Thu, 17 August 2017
Your Visitor Number :-   1074410
SuhisaverSuhisaver Suhisaver
ਗੋਰਖਪੁਰ ਦੁਖਾਂਤ; ਨਿਆਂਇਕ ਜਾਂਚ ਦੀ ਮੰਗ ਨੂੰ ਲੈ ਕੇ ਪਟੀਸ਼ਨ ਦਾਇਰ               ਦੂਰਦਰਸ਼ਨ ਤੇ ਅਕਾਸ਼ਵਾਣੀ ਵੱਲੋਂ ਮਾਣਿਕ ਸਰਕਾਰ ਦਾ ਅਜ਼ਾਦੀ ਦਿਵਸ ਭਾਸ਼ਣ ਪ੍ਰਸਾਰਿਤ ਕਰਨ ਤੋਂ ਇਨਕਾਰ               ਭੂਟਾਨ ਨੇ ਡੋਕਲਾਮ ’ਤੇ ਚੀਨ ਦੇ ਦਾਅਵੇ ਨੂੰ ਨਕਾਰਿਆ              

ਮਾਸ - ਗਗਨਦੀਪ ਸਿੰਘ ਸੰਧੂ

Posted on:- 15-08-2017

ਔਰਤ ਕੋਲ ਸੁਹੱਪਣ ਹੈ
ਤੇ ਆਸਰਾ ਗਾਵਾਂ ਨੂੰ ਵੱਧ ਮਿਲਦੈ
ਇਸੇ ਆਸਰੇ ਬਦੌਲਤ ਹੀ
ਗਾਵਾਂ ਭੁਲੇਖੇ ਵਿੱਚ ਨੇ ਕੇ
" ਖੇਤਾਂ ਵਿੱਚ ਬੇਖੌਫ਼ ਚਰਦੀਆਂ
ਅਸੀ ਖੇਤਾਂ ਦੀਆਂ ਰਾਣੀਆਂ ਹਾਂ ।"

ਪਰ ;
 ਨਹੀਂ - ਨਹੀਂ
ਭੋਲੀਓ . . .!
ਤੁਸੀ ਤਾਂ
ਇੱਕ ਸਾਧਨ ਮਾਤਰ ਹੋਂ
   ਵੋਟਾਂ ਦਾ !

 ਤੁਹਾਡੀ ਵੋਟ ਤਾਂ ਨਹੀਂ !

ਅੱਗੇ ਪੜੋ

ਸ਼ਕਤੀਮਾਨ -ਪਰਮ ਪੜਤੇਵਾਲਾ

Posted on:- 20-07-2017

suhisaver

ਜ਼ਿੰਦਗੀ ਦੇ ਰਾਹਾਂ 'ਤੇ
ਹਰ ਰੋਜ਼ ਭਿਆਨਕ,
ਭਿਅੰਕਰਤਾਵਾਂ,
ਘਟਾ ਬਣ ਕੇ,
ਨੀਲੇ ਅਸਮਾਨ ਨੂੰ ਢੱਕ ਰਹੀਆਂ ਨੇ।

ਸਾਰੀ ਮਨੁੱਖਤਾ,
ਤੇ ਸਾਰੀ ਕੁਦਰਤ,
ਭੈਅ-ਭੀਤ ਹੈ।

ਵਿਗਿਆਨ ਦੀ ਮਣੀ,
ਕਿਲਵਿਸ਼ਾਂ ਦੇ ਹੱਥ ਹੈ।

ਕਿਲਵਿਸ਼ ਅਮੀਰ ਹੈ,
ਤੇ ਉਹ ਤੇਰੇ ਪਿੰਡ ਦਾ,
ਜ਼ਮੀਨ ਵਾਲਾ ਸਰਦਾਰ ਨਹੀਂ।

ਅੱਗੇ ਪੜੋ

ਸ਼ਹਿਰ ਵਿੱਚ... - ਮਹਿੰਦਰ ਸਿੰਘ ਮਾਨ

Posted on:- 18-07-2017

suhisaver

ਸ਼ਹਿਰ ਵਿੱਚ ਸਾਡਾ ਕੋਈ ਵਾਕਿਫ਼ ਨਹੀਂ,
ਸਾਡਾ ਸੌਖਾ ਲੰਘਣਾ ਜੀਵਨ ਨਹੀਂ।

ਉਸ ਨੂੰ ਦੇਵੇ ਧੁੱਪ ਧਨਵਾਨਾਂ ਸਮਾਨ,
ਫਰਕ ਕਰਦਾ ਕਾਮੇ ਨਾ' ਸੂਰਜ ਨਹੀਂ।
                                              
ਇਸ ਦੇ ਵਿੱਚ ਵੀ ਸੋਹਣਾ ਕੰਵਲ ਖਿੜ ਪਏ,
ਹੁੰਦਾ ਏਨਾ ਮਾੜਾ ਵੀ ਚਿੱਕੜ ਨਹੀਂ।

ਉਹ ਤਰੱਕੀ ਕਰ ਨਹੀਂ ਸਕਦਾ ਕਦੇ,
ਜਿਸ ਦਾ ਯਾਰੋ ਕੋਈ ਵੀ ਦੁਸ਼ਮਣ ਨਹੀਂ।

ਯਾਦ ਤੈਨੂੰ ਨਾ ਕਦੇ ਕੀਤਾ ਹੋਵੇ,
ਮੇਰਾ ਦਿਲ ਯਾਰਾ! ਏਨਾ ਪੱਥਰ ਨਹੀਂ।

ਅੱਗੇ ਪੜੋ

ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ