Wed, 18 September 2019
Your Visitor Number :-   1807563
SuhisaverSuhisaver Suhisaver
ਗਣਪਤੀ ਵਿਸਰਜਨ ਦੌਰਾਨ ਵੱਖ-ਵੱਖ ਥਾਵਾਂ 'ਤੇ ਡੁੱਬਣ ਨਾਲ 33 ਮੌਤਾਂ               ਚਿਦੰਬਰਮ ਦੀ ਆਤਮ-ਸਮਰਪਣ ਦੀ ਪਟੀਸ਼ਨ ਖ਼ਾਰਜ              

ਜਿਉਂਦੀ ਰਹੇਗੀ ਨਾਬਰੀ -ਹਰਜਿੰਦਰ ਸਿੰਘ ਗੁਲਪੁਰ

Posted on:- 17-03-2015

suhisaver

ਬਿਨਾਂ "ਲੋਕਾਂ" ਤੋਂ ਚਲਦਾ ਲੋਕਤੰਤਰ,
ਛੁਪੇ ਰੁਸਤਮ ਨੇ ਉਹਨੂੰ ਚਲਾਉਣ ਵਾਲੇ।

ਰਸਤਾ ਆਪਣੇ ਨਾਪ ਦਾ ਰਖ ਲੈਂਦੇ,
ਰਾਜਨੀਤੀ ਦੀ ਸੁਥਣ ਸਮਾਉਣ ਵਾਲੇ।

ਪਹਿਰਾ ਲੱਗਿਆ ਦੇਖ ਕੇ ਹਾਸਿਆਂ ਤੇ,
ਤਾਹੀਂ ਹੱਸਦੇ ਰੋਜ ਰੁਆਉਣ ਵਾਲੇ।

ਹਰ ਦਮ ਜੋ ਧਰਮ ਦੇ ਕੋਲ ਰਹਿੰਦੇ,
ਉਹੀ ਲੋਕ ਨੇ ਵੰਡੀਆਂ ਪਾਉਣ ਵਾਲੇ,

ਨਾਨਕ ਬਾਬੇ ਦਾ ਸਾਰੇ ਸੰਦੇਸ਼ ਭੁੱਲੇ,
ਕੌਡੇ ਰਾਕਸ਼ ਨੂੰ ਕੋਲ ਬੁਲਾਉਣ ਵਾਲੇ।

ਬੈਠੇ ਰਖ ਕੇ ਚਾਬੀਆਂ ਜੇਬ ਅੰਦਰ,
ਕਠਪੁਤਲੀਆਂ ਵਾਂਗ ਨਚਾਉਣ ਵਾਲੇ।

ਲੋਕ ਰਾਜ "ਰਿਆਸਤੀ ਰਾਜ"ਬਣਿਆ,
ਦਿਨ ਫੇਰ ਲੜਾਈ ਦੇ ਆਉਣ ਵਾਲੇ।

ਦਿੰਦੇ ਆਏ ਫਿਜਾਵਾਂ ਦੇ ਵਿਚ ਹੋਕਾ,
ਤਖਤ ਦਿੱਲੀ ਦਾ ਜੜੋਂ ਹਿਲਾਉਣ ਵਾਲੇ।

ਜਿਉਂਦੀ ਰਹੇਗੀ ਨਾਬਰੀ ਗੁਲਪੁਰੀਆ,
ਮਿਟ ਜਾਣਗੇ ਇਹਨੂੰ ਮਿਟਾਉਣ ਵਾਲੇ।

ਸੰਪਰਕ: 0061 469 976214

Comments

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ