ਭਾਰਤ ਮਹਾਨ –ਬਿੰਦਰ ਜਾਨ-ਏ-ਸਾਹਿਤ
Posted on:- 17-07-2016
ਮੇਰਾ ਭਾਰਤ ਦੇਸ਼ ਮਹਾਨ ਹੈ
ਜੱਗ ਤੋਂ ਵੱਖਰੀ ਹੈ ਗੱਲ ਬਾਤ
ਜਿੱਥੇ ਇਨਸਾਂ ਵੱਸਦੇ ਘੱਟ ਨੇ
ਜਿੱਥੇ ਵੱਸਣ ਧਰਮ ਤੇ ਜਾਤ
ਜਿੱਥੇ ਚੋਰ ਚਲਾਉਂਦੇ ਚੋਧਰਾਂ
ਜਿੱਥੇ ਕਿਰਤ ਤੇ ਹੁੰਦਾ ਘਾਤ
ਜਿੱਥੇ ਸੁੱਤੀ ਗਰੀਬੀ ਸੜਕ ’ਤੇ
ਜਿੱਥੇ ਰੋਜ਼ ਰੁਲਾਉਂਦੀ ਰਾਤ
ਜਿੱਥੇ ਦਾਜ ਲੈਣ ਲਈ ਕੁੱਖ ਤੋਂ
ਜਿੱਥੇ ਮੌਤ ਲੈ ਆਈ ਬਰਾਤ
ਜਿੱਥੇ ਔਰਤਾਂ ਲਈ ਅੰਧਕਾਰ ਹੈ
ਜਿੱਥੇ ਮਰਦਾ ਲਈ ਪਰਭਾਤ
ਜਿੱਥੇ ਮਜਦੂਰਾਂ ਲਈ ਠੋਕਰਾਂ
ਜਿੱਥੇ ਰਾਜਿਆਂ ਲਈ ਸੋਗਾਤ
ਜਿੱਥੇ ਝੂਠ ਦੇ ਹੱਥੀਂ ਰਾਜ ਹੈ
ਜਿੱਥੇ ਸੱਚ ਨੂੰ ਮਿਲਦੀ ਮਾਤ
ਜਾਨ ਸੱਚ ਕਹੇ ਸਰਕਾਰ ਨੂੰ
ਕਦੇ ਮਾਰੋ ਇਸ ਵੱਲ ਝਾਤ
ਈ-ਮੇਲ: binderjann999@gmail.com