ ਝੋਨੇ ਦੇ ਮੁੱਲ ਵਿੱਚ ਕੋਈ ਵਾਧਾ ਨਹੀਂ ਸੀ ਕੀਤਾ ਗਿਆ।

ਇਹਨਾਂ ਖੁਦਕੁਸ਼ੀਆਂ ਕਰਨ ਵਾਲਿਆ ਵਿੱਚ ਸਭ ਤੋਂ ਵੱਧ ਛੋਟੇ ਅਤੇ ਘੱਟ ਪੈਲੀ ਵਾਲੇ ਕਿਸਾਨ ਹਨ।ਸਰਵੇ ਹੇਠ ਲਿਖੀ ਗਿਣਤੀ ਪੇਸ਼ ਕਰਦੇ ਹਨ:
765 ਕਿਸਾਨ = 43% = 2.5 ਏਕੜ ਤੱਕ
622 ਕਿਸਾਨ = 36% = 2.5 ਤੋਂ 5.0 ਏਕੜ
266 ਕਿਸਾਨ = 15% = 5-10 ਏਕੜ
57 ਕਿਸਾਨ = 4% = 10 ਜਾ ਇਸ ਤੋਂ ਵੱਧ ਏਕੜ।

ਇਸ ਤੋਂ ਪਹਿਲਾਂ, ਇਸ ਵੱਡੀ ਗਿਣਤੀ ਨੂੰ ਸਰਕਾਰੀ ਆਂਕੜੇ ਸਿਰਫ 132 ਦਿਖਾ ਰਹੇ ਸਨ।ਇੱਕ ਹੈਰਾਨੀਜਨਕ ਤੱਥ ਵੀ ਸਾਹਮਣੇ ਆਉਂਦਾ ਹੈ ਕਿ ਸੰਯੁਕਤ ਪਰਿਵਾਰਾਂ ਦੇ ਨਿਊਕਲੀਅਰ ਪਰਿਵਾਰਾਂ ਵਿੱਚ ਖੰਡਿਤ ਹੋਣ ਨਾਲ ਭਾਰਤ ਦੇਸ਼ ਵਿੱਚ ਛੋਟੇ ਕਿਸਾਨਾਂ ਦੀ ਗਿਣਤੀ ਵਧੀ ਜਦਕਿ ਪੰਜਾਬ ਸੂਬੇ ਵਿੱਚ ਇਹ ਗਿਣਤੀ ਲਗਾਤਾਰ ਘੱਟ ਰਹੀ ਹੈ।

ਭਾਖੜਾ ਨਹਿਰ ਜੋ ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਵਾਸਤੇ ਉਸਾਰੀ ਗਈ ਸੀ।ਅੱਜ ਗਮੀ ਦਾ ਪ੍ਰਤੀਕ ਬਣ ਚੁੱਕੀ ਹੈ। ਉਸ ਵਿੱਚ ਬੰਨ ਲਗਾ ਕੇ ਰੁੜਕੇ ਆਈਆਂ ਲਾਸ਼ਾ ਨੂੰ ਰੋਕਿਆ ਜਾ ਰਿਹਾ ਹੈ।ਕਈ ਲਾਸ਼ਾਂ ਰੁੜ ਕੇ ਹਰਿਆਣੇ ਦੀ ਨਹਿਰ ਵਿੱਚ ਚੱਲ ਜਾਂਦੀਆ ਹਨ, ਜਿਹਨਾਂ ਨੂੰ ਕੁੱਤੇ ਵੀ ਖਾਂਦੇ ਹਨ ਜੋ ਸਰਾਸਰ ਬੇਕਦਰੀ ਹੈ।ਕਿਸੇ ਕਿਸ ਮ੍ਰਿਤਕ ਸ਼ਰੀਰ ਨੂੰ ਉਸਦਾ ਸਹੀ ਵਾਲੀ ਵਾਰਿਸ ਮਿਲ ਜਾਂਦਾ ਹੈ ‘ਤੇ ਉਹ ਨਮ ਅੱਖਾਂ ਨਾਲ ਉਹਨਾਂ ਨੂੰ ਘਰ ਲੈ ਜਾਂਦੇ ਹਨ।

ਸੰਗਰੂਰ ਜ਼ਿਲ੍ਹੇ ਦੀ ਲਹਿਰਾ ਤਹਿਸੀਲ ਵਿੱਚ ਪੈਂਦੇ ਪਿੰਡ ਚੋਟੀਆ ਵਿੱਚ ਆਤਮਹੱਤਿਆ ਦੀ ਗਿਣਤੀ ਸਭ ਤੋਂ ਵੱਧ ਹੈ।ਇੱਥੇ 10 ਸਾਲ ਵਿੱਚ 68 ਕਿਸਾਨ ਆਤਮਹੱਤਿਆ ਕਰ ਚੁੱਕੇ ਹਨ।ਜਦਕਿ ਪਿੰਡ ਦੇ ਘਰ ਬਹੁਤ ਆਲੀਸ਼ਾਨ ਬਣੇ ਹੋਏ ਹਨ।ਅਮੀਰਾਂ ਦੀ ਝਲਕ ਪੇਸ਼ ਕਰਦੇ ਹਨ, ਜੋ ਪੂਰੀ ਤਰ੍ਹਾਂ ਬਣਾਵਟੀ ਹੈ।

ਨਸ਼ੇ ਦੀ ਸਮੱਸਿਆ ਵੀ ਬਹੁਤ ਗਹਿਰੀ ਹੈ, ਕਿਉਂਕਿ ਅਕਸਰ ਕਿਸਾਨ ਦਬਾਅ ਅਤੇ ਪ੍ਰੇਸ਼ਾਨੀ ਅਧੀਨ ਆਕੇ ਜ਼ਿੰਦਗੀ ਦਾ ਮਕਸਦ ਖੋ ਬੈਠਦਾ ਹੈ।ਜਿਸ ਤੋਂ ਮੁਕਤੀ ਪਾਉਣ ਖਾਤਿਰ ਉਹ ਨਸ਼ੇ ਦਾ ਰਾਹ ਅਪਨਾ ਲੈਂਦਾ ਹੈ ਪਰ ਉਹ ਆਸਰਾ ਪੱਕਾ ਨਾ ਹੋਣ ਕਾਰਨ ਕਿਸਾਨ ਫੇਰ ਤੋਂ ਖੁਦ ਨੂੰ ਸਮੱਸਿਆਵਾਂ ਵਿੱਚ ਘਿਰਿਆ ਪਾਉਂਦਾ ਹੈ ਅਤੇ ਉਸ ਕੋਲ ਫਿਰ ਤੋਂ ਰਾਹ ਬਚਦਾ ਹੈ ਆਤਮ-ਹੱਤਿਆ ਦਾ।

ਕਿਸਾਨੀ ਆਤਮ ਹੱਤਿਆਵਾਂ ਤੋਂ ਪੀੜਿਤ ਪਰਿਵਾਰ ਸਰਕਾਰ ਵੱਲ ਮਦਦ ਲਈ ਲਲਸਾਈਆਂ ਅੱਖਾਂ ਨਾਲ ਦੇਖ ਰਹੇ ਹਨ।ਪ੍ਰਾਪਤ ਜਾਣਕਾਰੀ ਅਨੁਸਾਰ 3000 ਪਰਿਵਾਰ ਕਿਸੇ ਵੀ ਤਰ੍ਹਾਂ ਦੀ ਮੱਦਦ ਤੋਂ ਸੱਖਣੇ ਹਨ।ਇਸ ਸਭ ਦੇ ਚੱਲਦੇ ਪਿਛਲੇ 15-20 ਸਾਲਾਂ ਦੌਰਾਨ ਲੱਖਾਂ ਪਰਿਵਾਰ ਕਿਸਾਨੀ ਦੇ ਧੰਦੇ ਤੋਂ ਦੂਰ ਹੋ ਚੁੱਕੇ ਹਨ।ਇਸਦਾ ਕਾਰਨ ਦਿਨ-ਬ ਦਿਨ ਮਹਿੰਗੀ ਹੋ ਰਹੀ ਖੇਤੀ ਵੀ ਹੈ।ਅੰਕੜਿਆਂ ਅਨੁਸਾਰ ਪੰਜਾਬ ਦੇ ਖੇਤਾਂ ਵਿੱਚ:
4 ਲੱਖ 77 ਹਜ਼ਾਰ ਟ੍ਰੈਕਟਰ।
13 ਲੱਖ ਟਿਊਬਵੈੱਲ।
6 ਲੱਖ 24 ਹਜ਼ਾਰ ਥਰੈਸ਼ਰ।

ਅਤੇ 13 ਹਜ਼ਾਰ ਕਣਕ ‘ਤੇ ਝੋਨਾ ਕੱਟਣ ਵਾਲੀਆਂ ਮਸ਼ੀਨਾਂ ਹਨ। ਕਾਬਿਲੇ-ਗੌਰ ਹੈ ਕਿ ਇਹ ਗਿਣਤੀ ਭਾਰਤ ਦੇ ਬਾਕੀ ਸਭ ਸੂਬਿਆਂ ਦੇ ਮੁਕਾਬਲੇ ਕਿਤੇ ਵੱਧ ਹੈ।ਪਰ ਇਸ ਸਭ ਪਿੱਛੇ ਛਿਪੀ ਕਰਜ਼ੇ ਵਾਲੀ ਅਸਲੀ ਤਸਵੀਰ ਨਿਰਾਸ਼ ਭਰਪੂਰ ਹੈ।

ਕਣਕ ਝੋਨਾ ਪੰਜਾਬ ਦੀਆਂ ਪ੍ਰਮੁੱਖ ਫਸਲਾਂ ਹਨ।ਜਿਸਨੂੰ ਕਰਨ ਵਾਲਿਆਂ ਵਿੱਚ 30% ਛੋਟੇ ਕਿਸਾਨ ਹਨ।ਜਿਸ ਵਿੱਚੋਂ ਸਿਰਫ 7% ਨੂੰ ਮਿਲ ਰਿਹਾ ਸਬਸਿਡੀ ਦਾ ਲਾਭ।ਪੰਜਾਬ ਦੇ ਕਿਸਾਨ ਦੇ ਸਿਰ ਕੁਲ 35000 ਕਰੋੜ ਦਾ ਕਰਜ਼ਾ ਹੈ।ਜਿਸ ਵਿੱਚ 40% ਹਿੱਸਾ ਆੜਤੀਆਂ ਤੋਂ ਲਏ ਕਰਜ਼ ਦਾ ਹੈ।ਮੋਸਮ ਦੀ ਬਦਲੀ, ਮੀਂਹ ਦਾ ਘੱਟਣਾ ਜਾਂ ਬੇਮੌਸਮੀ ਬਾਰਿਸ਼ ਅਤੇ ਕਿਸੇ ਤਰਾ ਦੇ ਫਸਲੀ ਬੀਮੇ ਨਾ ਹੋਣਾ ਆਦਿ ਸਭ ਵੀ ਕਿਸਾਨੀ ਸਮੱਸਿਆਵਾਂ ਨੂੰ ਵਧਾਵਾ ਦੇ ਰਿਹਾ ਹੈ।

ਬਠਿੰਡਾ ਜ਼ਿਲ੍ਹੇ ਵਿੱਚ ਸਤੰਬਰ-ਅਕਤੂਬਰ ਮਹੀਨੇ 2015 ਵਿੱਚ ਦੋ ਮਹੀਨੇ ਦੌਰਾਨ ਹੋਈਆਂ 15 ਕਿਸਾਨ ਆਤਮ-ਹੱਤਿਆਵਾਂ ਹੋਈਆਂ।ਚਿੱਟੇ ਮੱਖੀ ਅਤੇ ਘਟੀਆ ਕੀਟਨਾਸ਼ਕ ਨੇ ਵੀ ਕਿਸਾਨਾਂ ਨੂੰ ਬੇਰੁਜ਼ਗਾਰ ਬਣਾਇਆ।10-10,11-11 ਰੁਪਏ ਦੇ ਚੈੱਕਾਂ ਨਾਲ ਸਰਕਾਰ ਵੱਲੋਂ ਇੱਕ ਘਿਨੌਣਾ ਮਜ਼ਾਕ ਉਡਾਇਆ ਗਿਆ।ਸਾਲ 2015 ਨੂੰ ਹੋਏ ਕੀਟਨਾਸ਼ਕ ਘੋਟਾਲੇ ਲਈ ਪੰਜਾਬ ਦੇ ਕਿਸਾਨਾਂ ਨੇ ਖੇਤੀਬਾੜੀ ਮੰਤਰੀ ਦੇ ਅਸਤੀਫੇ ਦੀ ਮੰਗ ਕੀਤੀ ਪਰ ਸਰਕਾਰ ਵੱਲੋਂ ਕੋਈ ਠੋਸ ਕਦਮ ਨਹੀਂ ਉਠਾਇਆ ਗਿਆ।

ਅਖਬਾਰਾਂ ਅਤੇ ਬਾਕੀ ਮੀਡੀਆ ਅਨੁਸਾਰ ਯੂਪੀਏ ਸਰਕਾਰ ਵੱਲੋਂ ਸਾਲ 2008-15 ਦਰਮਿਆਨ ਚੰਗੇ ਕੀਟਨਾਸ਼ਕਾ ਲਈ ਪੰਜਾਬ ਸਰਕਾਰ ਨੂੰ 1700 ਕਰੋੜ ਰੁਪਏ ਭੇਜੇ ਗਏ, ਪਰ ਉਹ ਘਪਲੇਬਾਜ਼ੀ ਦਾ ਸ਼ਿਕਾਰ ਹੋਈਆ।ਸੰਗਰੂਰ ਜ਼ਿਲ੍ਹੇ ਵਿੱਚ ਪਿਛਲੇ 9 ਸਾਲ ਦੌਰਾਨ, 1136 ਕਿਸਾਨਾਂ ਨੇ ਹੁਣ ਤੱਕ ਕੀਤੀ ਆਤਮ-ਹੱਤਿਆ।

ਸੰਪਰਕ: 99886 46091

Comments

Security Code (required)Can't read the image? click here to refresh.

Name (required)

Leave a comment... (required)

ਖ਼ਬਰਸਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ