Thu, 13 June 2024
Your Visitor Number :-   7106602
SuhisaverSuhisaver Suhisaver

ਗੈਸ ਸਿਲੰਡਰਾਂ ਦੀ ਸਪਲਾਈ ਸਬੰਧੀ ਘਪਲੇ ਦਾ ਪਰਦਾਫਾਸ਼

Posted on:- 13-02-2014

- ਸ਼ਿਵ ਕੁਮਾਰ ਬਾਵਾ

ਮਾਹਿਲਪੁਰ ਦੇ ਪੇਂਡੂ ਲੋਕਾਂ ਨਾਲ ਗੈਸ ਕੰਪਨੀ ਵਾਲਿਆਂ ਵਲੋਂ ਖਪਤਕਾਰਾਂ ਦੀ ਪਿੰਡ ਗੋਂਦਪੁਰ ਦੇ ਖਪਤਕਾਰਾਂ ਦੀ ਕੀਤੀ ਜਾ ਰਹੀ ਲੁੱਟ ਸਬੰਧੀ ਛਪੀ ਖਬਰ ਨਾਲ ਮਾਮਲਾ ਉਸ ਵਕਤ ਹੋਰ ਗਰਮਾ ਗਿਆ ਜਦ ਅੱਜ ਪਿੰਡ ਸਰਹਾਲਾ ਖੁਰਦ ਦੇ ਖਪਤਕਾਰਾਂ ਦੀਆਂ ਕਾਪੀਆਂ ਵਿੱਚ ਸਿਲੰਡਰਾਂ ਦੀ ਗਿਣਤੀ ਹੋਰ ਅਤੇ ਕੰਪਨੀ ਦੇ ਕੰਪਿਊਟਰ ਵਿੱਚ ਫੀਡ ਖਪਤਕਾਰਾਂ ਦੇ ਖਾਤਿਆਂ ਵਿੱਚ ਗਿਣਤੀ ਹੋਰ ਪਾਈ ਗਈ। ਸੋਸ਼ਲ ਡੈਮੋਕੇ੍ਰਟਿਕ ਪਾਰਟੀ ਵਲੋਂ ਘਰੇਲੂ ਗੈਸ ਦੀਆਂ ਮੁਸ਼ਕਲਾਂ ਅਤੇ ਖਪਤਕਾਰਾਂ ਦੀ ਲੁੱਟ ਅਤੇ ਗੈਸ ਦੇ ਟਰਾਂਸਪੈਰੈਂਸੀ ਪੋਰਟਲ ਨੂੰ ਲੈ ਕੇ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ , ਹਰਬੰਸ ਸਿੰਘ, ਮੋਹਿੰਦਰ ਸਿੰਘ ਆਦਿ ਵਲੋਂ ਇਕ ਸਟਿੰਗ ਅਪਰੇਸ਼ਨ ਕਰਕੇ ਪਿੰਡ ਸਰਹਾਲਾ ਖੁਰਦ ਦੇ ਗੈਸ ਖਪਤਕਾਰਾਂ ਦੀਆਂ ਗੈਸ ਵਾਲੀਆਂ ਕਾਪੀਆਂ ਵਿਚ ਅਤੇ ਉਨ੍ਹਾਂ ਦੇ ਖਪਤਕਾਰ ਨੰਬਰਾਂ ਦੀ ਦੁਰਵਰਤੋਂ ਕਰਕੇ ਏਜੰਸੀ ਵਾਲਿਆ ਵਲੋਂ ਆਪੇ ਹੀ ਗੈਸ ਸਿਲੰਡਰ ਬੁੱਕ ਕਰਕੇ ਆਪੇ ਡਲਿਵਰੀ ਲੈਣ ਤੇ ਇਕ ਵੱਡੇ ਭਿ੍ਰਸ਼ਟਾਚਾਰ ਦਾ ਦੂਸਰਾ ਵੱਡਾ ਘਪਲਾ ਸਾਹਮਣੇ ਲਿਆਂਦਾ ਹੈ। ਉਕਤ ਘਪਲੇ ਨੂੰ ਵੇਖ ਕੇ ਸਾਰੇ ਪਿੰਡ ਵਾਸੀ ਹੈਰਾਨ ਰਹਿ ਗਏ ਕਿ ਗੈਸ ਕੰਪਨੀਆਂ ਵਾਲੇ ਉਹਨਾਂ ਦੀ ਇੰਟਰਨੈਟ ਦੀ ਆੜ ਹੇਠ ਕਿਵੇਂ ਉਹਨਾਂ ਨੂੰ ਠੱਗਦੇ ਹਨ। ਇਸ ਮੌਕੇ ਪਾਰਟੀ ਵਰਕਰਾਂ ਨੇ ਪਿੰਡ ਦੇ ਲੋਕਾਂ ਨੂੰ ਦੱਸਿਆ ਕਿ ਲੁੱਟ ਅਤੇ ਸਮੇਂ ਸਿਰ ਗੈਸ ਦੀ ਸਪਲਾਈ ਨਾ ਮਿਲਣ ਦਾ ਸਭ ਤੋਂ ਵੱਡਾ ਕਾਰਨ ਭਿ੍ਰਸ਼ਟ ਤਰੀਕੇ ਨਾਲ ਗੈਸ ਦੀਆਂ ਕਾਪੀਆਂ ਦੇ ਸਾਰੇ ਕਾਲਮਾਂ ਨੂੰ ਗੈਸ ਦੀ ਡਲਿਵਰੀ ਦੇਣ ਸਮੇਂ ਚੰਗੀ ਤਰ੍ਹਾਂ ਨਾ ਭਰਨਾ, ਕਾਲਮ ਖਾਲੀ ਰੱਖਣੇ ਅਤੇ ਅਪਣੇ ਨਿਜੀ ਮਨਘੜਤ ਨਿਯਮ ਬਣਾਕੇ ਖਪਤਕਾਰਾਂ ਨੂੰ ਗੁੰਮਰਾਹ ਕਰਨਾ ਆਦਿ ਸਭ ਸ਼ਾਮਿਲ ਹਨ।

ਉਹਨਾਂ ਦੱਸਿਆ ਕਿ ਪਿੰਡ ਸਰਹਾਲਾ ਖੁਰਦ ਵਿਚ 27 ਨਵੰਬਰ 2013 ਤੋਂ ਬਾਅਦ 12 ਫਰਵਰੀ 14 ਨੂੰ ਗੈਸ ਦੀ ਸਪਲਾਈ ਸੈਲਜ਼ ਅਫਸਰ ਦੀ ਦਖਲ ਅੰਦਾਜੀ ਨਾਲ ਮੰਗਵਾ ਕੇ ਦਿਤੀ। ਇਸ ਦੇ ਬਾਵਜੂਦ ਬਹੁਤ ਸਾਰੇ ਖਪਤਕਾਰ ਗੈਸ ਦੀ ਸਪਲਾਈ ਤੋਂ ਵਾਂਝੇ ਰਹਿ ਗਏ। ਉਹਨਾਂ ਇੰਨਟਰਨੈਟ ਦੀ ਵਰਤੋਂ ਕਰਦਿਆਂ ਜਦੋਂ ਗੈਸ ਖਪਤਕਾਰਾਂ ਦੇ ਖਪਤਕਾਰ ਨੰਬਰਾਂ ਨੂੰ ਲੈ ਕੇ ਗੈਸ ਦੇ ਟਰਾਂਸਪੇਰੈਂਸ ਪੋਰਟਲ ਦੀ ਵਰਤੋਂ ਕੀਤੀ ਤਾਂ ਖਪਤਕਾਰ ਨੰਬਰ 719976 ਮਹਿੰਦਰ ਸਿੰਘ ਦੇ ਚੈਕ ਕੀਤੇ ਤਾਂ 8 ਗੈਸ ਸਿਲੰਡਰ ਡਲਿਵਰ ਹੋ ਚੁੱਕੇ ਸਨ, ਜੋ ਕਿ 6 ਫਰਵਰੀ 14 ਕੈਸ ਮੀਮੋ ਨਬੰਰ 105548, ਦੂਸਰਾ 16 ਜਨਵਰੀ 14 ਕੈਸ਼ ਮੀਮੋ ਨਬੰਰ 197990, 18 ਦਸੰਬਰ 13 ਨੂੰ ਕੈਸ਼ ਮੀਮੋ ਨਬੰਰ 186855 ਅਤੇ 27 ਨਵੰਬਰ 14 ਨੂੰ ਕੈਸ਼ ਮੀਮੋ ਨਬੰਰ 176510 ਦੇ ਡਲਿਵਰਡ ਸਨ ਪਰ ਗੈਸ ਦੀ ਕਾਪੀ ਉਤੇ ਇਹ 4 ਸਿੰਲਡਰ ਖਪਤਕਾਰ ਨੇ ਕਦੇ ਵੀ ਨਹੀਂ ਲਏ ਸਿਰਫ ਇਸ ਤੋਂ ਪਹਿਲਾਂ ਮਿਤੀ 2 ਮਈ 13, 10- 06- 13, 21- 08 -13 ਅਤੇ 08- 10 -13 ਨੂੰ ਲਏ ਸੀ। ਇਸੇ ਤਰ੍ਹਾਂ ਗੈਸ ਖਪਤਕਾਰ ਨਬੰਰ 706875 ਦੀ ਗੈਸ ਦੀ ਕਾਪੀ ਵਿਚ ਸਿਰਫ 4 ਸਿਲੰਡਰ ਲਏ ਅਤੇ ਜਦੋਂ ਟਰਾਂਸਪੇਰੈਂਸੀ ਪੋਰਟਲ ਉਤੇ ਚੈਕ ਕੀਤਾ ਤਾਂ ਉਥੇ 6 ਸਿਲੰਡਰ ਡਲਿਵਰ ਹੋਏ ਪਾਏ ਗਏ ਜੋ 2 ਵਾਧੂ ਮਿਤੀ 10- 06- 13 ਨੂੰ ਕੈਸ਼ ਮੀਮੋ ਨਬੰਰ 106749 ਅਤੇ 03= 09 =13 ਨੂੰ ਕੈਸ਼ ਮੀਮੋ ਨਬੰਰ 156301 ਨੂੰ ਡਲਿਵਰਡ ਕੀਤਾ ਦਰਸਾਇਆ ਗਿਆ। ਖਪਤਕਾਰ ਨਬੰਰ 709917 ਜੋਗ ਰਾਜ ਦੀ ਗੈਸ ਦੀ ਕਾਪੀ ਵਿਚ 3 ਡਲਿਵਰਡ ਹੋਏ ਅਤੇ ਟਰਾਂਸਪੇਰੈਂਸ ਪੋਰਟਲ ਉਤੇ ਚੈਕ ਕਰਨ ਤੇ 6 ਡਲਿਵਰਡ ਵਿਖਾਏ ਗਏ ਜੋ ਮਿਤੀ 26- 12- 13 ਨੂੰ ਕੈਸ਼ ਮੀਮੋ ਨਬੰਰ 189573, 08- 10 -13 ਨੂੰ ਕੈਸ਼ ਮੀਮੋ ਨਬੰਰ 15674 ਅਤੇ 05 -09- 13 ਨੂੰ ਕੈਸ਼ ਮੀਮੋ ਨਬੰਰ 139044 ਡਲਿਵਰਡ ਕੀਤੇ ਪਾਏ ਗਏ, ਜਦੋਂ ਕਿ ਖਪਤਕਾਰ ਨੇ ਇਹ ਗੈਸ ਦੇ ਸਿਲੰਡਰ ਕਦੇ ਵੀ ਡਲਿਵਰਡ ਨਹੀਂ ਕੀਤੇ। ਇਸੇ ਤਰ੍ਹਾਂ ਖਪਤਕਾਰ ਨਬੰਰ 706875 ਰਾਜਪਾਲ ਸਿੰਘ ਦੇ 2 , 722672 ਜਸਗਿੰਦਰ ਸਿੰਘ ਦਾ 1, ਖਪਤਕਾਰ ਨਬੰਰ 705367 ਗੁਰਮੀਤ ਸਿੰਘ ਦਾ 1, ਖਪਤਕਾਰ ਨੰਬਰ 705578 ਫੋਜ਼ਾ ਸਿੰਘ ਦਾ 1, ਖਪਤਕਾਰ ਨਬੰਰ 709827 ਸੁਰਜੀਤ ਕੌਰ ਦੇ 2, ਖਪਤਕਾਰ ਨਬੰਰ 714688 ਨਿਰਮਲ ਸਿੰਘ ਦੇ 2, ਖਪਤਕਾਰ ਨਬੰਰ 720166 ਗੁਰਮੇਜ ਸਿੰਘ ਦੇ 2, ਖਤਕਾਰ ਨਬੰਰ ਮਨਜੀਤ ਸਿੰਘ ਦੇ 3 ਵਾਧੂ ਡਲਿਵਰਡ ਕੀਤੇ ਪਾਏ ਗਏ।

ਧੀਮਾਨ ਨੇ ਮੋਕੇ ਉਤੇ ਪਿੰਡ ਵਿਚ ਵਧੀਕ ਫੂਡ ਐਂਡ ਸਪਲਾਈ ਅਫਸਰ ਨੂੰ ਟੇਲੀਫੋਨ ਕਰਕੇ ਖਪਤਕਾਰਾਂ ਨਾਲ ਹੋਏ ਭਿ੍ਰਸ਼ਟਾਚਾਰ ਵਾਰੇ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਨੇ ਮੋਕੇ ’ਤੇ ਹੀ ਸਿਵਲ ਸਪਲਾਈ ਇੰਨਸਪੈਕਟਰ ਸ਼੍ਰੀ ਰਾਹੁਲ ਨੂੰ ਮੋਕੇ ਤੇ ਭੇਜਿਆ ਅਤੇ ਸਾਰੇ ਸਬੂਤ ਉਨ੍ਹਾ ਸਾਹਮਣੇ ਰੱਖੇ । ਉਨ੍ਹਾਂ ਮੋਕੇ ’ ਤੇ ਗੈਸ ਦੀ ਸਪਲਾਈ ਦੇਣ ਆਏ ਸਪਲਾਈ ਕਰਨ ਵਾਲਿਆਂ ਨੂੰ ਗੈਸ ਦੀਆਂ ਕਾਪੀਆਂ ਬਣੇ ਕਾਲਮਾਂ ਅਨੁਸਾਰ ਭਰਨ ਦ ਹੁਕਮ ਦਿੱਤੇ। ਇਸੇ ਤਰ੍ਹਾਂ ਬਾਅਦ ਵਿਚ ਐਚ ਪੀ ਸੀ ਐਲ ਗੈਸ ਕੰਪਨੀ ਦੇ ਸੈਲਜ਼ ਅਫਸਰ ਨੂੰ ਟੈਲੀਫੋਨ ਉਤੇ ਸਾਰੀ ਜਾਣਕਾਰੀ ਦਿਤੀ ਤੇ ਦੱਸਿਆ ਖਪਤਕਾਰਾਂ ਨੂੰ ਜਾਣ ਬੁੱਝਕੇ ਗੈਸ ਦੀ ਸਪਲਾਈ ਲੇਟ ਦਿਤੀ ਜਾਂਦੀ ਹੈ। ਇਸ ਮੋਕੇ ਟਰਾਂਸਪੇਰੈਂਸੀ ਪੋਰਟਲ ਚੈਕ ਕੀਤੇ ਗਏ ਅਤੇ ਖਪਤਕਾਰਾਂ ਦੇ ਨੰਬਰਾਂ ਵਿਚੋਂ ਬਿਨ੍ਹਾਂ ਕਿਸੇ ਖਪਤਕਾਰ ਨੂੰ ਜਾਣਕਾਰੀ ਦਿਤਿਆਂ ਡਲਿਵਰੀ ਉਨ੍ਹਾਂ ਦੇ ਖਾਤਿਆਂ ਵਿਚੋਂ ਗੈਸ ਵਾਲੀ ਏਜੰਸੀ ਨੇ ਅਪਣੇ ਆਪ ਗੈਸ ਦੀ ਡਲਿਵਰੀ ਕੀਤੀ ਪਾਈ ਗਈ। ਪਾਰਟੀ ਆਗੂਆਂ ਨੇ ਦੱਸਿਆ ਕਿ ਇਸ ਘਪਲੇ ਸਬੰਧੀ ਸਬੂਤ ਇਕੱਠੇ ਕਰਨੇ ਸਰਕਾਰ ਦਾ ਫਰਜ਼ ਬਣਦਾ ਹੈ ਪ੍ਰੰਤੂ ਉਹ ਫਿਰ ਵੀ ਸਾਰੇ ਸਬੂਤ ਇਕਠੇ ਕਰਕੇ ਸਾਰੇ ਘਪਲੇ ਸਬੰਧੀ ਡਿਪਟੀ ਕਮਿਸ਼ਨਰ ਹੁਸਿਆਰਪੁਰ ਨੂੰ ਜਲਦ ਮਿਲਣਗੇ ਤਾਂ ਕਿ ਲੋਕਾਂ ਨੂੰ ਇਨਸਾਫ ਮਿਲ ਸਕੇ। ਇਸ ਸਬੰਧ ਵਿੱਚ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀ ਰਾਹੁਲ ਅਤੇ ਥਾਣਾ ਮਾਹਿਲਪੁਰ ਦੀ ਪੁਲੀਸ ਦਾ ਕਹਿਣ ਹੈ ਕਿ ਪੀੜਤ ਖਪਤਕਾਰਾਂ ਦੀ ਸ਼ਿਕਾਇਤ ਤੇ ਮਾਮਲੇ ਦੀ ਉੱਚ ਪੱਧਰੀ ਜਾਂਚ ਕੀਤੀ ਜਾ ਰਹੀ ਹੈ।

Comments

Security Code (required)Can't read the image? click here to refresh.

Name (required)

Leave a comment... (required)

ਖ਼ਬਰਸਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ