ਇਤਿਹਾਸ -ਗੁਰਪ੍ਰੀਤ ਸਿੰਘ ਰੰਗੀਲਪੁਰ
Posted on:- 15-01-2021
ਇਤਿਹਾਸ ਖੁਦ ਨੂੰ ਦੁਹਰਾ ਰਿਹਾ ਹੈ ।
ਅਨੰਦਪੁਰ ਫਿਰ ਗਰਮਾ ਰਿਹਾ ਹੈ ।
ਔਰੰਗਜ਼ੇਬ ਨਾਲ ਰਲ਼ ਬੈਠੇ ਹਨ,
ਦੇਸ਼ ਦੇ ਸਾਰੇ ਪਹਾੜੀ ਰਾਜੇ ।
ਵੇਖਣ ਨੂੰ ਹੋਰ ਕਰਨ ਨੂੰ ਹੋਰ,
ਮੁੜ ਸੀਲ ਜਿਹੀ ਗਊ ਸਾਜੇ ।
ਤਾਨਾਸ਼ਾਹ ਹੁਕਮ ਵਜਾ ਰਿਹਾ ਹੈ।
ਇਤਿਹਾਸ ਖੁਦ ਨੂੰ ਦੁਹਰਾ ਰਿਹਾ ਹੈ ।
ਹਿੰਦੁਸਤਾਨੀ ਜ਼ਬਰ ਦੇ ਲਸ਼ਕਰ,
ਵਾਈਟ ਹਾਊਸ ਤੋਂ ਸ਼ਕਤੀ ਮੰਗਦੇ ।
ਏਕੇ ਦਾ ਕਿਲ੍ਹਾ ਤੋੜਨ ਦੇ ਲਈ,
ਅਜ਼ਾਰੇਦਾਰੀ ਸੱਪ ਜਨਤਾ ਨੂੰ ਡੰਗਦੇ ।
ਕੋਈ ਫ਼ਿਰਕੂ ਜ਼ਹਿਰ ਫੈਲ੍ਹਾ ਰਿਹਾ ਹੈ ।
ਇਤਿਹਾਸ ਖੁਦ ਨੂੰ ਦੁਹਰਾ ਰਿਹਾ ਹੈ ।
ਸੁੱਚਾ ਨੰਦ ਦਾ ਮੜ੍ਹਿਆ ਕਾਨੂੰਨ,
ਬੇਦੋਸ਼ਿਆਂ ਦੀਆਂ ਜਾਨਾਂ ਲੈ ਰਿਹਾ ਹੈ ।
ਰਾਜਿਆਂ, ਮੁਕੱਦਮਾਂ ਦਾ ਸਾਰਾ ਬੋਝ,
ਕਿਰਤੀਆਂ ਨੂੰ ਝੱਲਣਾ ਪੈ ਰਿਹਾ ਹੈ ।
ਝੁੱਗੀਆਂ ਨੂੰ ਵੀ ਢਾਹ ਰਿਹਾ ਹੈ ।
ਇਤਿਹਾਸ ਖੁਦ ਨੂੰ ਦੁਹਰਾ ਰਿਹਾ ਹੈ ।
ਐਪਰ ਦਿੱਲੀ ਦੇ ਕਿੰਗਰਿਆਂ ਤੇ ਕੋਈ,
ਇੱਟ ਨਾਲ ਇੱਟ ਖੜਕਾ ਰਿਹਾ ਹੈ ।
ਲੋਕ ਸੰਘਰਸ਼ਾਂ ਦਾ ਬੰਦਾ ਬਹਾਦਰ,
ਹਰ ਨ੍ਹੇਰਾ ਚੀਰਦਾ ਆ ਰਿਹਾ ਹੈ ।
ਜ਼ੁਲਮੀ ਤਖ਼ਤ ਵੱਲ ਜਾ ਰਿਹਾ ਹੈ ।
ਇਤਿਹਾਸ ਖੁਦ ਨੂੰ ਦੁਹਰਾ ਰਿਹਾ ਹੈ ।
ਅਨੰਦਪੁਰ ਫਿਰ ਗਰਮਾ ਰਿਹਾ ਹੈ ।
ਸੰਪਰਕ: 9855207071
HDPUCQOA7FV9QQZX3TZ28PDH http://google.com/573
HDPUCQOA7FV9QQZX3TZ28PDH http://google.com/573