ਹਾਲਾਤ - ਗੁਰਪ੍ਰੀਤ ਸਿੰਘ ਫੂਲੇਵਾਲਾ
Posted on:- 17-12-2015
ਜਦ ਛੁੱਟੀ ਗਿਆ ਸਾਂ ਮੈਂ ਪਿੰਡ ਆਪਣੇ,
ਹਾਲਾਤ ਬੜੇ ਸਨ ਬਦਲੇ ਬਦਲੇ ।
ਕਿਤੇ ਧਰਨੇ ਲੱਗੇ ਸੀ, ਕਿਤੇ ਲੋਕਾਂ ਰਸਤੇ ਠੱਲੇ ਸੀ ।
ਕਿਤੇ ਆਵਾਜ਼ਾਂ ਆਉਂਦੀਆਂ ਸਨ ਸਾਡੇ ਗੁਰੂ ਦੀ ਬੇਅਦਬੀ ਦੀਆਂ,
ਏਸੇ ਲਈ ਤਾਂ ਗੁਰੂ ਘਰਾਂ ਦੇ ਦਰਵਾਜ਼ੇ ਪਹਿਰੇਦਾਰਾਂ ਮੱਲੇ ਸੀ ।
ਘਰ ਪਹੁੰਚ ਕੇ ਮੈਂ ਪੁੱਛਿਆ ਜਦ ਮਾਂ ਆਪਣੀ ਨੂੰ,
ਰੁੜ ਪਏ ਹੰਝੂ ਜੋ ਉਸਨੇ ਆਪਣੇ ਨੈਣਾਂ 'ਚ ਠੱਲੇ ਸੀ ।
ਕੀ ਦੱਸਾਂ ਪੁੱਤ ਹਾਲ ਮੈਂ ਤੈਨੂੰ ਪੰਜਾਬ ਆਪਣੇ ਦੀ ਸਰਦਾਰੀ ਦਾ,
ਆਪਣਿਆਂ ਨੇ ਕੀਤੀ ਗੁਰੂ ਘਰ ਦੇ ਨਾਲ ਗੱਦਾਰੀ ਦਾ ।
ਤੂੰ ਥੋੜੇ ਦਿਨ ਰੁਕ ਕੇ ਛੁੱਟੀ ਆ ਜਾਣਾ ਸੀ,
ਮਾਂ ਮੇਰੀ ਨੇ ਕਿਹਾ ਸੀ ਮੈਨੂੰ,
ਨੌਕਰੀ ਵਿੱਚ ਆਪਣੀ ਕਿਹੜਾ ਮਨ ਮਰਜ਼ੀ ਚਲਦੀ ਏ,
ਕਹਿ ਕੇ ਮੈਂ ਵੀ ਗੱਲ ਨਿਬੇੜੀ ਏ ।
ਓਥੇ ਨਾ ਅੰਮੜੀਏ ਚਲਦੀ ਮਰਜ਼ੀ ਮੇਰੀ ਏ ।
ਮਾਂ ਪਿਆਰੀ ਨੇ ਅੱਗੇ ਫਰਿਆਦ ਪੁਕਾਰੀ ਏ,
ਨਾ ਆਇਆ ਕਰ ਤੂੰ ਪਿੰਡ ਇਹੋ ਜਿਹੇ ਹਾਲਾਤਾਂ ਚ,
ਮਾਂ ਆਪਣੀ ਨੂੰ ਇੰਝ ਦੇਖ ਕੇ ਦਿਲ ਮੇਰੇ ਚ ਵੀ ਗੁੱਸਾ ਭਰ ਆਇਆ ,
ਮੈਂ ਵੀ ਹੋ ਕੇ ਜਜ਼ਬਾਤੀ ਜਾ ਧਰਨੇ ਡੇਰਾ ਲਾਇਆ ।
ਆਖ਼ਰ ਕਦ ਤੱਕ ਅਸੀਂ ਇੰਝ ਹੀ ਧਰਨੇ ਲਾਉਂਦੇ ਰਹਾਂਗੇ,
ਭ੍ਰਸ਼ਟ ਲੀਡਰਾਂ ਨੂੰ ਪਾ ਵੋਟਾਂ ਰਾਜੇ ਬਣਾਉਂਦੇ ਰਹਾਂਗੇ ।
ਆਖ਼ਰ ਕਦ ਤੱਕ ਇਨ੍ਹਾਂ ਠੱਗਾਂ ਦੇ ਸਿਰ ਤੇ ਤਾਜ ਸਜਾਉਂਦੇ ਰਹਾਂਗੇ ।
ਹੁਣ ਤਾਂ ਹੱਦ ਹੋ ਗਈ ਏ , ਹੱਦੋਂ ਵੀ ਵੱਧ ਹੋ ਗਈ ਏ ।
ਬੱਸ ਕਰੋ ਐਹ ਜ਼ਾਲਮੋਂ , ਹੋਰ ਜ਼ਬਰ ਨਾ ਕਰੋ ,
ਥੋੜਾ ਜਿਹਾ ਤਾਂ ਰੱਬ ਤੋਂ ਡਰੋ ।
ਗ਼ਰੀਬਾਂ ਮਜ਼ਲੂਮਾਂ ਵਿਚਾਰਿਆਂ ਤੇ ਰਹਿਮ ਕਰੋ ,
ਐਹ ਜ਼ਾਲਮੋਂ ਤਰਸ ਕਰੋ ।
ਈ-ਮੇਲ:
gurpreetsinghpmkc@gmail.com