Sun, 15 September 2019
Your Visitor Number :-   1805760
SuhisaverSuhisaver Suhisaver
ਗਣਪਤੀ ਵਿਸਰਜਨ ਦੌਰਾਨ ਵੱਖ-ਵੱਖ ਥਾਵਾਂ 'ਤੇ ਡੁੱਬਣ ਨਾਲ 33 ਮੌਤਾਂ               ਚਿਦੰਬਰਮ ਦੀ ਆਤਮ-ਸਮਰਪਣ ਦੀ ਪਟੀਸ਼ਨ ਖ਼ਾਰਜ              

ਸ਼ਹੀਦ ਮੇਵਾ ਸਿੰਘ ਸਪੋਰਟਸ ਐਂਡ ਕਲਚਰਲ ਖੇਡ ਮੇਲਾ ਸਿਖਰਾਂ ਨੂੰ ਛੋਹ ਗਿਆ - ਪਰਮਿੰਦਰ ਸਵੈਚ

Posted on:- 29-08-2012

ਸ਼ਹੀਦ ਮੇਵਾ ਸਿੰਘ ਸਪੋਰਟਸ ਐਂਡ ਕਲਚਰਲ ਐਸੋਸੀਏਸ਼ਨ ਵਲੋਂ ਤੀਸਰਾ ਸਭਿਆਚਾਰਕ ਖੇਡ ਮੇਲਾ ਐਤਵਾਰ 26, 2012  ਨੂੰ ਕਰਵਾਇਆ ਗਿਆ। ਇਹ ਖੇਡ ਮੇਲਾ ਗਦਰੀ ਬਾਬਿਆਂ ਦੀ ਲਾਸਾਨੀ ਕੁਰਬਾਨੀ ਨੂੰ ਚੇਤੇ ਕਰਦਿਆਂ ਉਹਨਾਂ ਦੀ ਪਾਈ ਪਿਰਤ ਕਮਿਊਨਿਟੀ ਦੀ ਇੱਕਮੁੱਠਤਾ, ਸਿਹਤਮੰਦ ਤੇ ਨਰੋਏ ਸਮਾਜ ਦੀ ਕਾਮਨਾ ਨੂੰ ਜ਼ਾਹਰ ਕਰਨਾ ਹੀ ਹੈ। ਇਹ ਮੇਲਾ ਸ਼ਹੀਦ ਮਦਨ ਲਾਲ ਢੀਂਗਰਾ ਜੋ ਕਿ ਆਪਣੇ ਦੇਸ਼ ਦੀ ਅਜ਼ਾਦੀ ਲਈ ਲੜਦੇ ਹੋਏ ਵਿਦੇਸ਼ਾਂ ਵਿੱਚ ਪਹਿਲੇ ਅਮਰ ਸ਼ਹੀਦ ਹੋਏ, ਜਿਨ੍ਹਾਂ ਨੂੰ ਬ੍ਰਿਟਿਸ਼ ਹਕੂਮਤ ਨੇ ਇੰਗਲੈਂਡ ਵਿੱਚ 16 ਅਗਸਤ, 1909 ਨੂੰ ਫਾਂਸੀ ਦੇ ਦਿੱਤੀ ਸੀ ਨੰਰ ਸਮਰਪਤ ਸੀ।



ਇਸ ਸਮੇਂ ਉਨ੍ਹਾਂ ਦੀ ਜ਼ਿੰਦਗੀ ’ਤੇ ਚਾਨਣਾ ਪਾਉਂਦਾ ਤੇ ਹੋਰ ਗਦਰੀ ਬਾਬਿਆਂ ਬਾਰੇ, ਖੇਡਾਂ ਵਿੱਚ ਤਰਕ, ਅਜੋਕੇ ਜੀਵਨ ਵਿੱਚ ਖੇਡਾਂ ਦਾ ਮਹੱਤਵ, ਚੱਲ ਰਿਹਾ ਵਰਤਾਰਾ, ਗੁੰਮਰਾਹਕੁੰਨ ਨੌਜਵਾਨ ਪੀੜ੍ਹੀ ਗਾਇਕੀ ਦੇ ਸੰਦਰਭ ਵਿੱਚ ਵਰਗੇ ਬਹੁਤ ਹੀ ਪ੍ਰਭਾਵਸ਼ਾਲੀ ਗਿਆਨ ਭਰਭੂਰ ਲੇਖਾਂ ਦੀ ਹਾਜ਼ਰੀ ਨਾਲ ਇੱਕ ਸਲਾਨਾ ਮੈਗਜ਼ੀਨ ਵੀ ਲੋਕ ਅਰਪਣ ਕੀਤਾ ਗਿਆ।ਇਹ ਰਸਮ ਐਸੋਸੀਏਸ਼ਨ ਦੇ ਪ੍ਰਧਾਨ ਮਲਕੀਤ ਸਵੈਚ ਨੇ ਨਿਭਾਈ। ਐਸੋਸੀਏਸ਼ਨ ਦੇ ਸਕੱਤਰ ਸੰਤੋਖ ਸਿੰਘ ਢੇਸੀ ਨੇ ਖੇਡਾਂ ਦੀ ਮਹੱਤਤਾ ਦੱਸਦੇ ਹੋਏ ਗ਼ਦਰੀ ਬਾਬਿਆਂ ਦੀ ਕੁਰਬਾਨੀ ਅੱਗੇ ਸਿਰ ਝੁਕਾਉਂਦਿਆਂ, ਉਹਨਾਂ ਨੂੰ ਚੇਤਿਆਂ ਵਿੱਚ ਯਾਦ ਰੱਖਣ ਦਾ ਪ੍ਰਣ ਲੈਂਦਿਆਂ, ਬੱਚਿਆਂ ਦੀਆਂ ਖੇਡਣ ਦੀਆਂ ਰੁਚੀਆਂ ਤੇ ਸਿਹਤਮੰਦ ਸਮਾਜ ਵੱਲ ਕਦਮ ਪੁੱਟਣ ਲਈ ਉਤਸ਼ਾਹਤ ਕਰਦਿਆਂ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ।ਇਸ ਦੌਰਾਨ ਹੀ ਸਰ੍ਹੀ ਦੇ ਉੱਘੇ ਕਵੀ ਇੰਦਰਜੀਤ ਧਾਮੀ, ਗੁਰਚਰਨ ਗਿੱਲ ਤੇ ਦਲਜੀਤ ਕਲਿਆਣਪੁਰੀ ਨੇ ਬਹੁਤ ਹੀ ਪ੍ਰਭਾਵਸ਼ਾਲੀ ਕਵਿਤਾ ਤੇ ਗੀਤ ਗਾ ਕੇ ਆਪਣੇ ਤਰੀਕੇ ਨਾਲ ਸ਼ਹੀਦਾਂ ਨੂੰ ਸ਼ਰਧਾਂਜ਼ਲੀ ਦਿੱਤੀ।ਸਾਰਾ ਹੀ ਦਿਨ ਅਵਤਾਰ ਗਿੱਲ, ਹਰਭਜਨ ਚੀਮਾ, ਸੰਤੋਖ ਢੇਸੀ ਸਟੇਜ ਤੋਂ ਹੋ ਰਹੀਆਂ ਖੇਡ ਕਾਰਵਾਈਆਂ ਬਾਰੇ ਦੱਸਦੇ ਰਹੇ। ਤਰਕਸ਼ੀਲ ਸੁਸਾਇਟੀ ਵਲੋਂ ਅਗਾਂਹਵਧੂ ਸਾਹਿਤ ਦਾ ਸਟਾਲ ਵੀ ਲਾਇਆ ਗਿਆ।ਰੇਡਿਓ ਹੋਸਟ ਗੁਰਵਿੰਦਰ ਧਾਲੀਵਾਲ ਨੇ ਵੀ ਸ਼ਮੂਲੀਅਤ ਕਰਕੇ ਸ਼ਹੀਦਾਂ ਦਾ ਸਹੀ ਸੁਨੇਹਾ ਅਤੇ ਖੇਡ ਮੇਲੇ ਦੇ ਭਰਪੂਰ ਇਕੱਠ ਦੀ ਲੋਕਾਂ ਨਾਲ ਖੁਸ਼ੀ ਜ਼ਾਹਰ ਕੀਤੀ।ਬੂਟਾ ਸਿੰਘ ਪਹਿਲਵਾਨ ਨੇ ਮੇਲੇ ਦੇ ਸਾਰੇ ਪ੍ਰਬੰਧ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਅਜਿਹਾ ਇੱਕੋ ਇੱਕ ਖੇਡ ਮੇਲਾ ਹੈ ਜਿੱਥੇ ਮੁਕਾਬਲੇ ਦੀ ਨਹੀਂ ਸਗੋਂ ਸਾਰੇ ਭਾਈ ਚਾਰਿਆਂ ਵਿੱਚ ਇੱਕ ਪਿਆਰ ਦੀ ਭਾਵਨਾ ਨੂੰ ਬੱਚਿਆਂ ਵਿੱਚ ਉਤਸ਼ਾਹਤ ਕੀਤਾ ਜਾ ਰਿਹਾ ਹੈ।

ਇਸ ਖੇਡ ਮੇਲੇ ਵਿੱਚ ਸੌਕਰ ਦੀਆਂ 29 ਟੀਮਾਂ ਨੇ, ਵਾਲੀਵਾਲ ਦੀਆਂ 6 ਟੀਮਾਂ ਨੇ, 150 ਕੁਸ਼ਤੀ ਖਿਡਾਰੀਆਂ ਨੇ, 25 ਭਾਰ ਚੁੱਕਣ ਵਾਲੇ ਖਿਡਾਰੀਆਂ (ਮੁੰਡੇ ਤੇ ਕੁੜੀਆਂ ਸਮੇਤ) ਨੇ ਅਤੇ ਇਸ ਤੋਂ ਇਲਾਵਾ ਦੌੜਾਂ ਵਿੱਚ ਔਰਤਾਂ ਤੇ ਛੋਟੇ ਛੋਟੇ ਬੱਚਿਆਂ ਨੇ ਭਾਗ ਲਿਆ। ਜਿੱਥੇ ਇਸ ਪ੍ਰੋਗਰਾਮ ਨੂੰ ਤਰਤੀਬਵੱਧ ਕਰਨ ਲਈ ਪ੍ਰਬੰਧਕਾਂ ਨੇ ਸਿਰਤੋੜ ਯਤਨ ਕੀਤੇ ਉ¥ਥੇ ਸੌਕਰ ਟੀਮਾਂ ਦੇ ਪ੍ਰਬੰਧਕ ਮੌਂਟੀ ਬੌਲ, ਵੇਟ ਲਿਫਟਰ ਪ੍ਰਬੰਧਕ ਮੱਖਣ ਸੰਧੂ, ਕੁਸ਼ਤੀਆਂ ਮੁਕਾਬਲੇ ਦੇ ਜੈਸੀ ਪੁਰੇਵਾਲ, ਗੁਰਮੇਲ ਥਾਂਦੀ ਤੇ ਕ੍ਰਿਪਾਲ ਬੈਂਸ, ਵਾਲੀਵਾਲ ਦੇ ਜੱਗਾ ਬਾਸੀ ਅਤੇ ਫੂਡ ਕੋਰਟ ਦਾ ਸਾਰਾ ਪ੍ਰਬੰਧ ਹਰਬੰਸ ਕੌਰ ਪੁਰੇਵਾਲ ਤੇ ਭਿੰਦਾ ਪੁਰੇਵਾਲ ਨੇ ਪੂਰੀ ਜੁੰਮੇਵਾਰੀ ਨਾਲ ਨਿਭਾਇਆ। ਜਿੰਨੇ ਵੀ ਖਿਡਾਰੀਆਂ ਨੇ ਹਿੱਸਾ ਲਿਆ ਉਹਨਾਂ ਨੂੰ ਸ਼ਹੀਦ ਮੇਵਾ ਸਿੰਘ ਦੀ ਫੋਟੋ ਵਾਲੇ ਲੋਗੋ ਵਾਲੀ ਟੀ-ਸ਼ਰਟ, ਮੈਡਲ ਤੇ ਟਰੌਫੀਆਂ ਨਾਲ ਸਨਮਾਨਿਆ ਗਿਆ। ਇਹਨਾਂ ਦਾ ਸਾਰਾ ਪ੍ਰਬੰਧ ਇਕਬਾਲ ਪੁਰੇਵਾਲ ਨੇ ਬਹੁਤ ਹੀ ਸਲੀਕੇ ਨਾਲ ਕੀਤਾ।ਇਸ ਖੇਡ ਮੇਲੇ ਵਿੱਚ ਸਾਰੀਆਂ ਕਮਿਊਨਿਟੀਆਂ ਦੇ ਛੋਟੇ ਬੱਚਿਆਂ, ਬਜ਼ੁਰਗਾਂ, ਔਰਤਾਂ ਤੇ ਮਰਦਾਂ ਦੀ ਸਮੁੱਚੀ ਸਾਂਝੀ ਸ਼ਮੂਲੀਅਤ ਸੀ।ਵੰਨ ਸੁਵੰਨੇ ਖਾਣਿਆਂ ਨਾਲ ਲੋਕਾਂ ਨੇ ਇਸ ਖੇਡ ਮੇਲੇ ਅਰਥਾਤ ਪਿਕਨਿਕ ਦੇ ਵਿੱਚ ਹਾਜ਼ਰੀ ਦੇ ਕੇ ਇੱਕ ਪਰਿਵਾਰਕ ਮਾਹੌਲ ਪੈਦਾ ਕੀਤਾ। ਤਕਰੀਬਨ 2000 ਲੋਕ ਇਸ ਗ਼ਦਰੀ ਬਾਬਿਆਂ ਦੇ ਖੇਡ ਮੇਲੇ ਵਿੱਚੋਂ ਆਪਦੀਆਂ ਅਗਾਂਹਵਧੂ ਰੁਚੀਆਂ ਵਾਪਸ ਲੈ ਕੇ ਅਗਲੇ ਸਾਲ ਦੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦਾ ਵਾਇਦਾ ਕਰਕੇ ਆਏ।ਸਾਰੀ ਐਡਜੈਕਟਿਵ ਕਮੇਟੀ ਇਸ ਮੇਲੇ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ, ਵਲੰਟੀਅਰਾਂ, ਮੀਡੀਆ ਸ਼ਖਸ਼ੀਅਤਾਂ, ਸੰਪੌਂਸਰਾਂ ਅਤੇ ਰੌਣਕ ਵਧਾਉਣ ਵਾਲੇ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਹੈ ਜ੍ਹਿਨਾਂ ਦਾ ਇਸ ਮੇਲੇ ਨੂੰ ਸਫਲ ਬਣਾਉਣ ਵਿੱਚ ਵਡਮੁੱਲਾ ਹਿੱਸਾ ਹੈ।

                  ਸੰਪਰਕ:  604 760 4794

Comments

JASWINDER jassi

Good Job didi..!!

Security Code (required)



Can't read the image? click here to refresh.

Name (required)

Leave a comment... (required)





ਖ਼ਬਰਸਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ