ਕਦੇ ਸੱਚ ਦਾ ਸਹਾਰਾ ਜੇ ਮਿਲੇ ਮਿਥ ਤੋਡ਼ ਸਕਦਾ ਹਾਂਅਸਾਂ ਹੀ ਸਿਰਜਿਆ ਰਬ ਆਖ ਕੇ ਝਿੰਜੋੜ ਸਕਦਾ ਹਾਂਤੇਰੀ ਮਰਜ਼ੀ ਬਿਨਾਂ ਪੱਤਾ ਨਹੀਂ ਹਿਲਦਾ , ਉਹ ਕਹਿੰਦੇ ਨੇਮੈਂ ਐਟਮ ਦੇ ਵਪਾਰੀ ਨੂੰ ਕਿਵੇਂ ਪਰ ਛੋੜ ਸਕਦਾ ਹਾਂਇਹ ਕਰਨੀ ਹੈ ਮੇਰੀ ਆਪਣੀ , ਤੇਰੇ ਭਾਣੇ ਚ ਕਿਉਂ ਆਖਾਂਤੇਰਾ ਇਕ ਨਾਮ ਲੈ ਸੱਚ ਤੋਂ ਕਿਵੇਂ ਮੁੱਖ ਮੋਡ਼ ਸਕਦਾ ਹਾਂਤੁਸੀਂ ਤੋਡ਼ਨ ਚ ਮਾਹਿਰ ਹੋ ਬਣਾ ਕੇ ਆਪਣੇ ਆਪਣੇ ਰੱਬਮੇਰੇ ਇਹ ਸ਼ਬਦ ਤਾਕਤ ਨੇ , ਮੈਂ ਟੁੱਟੇ ਜੋਡ਼ ਸਕਦਾ ਹਾਂਬੁਝਾਰਤ ਤੂੰ ਨਹੀਂ ਐਪਰ, ਬੁਝਾਰਤ ਬਣ ਗਿਆ ਏਂ ਤੂੰਪਵੇਗੀ ਲੋਡ਼ ਮੈਨੂੰ ਤਾਂ ਮੈਂ ਆਪਾ ਲੋਡ਼ ਸਕਦਾ ਹਾਂਪਵਨ,ਪਾਣੀ,ਅਗਨ, ਕੁਝ ਵੀ ਡਰਾ ਕੇ ਰੱਬ ਬਣਾ ਸਕਦੈਮਹਾਂ ਕੁਦਰਤ ! ਤੇਰੀ ਖਾਤਰ ਮੁਹਾਰਾਂ ਮੋਡ਼ ਸਕਦਾ ਹਾਂਮਿਲੀ ਹੈ ਜ਼ਿੰਦਗੀ ਭਰਪੂਰ , ਪਰ ਇਸਦਾ ਹੁਨਰ ਸਮਝੋਤੁਸੀਂ ਗਰ ਰੀਂਗਣਾ, ਰੀਂਗੋ , ਮਗਰ ਮੈਂ ਦੋੜ ਸਕਦਾ ਹਾਂਕਸੌਟੀ ਤਰਕ ਦੀ ਰੈਨਾ ਸਦਾ ਇਕ ਨਾਲ ਤੁਰਦੀ ਹੈਜਿਨ੍ਹਾਂ ਦਾ ਅਰਥ ਕੋਈ ਨਾ ਉਹ ਨਾਤੇ ਤੋਡ਼ ਸਕਦਾ ਹਾਂ ਈ-ਮੇਲ: baljeetraina58@gmail.com