Wed, 23 October 2019
Your Visitor Number :-   1838165
SuhisaverSuhisaver Suhisaver
ਨੋਬਲ ਪੁਰਸਕਾਰਾਂ ਦਾ ਐਲਾਨ               ਰਵੀ ਸ਼ੰਕਰ ਝਾਅ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਚੀਫ਼ ਜਸਟਿਸ ਵਜੋਂ ਲਿਆ ਹਲਫ਼              

ਗ਼ਜ਼ਲ - ਜਸਪ੍ਰੀਤ ਸਿੰਘ

Posted on:- 27-01-2015



ਜ਼ਿੰਦਗੀ 'ਚੋਂ ਜ਼ਿੰਦਗੀ ਲੱਭਦਿਆਂ,
ਸਫ਼ਰ ਬੜਾ ਲੰਬਾ ਹੋ ਗਿਆ |
 
ਇਨਸਾਨੀਅਤ ਦੀਆ ਗੱਲਾਂ ਕਰਨ ਵਾਲਿਆਂ 'ਚੋਂ,
ਮਨਫ਼ੀ ਹੋਇਆ ਇਨਸਾਨ ਇਹ ਕੀ ਚਲਨ ਹੋ ਗਿਆ |
 
ਸਾਨੂੰ ਹੋਇਆ ਸੀ ਪਿਆਰ, ਓਹਨਾਂ ਅੱਗ ਲਾ ਕੇ ਦਿੱਤੀ ਠਾਰ,
ਚਲੋ ਸ਼ਰਮ-ਹਿਆ ਵਾਲਾ ਚਿਹਰਾ ਨਗਨ ਹੋ ਗਿਆ |
 
ਅਸੀਂ ਖਲੋਤੇ ਸਾ ਚੋਟੀ 'ਤੇ ਕਿੰਝ ਜਾਈਏ ਥੱਲੇ,
ਪੈਰ ਤਾ ਬਰਫ ਵਿੱਚ ਦਫ਼ਨ ਹੋ ਗਿਆ |
 
ਅਸੀਂ ਗਮ ਵਿੱਚ ਪੀਏ ਦਾਰੂ,
'ਤੇ ਓਹਨਾ ਨੂੰ ਅਯਾਸ਼ੀ ਦਾ ਭਰਮ ਹੋ ਗਿਆ |
 
ਬਹੁਤਾ ਘੁਮਾਣ ਹੋਇਆ ਸੀ ਜਸਪ੍ਰੀਤ ਨੂੰ,
ਤਿੜਕਿਆ ਜਦੋਂ ਦਿਲ ਤਾਂ ਕਾਬਲੀਅਤ ਦਾ ਮਨਨ ਹੋ ਗਿਆ |
 
ਜ਼ਿੰਦਗੀ 'ਚੋਂ ਜ਼ਿੰਦਗੀ ਲੱਭਦਿਆਂ,
ਸਫ਼ਰ ਬੜਾ ਲੰਬਾ ਹੋ ਗਿਆ |

ਸੰਪਰਕ: +91 99886 46091

Comments

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ