Wed, 18 September 2019
Your Visitor Number :-   1807529
SuhisaverSuhisaver Suhisaver
ਗਣਪਤੀ ਵਿਸਰਜਨ ਦੌਰਾਨ ਵੱਖ-ਵੱਖ ਥਾਵਾਂ 'ਤੇ ਡੁੱਬਣ ਨਾਲ 33 ਮੌਤਾਂ               ਚਿਦੰਬਰਮ ਦੀ ਆਤਮ-ਸਮਰਪਣ ਦੀ ਪਟੀਸ਼ਨ ਖ਼ਾਰਜ              

ਲੋਕ ਏਕਤਾ -ਅਕਸ਼ੈ ਖਨੌਰੀ

Posted on:- 01-07-2016

suhisaver

ਹਾਕਮ ਆਪਣੀਆਂ ਤਿਜੌਰੀਆਂ ਭਰੀ ਜਾਂਦੇ
ਦੂਜੇ ਪਾਸੇ ਛੋਟੇ ਕਿਰਸਾਨ ਖੁਦਕੁਸ਼ੀਆਂ ਕਰੀ ਜਾਂਦੇ
ਔਰਤਾਂ ਤੇ ਜੁਲਮ ਅਤੇ  ਬਲਾਤਕਾਰ ਹੋਈ ਜਾਂਦੇ
ਪੰਜਾਬੀ ਸਭਿਆਚਾਰ ਨੂਂ ਅਸ਼ਲੀਲ ਸਭਿਆਚਾਰ ਬਣਾਈ ਜਾਂਦੇ
ਆਓ!ਲੋਕ ਏਕਤਾ ਨੂਂ ਮਜਬੂਤ ਕਰੀਏ
ਸੰਘਰਸ਼ਾਂ ਨੂਂ ਹਾਕਮਾਂ ਵਿਰੁੱਧ ਸੇਧਿਤ ਕਰੀਏ l

ਹਾਕਮ ਆਪਣੀਆਂ ਕੋਠੀਆਂ ਤੇ ਮਹਿਲ ਉਸਾਰੀ ਜਾਂਦੇ
ਦੂਜੇ ਪਾਸੇ ਮਜ਼ਦੂਰ ਘੂਰਨਿਆਂ ਵਰਗੇ ਘਰਾਂ ਵਿਚ ਜੀਵਨ ਬਸਰ ਕਰੀ ਜਾਂਦੇ
ਪੰਜਾਬ ਦੀ ਜਵਾਨੀ ਨੂੰ ਹਨੇਰੇ ਵਲ ਧੱਕੀ ਜਾਂਦੇ
ਮਾਸਟਰ,ਇੰਜੀਨਿਅਰ ਤੇ ਲੈਕਚਰਾਰ 6-8 ਹਜ਼ਾਰ ’ਤੇ ਨੋਕਰੀ ਕਰੀ ਜਾਂਦੇ
ਆਓ!ਲੋਕ ਏਕਤਾ ਨੂਂ ਮਜਬੂਤ ਕਰੀਏ
ਸੰਘਰਸ਼ਾਂ ਨੂਂ ਹਾਕਮਾਂ ਵਿਰੁਧ ਸੇਧਿਤ ਕਰੀਏ l

ਹਾਕਮ ਆਪਣੇ ਘਰ ਭਰੀ ਜਾਂਦੇ
ਦੂਜੇ ਪਾਸੇ ਮਜ਼ਦੂਰ ਕੰਮ ਲਈ ਤਰਸੀ ਜਾਂਦੇ
ਨਸ਼ੇ ਪੰਜਾਬ ਨੂਂ ਤਬਾਹ ਕਰੀ ਜਾਂਦੇ
ਹਾਕਮ ਜ਼ਮੀਨਾਂ ਤੇ ਧਕੇ ਨਾਲ ਕਬਜੇ ਕਰੀ ਜਾਂਦੇ
ਆਓ!ਲੋਕ ਏਕਤਾ ਨੂਂ ਮਜਬੂਤ ਕਰੀਏ
ਸੰਘਰਸ਼ਾਂ ਨੂਂ ਹਾਕਮਾਂ ਵਿਰੁਧ ਸੇਧਿਤ ਕਰੀਏ l      
             
ਸੰਪਰਕ: +91 84270 44052

Comments

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ