Wed, 17 January 2018
Your Visitor Number :-   1131447
SuhisaverSuhisaver Suhisaver
ਇਸ ਸਾਲ ਦਾ ‘ਸੂਹੀ ਸਵੇਰ ਮੀਡੀਆ ਐਵਾਰਡ’ ਬੂਟਾ ਸਿੰਘ ਅਤੇ ਮਹਿੰਦਰ ਸਿੰਘ ਮਾਨੂੰਪੁਰੀ ਨੂੰ !               ਲਾਲੂ ਯਾਦਵ ਸਜ਼ਾ ਖ਼ਿਲਾਫ਼ ਹਾਈ ਕੋਰਟ ਪੁੱਜੇ               ਹਿੰਦੀ ਲੇਖਕ ਦੂਧਨਾਥ ਸਿੰਘ ਦਾ ਦੇਹਾਂਤ              

ਗ਼ਜ਼ਲ - ਕੁਲਦੀਪ ਹੰਸਪਾਲ

Posted on:- 13-09-2017

ਮੇਰੀ ਮਾਸੂਮੀਅਤ ਦੇ ਪੰਖ ਉੱਤੇ ਭਾਰ ਇੰਨਾ ਪਾਉ ਨਾ
ਉੱਡਣ ਦਿਉ ਉੱਚਾ ਅੰਬਰੀਂ ਮੈਨੂੰ ਬਹੁਤਾ ਤਰਸਾਉ ਨਾ

ਬੋਝ ਵੀ ਮੈਂ ਝੱਲ ਸਕਦਾਂ ਰਹਿ ਸਕਦਾਂ ਥੁੜਾਂ ਦੇ ਵਿੱਚ
ਲੇਕਿਨ ਮੇਰੇ ਮੁੱਖ ਤੋਂ ਹਸੀਂ ਤੇ ਬਚਪਨ ਨੂੰ ਚੁਰਾਉ ਨਾ

ਪਲ ਵਿਚ ਹੀ ਲੰਘ ਜਾਣਾ ਏ ਸਮਾਂ ਨੰਨ੍ਹੀਆਂ ਖੇਡਾਂ ਦਾ
ਏ ਖੇਡ ਮੁਨਾਫੇ ਵਾਲੀ ਦਾ ਮੈਨੂੰ ਹਿੱਸਾ ਅਜੇ ਬਣਾਉ ਨਾ

ਕੀ ਜਾਤਾਂ ਤੇ ਕੀ ਧਰਮ ਤੇ ਕੀ ਕਰਨਾ ਮੈਂ ਉਪਦੇਸ਼ਾਂ ਨੂੰ
ਜਿਉਣ ਜੋਗੀ ਧਰਤ ਉੱਤੇ ਪਲ ਫੁਰਸਤ ਦੇ ਦਿਲਾਉ ਨਾ

ਨਾ ਮੈਂ ਚਾਹਾਂ ਮਹਿਲ ਮੁਨਾਰੇ ਤੇ ਕੀ ਜਾਣਾ ਵਸਤਾਂ ਨੂੰ
ਮੈਨੂੰ ਮੇਰੀ ਮਾਂ ਦੀ ਗੋਦੀ ਤੇ ਪਿਉ ਦਾ ਲਾਡ ਲਡਾਉ ਨਾ

ਮਾਰ ਉਡਾਰੀਆਂ ਉੱਚੀਆਂ ਪਹੁੰਚੇ ਦੂਰ ਸਭ ਹਾਣੀ ਮੇਰੇ
ਪੁੱਜ ਜਾਵਾਂਗਾ ਰੀਂਗ ਕੇ ਹੀ ਬਸ ਰਾਹ ਤੋਂ ਭਟਕਾਉ ਨਾ

ਲੰਬੀਆਂ ਵਾਟਾਂ ਦਾ ਹਾਂ ਰਾਹੀ ਚਾਹੇ ਕਦਮ ਛੋਟੇ ਨੇ ਮੇਰੇ
ਹਨੇਰੇਆਂ ਵਿਚਾਲੇ ਖੜਕੇ ਮੇਰਾ ਰਾਹ ਕੋਈ ਰੁਸ਼ਨਾਉ ਨਾ

ਸੰਪਰਕ: +91  88725 21400

Comments

Name (required)

Leave a comment... (required)

Security Code (required)ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ