Fri, 23 June 2017
Your Visitor Number :-   1051089
SuhisaverSuhisaver Suhisaver
ਵਿਧਾਨ ਸਭਾ 'ਚ ਹੰਗਾਮਾ; 'ਆਪ' ਵਿਧਾਇਕ ਦੀ ਪੱਗ ਲੱਥੀ               ਮੀਰਾ ਕੁਮਾਰ ਰਾਸ਼ਟਰਪਤੀ ਅਹੁਦੇ ਲਈ ਵਿਰੋਧੀ ਧਿਰ ਦੀ ਉਮੀਦਵਾਰ              

ਖਬਰੀ ਚੈਨਲਾਂ ਵੱਲੋਂ ਹੁੰਦਾ ਖੇਡਾਂ ਦਾ ਵਪਾਰੀਕਰਨ - ਪਰਮ ਪੜਤੇਵਾਲਾ

Posted on:- 21-06-2017

suhisaver

ਘਟਨਾਵਾਂ ਦਰ ਘਟਨਾਵਾਂ ਭਾਰਤ 'ਚ ਟੀ.ਵੀ ਚੈਨਲਾਂ ਵੱਲੋਂ ਲੋਕਾਂ ਨੂੰ ਮਾਨਸਿਕ ਤੌਰ 'ਤੇ ਨਿਪੁੰਸਕ ਬਣਾਉਣ ਦੀ ਕਵਾਇਤ ਆਪਣੀ ਚਰਮ ਸੀਮਾ 'ਤੇ ਹੈ। ਟੀ.ਵੀ. ਕਿਸੇ ਦਾਨਵ ਵਾਂਗ ਹਰ ਰੋਜ ਲੋਕਾਂ ਨੂੰ ਡਰਾਉਣ ਦਾ ਕੰਮ ਕਰਦਾ ਜਾ ਰਿਹਾ ਹੈ ਤੇ ਲੁਕੇ ਛਿਪੇ ਆਪਣੇ ਮਾਲਕ ਦੇ ਗੈਰ-ਕਾਨੂੰਨੀ ਪੱਖਾਂ ਨੂੰ ਅਮਲੀ ਜਾਮਾਂ ਪਹਿਨਾਉਣ ਦਾ ਕੰਮ ਬੜੀ ਹੁਸ਼ਿਆਰੀ ਨਾਲ ਕਰਦਾ ਹੈ। ਇੱਕ ਦੌਰ ਸੀ ਜਦ ਗਿਆਨ ਦੀ ਤੀਜੀ ਅੱਖ ਦੇ ਤੌਰ ਉੱਤੇ ਟੀ.ਵੀ. ਚੈਨਲਾਂ 'ਤੇ ਪ੍ਰਸਾਰਣ ਹੋਣ ਵਾਲੇ ਪ੍ਰੋਗਰਾਮ ਲੋਕਾਂ ਨੂੰ ਆਜ਼ਾਦ ਸੋਚ ਦਾ ਰਾਹ ਦਿੰਦੇ ਸਨ, ਪਰ ਅਜ ਗੰਗਾ ਦੀ ਧਾਰਾ ਉਲਟੀ ਵਹਿਣ ਲੱਗ ਗਈ ਹੈ। ਟੈਕਨੋਲੋਜੀ ਦੇ ਯੁੱਗ ਨੇ ਲੋਕਾਂ ਨੂੰ ਬਹੁਤ ਸੁੱਖ ਦਿੱਤਾ ਪਰ ਇਸ ਦਾ ਕੰਟਰੋਲ ਪ੍ਰਾਈਵੇਟ ਹੱਥਾਂ 'ਚ ਜਾਂ ਸਿੱਧੇ ਕਹਿ ਲਵੋ ਬਹੁ ਅਮੀਰ ਘਰਾਣੇ ਦੇ ਕਾਰਪੋਰੇਟਾਂ ਦੀਆਂ ਉਂਗਲਾਂ 'ਤੇ ਨੱਚਦਾ ਹੈ।

ਕਾਰਪੋਰੇਟ ਸੈਕਟਰਾਂ ਨੇ ਲੋਕਾਂ ਨੂੰ ਕੰਕਰੀਟ ਦੀਆਂ ਕੰਧਾਂ ਦੇ ਅੰਦਰ ਬੰਦ ਕਰਕੇ ਰੱਖ ਦਿੱਤਾ ਹੈ। ਲੋਕਾਂ ਨੂੰ ਉਹੀ ਪਰੋਸਿਆ ਜਾ ਰਿਹਾ ਹੈ, ਜਿਵੇਂ ਦਾ ਏ.ਸੀ. 'ਚ ਬੈਠ ਕੇ ਤੈਅ ਕੀਤਾ ਜਾਂਦਾ ਹੈ। ਜਦੋਂ ਦਾ ਟੀ.ਵੀ. ਦੇ ਯੁੱਗ 'ਚ ਇਨਕਲਾਬ ਆਇਆ ਹੈ ਤਾਂ ਹਰ ਇੱਕ ਚੀਜ਼ ਜੋ ਵੀ ਟੀ.ਵੀ. ਉੱਤੇ ਪੇਸ਼ ਕੀਤੀ ਜਾਂਦੀ ਹੈ, ਉਸ ਦੀ ਅਸਲ ਰੂਹ ਨੂੰ ਨਚੋੜ ਕੇ ਗਲੀ ਸੜੀ ਲਾਸ਼ ਦੇ ਤੌਰ 'ਤੇ ਹੀ ਲੋਕਾਂ ਦੇ ਸਾਹਮਣੇ ਪੇਸ਼ ਕੀਤਾ ਜਾਂਦਾ ਹੈ।

ਅੱਗੇ ਪੜੋ

ਸਰਮਾਏ ਦੇ ਤਤਕਾਲੀਨ ਮੀਡੀਆ 'ਤੇ ਪ੍ਰਭਾਵ - ਪਰਮ ਪੜਤੇਵਾਲਾ

Posted on:- 07-06-2017

suhisaver

ਪੂਰੀ ਦੁਨੀਆਂ 'ਚ ਪਿਛਲੇ ਕੁਝ ਕੁ ਦਹਾਕਿਆਂ 'ਚ ਜਿਸ ਪੱਧਰ 'ਤੇ ਤਕਨੀਕ ਦਾ ਵਾਧਾ ਹੋਇਆ ਹੈ, ਉਸਨੇ ਸਾਰੀ ਦੁਨੀਆਂ ਦੀ ਰਾਜਨੀਤਿਕ ਸਥਿਤੀ ਨੂੰ ਬਦਲ ਕੇ ਰੱਖ ਦਿੱਤਾ ਹੈ। ਸਰਕਾਰਾਂ ਦੀ ਦਿੱਖ ਹਮੇਸ਼ਾਂ ਤੋਂ ਹੀ ਬਨਾਵਟੀ ਰੂਪ 'ਚ ਪਰਦੇ ਦੇ ਪਿੱਛੇ ਤੋਂ ਲੋਕਾਂ ਦੇ ਸਾਹਮਣੇ ਛਲ ਦੇ ਨਜ਼ਰੀਏ 'ਚ ਪੇਸ਼ ਹੋਣ ਵਾਲਾ ਸੱਚ ਹੈ। ਅਸੀਂ ਚਾਹੇ ਜਿਸ ਮਰਜ਼ੀ ਯੁੱਗ ਦੀ ਗੱਲ ਕਰ ਲਈਏ, ਸਰਕਾਰ ਹਮੇਸ਼ਾ ਹੀ ਆਪਣੇ ਆਪ 'ਚ ਸਰਵਉੱਤਮ ਜੀ ਹਜੂਰ ਦਾ ਕੰਢੇਧਾਰੀ ਲਿਬਾਸ ਪਾ ਕੇ ਹੀ ਸਫਰ ਕਰਦੀਆਂ ਆ ਰਹੀਆਂ ਹਨ। ਇਹ ਧਾਰਨਾਵਾਂ ਨੂੰ ਹਥਿਆਰ ਬਣਾ ਕੇ ਆਪਣੇ ਲੁਕੇ ਹੋਏ ਮਾਲਕ ਦੇ ਪੱਖ 'ਚ ਭੁਗਤਦੀਆਂ ਹਨ।

ਬਹੁਗਿਣਤੀ ਮਨੁੱਖ ਆਪਣੇ ਆਪ ਨੂੰ ਸਰਕਾਰੀ ਢੰਗ ਤਰੀਕਿਆਂ ਦੇ ਅੱਗੇ ਬੇਵੱਸ ਮਹਿਸੂਸ ਕਰਦਾ ਹੈ। ਸਰਕਾਰਾਂ ਚਾਹੇ ਰਾਜਿਆਂ ਦੇ ਹੱਥ 'ਚ ਕੰਮ ਕਰਨ ਜਾਂ ਲੋਕਤੰਤਰੀ ਸੰਸਥਾਵਾਂ ਦੇ, ਆਮ ਵਿਅਕਤੀ ਹਮੇਸ਼ਾ ਤੋਂ ਹੀ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰਦਾ ਆ ਰਿਹਾ ਹੈ।

ਅੱਗੇ ਪੜੋ

ਕੁਛ ਕਿਹਾ ਤਾਂ... –ਰਾਜ ਪੁਸ਼ਕਰ

Posted on:- 23-05-2017

ਜਦੋਂ ਬੰਦੇ ਦੇ 'ਅੱਛੇ ਦਿਨ' ਹੁੰਦੇ ਨੇ ਤਾਂ ਕਿਹਾ ਜਾਂਦੈ ਬਈ ਪੰਜੇ ਉਂਗਲਾਂ ਘਿਓ 'ਚ ਨੇ। ਮੇਰਾ ਇੱਕ ਮਿੱਤਰ ਤਾਂ 'ਅੱਛੇ ਦਿਨਾਂ' ਤੋਂ ਵੀ ਅਗਲੇ ਪੜਾਅ 'ਤੇ ਪੁੱਜਾ ਹੋਇਆ ਏ ਜਾਂ ਇਉਂ ਕਹਿ ਲਓ ਬਈ ਦਸੇ ਉਂਗਲਾਂ ਘਿਓ 'ਚ ਨੇ। ਪਰ ਉਹਦੀ ਇੱਕ ਤ੍ਰਾਸਦੀ ਇਹ ਰਹੀ ਕਿ ਘਿਓ ਦੇਸੀ ਦੀ ਥਾਂ ਡਾਲਡਾ ਨਿਕਲਿਆ। ਪੂਰੀ ਗੱਲ ਏਹ ਕਿ ਮੇਰੇ ਏਸ ਮਿੱਤਰ ਨੇ ਲੰਘੀਆਂ ਵਿਧਾਨ ਸਭਾ ਚੋਣਾਂ ਦੌਰਾਨ ਇੱਕ ਹਲਕੇ ਤੋਂ ਕਾਂਗਰਸੀ ਉਮੀਦਵਾਰ ਬੀਬੀ ਦੀ ਹਮੈਤ ਕੀਤੀ (ਵਿਚਾਰੀ ਹਾਰ ਗਈ) ਤੇ ਕਿਸੇ ਹੋਰ ਹਲਕੇ ਤੋਂ ਸਾਮਰਾਜਵਾਦ-ਮੁਰਦਾਬਾਦ ਰਹਿਤ ਇਨਕਲਾਬ ਕਰਨ ਵਾਲੀ ਝਾੜੂ ਪਾਰਟੀ ਦੇ ਉਮੀਦਵਾਰ ਦੀ ਹਮੈਤ ਕੀਤੀ। ਹਾਂ ਏਨਾ ਜਰੂਰ ਰਿਹਾ ਕਿ ਝਾੜੂ ਉਮੀਦਵਾਰ ਵਿਚਾਰਾ ਨਾ ਰਿਹਾ ਤੇ ਝੰਡੇ ਅਮਲੀ ਦੀ ਪਾਰਟੀ ਦਾ ਐਲ.ਐਮ.ਏ. ਸਾਹਬ ਬਣ ਗਿਆ। ਯਾਨਿ ਹੁਣ ਸਰਕਾਰ ਵੀ ਮੇਰੇ ਮਿੱਤਰ ਦੀ ਤੇ ਵਿਰੋਧੀ ਧਿਰ ਵੀ। ਘਿਓ ਦੇਸੀ ਦੀ ਥਾਂ ਡਾਲਡਾ ਸਿਰਫ ਇਸ ਕਰਕੇ ਹੀ ਨਹੀਂ ਕਿ ਜਿਹੜੀ ਪਾਰਟੀ ਦੀ ਸਰਕਾਰ ਬਣੀ ਉਹ ਉਮੀਦਵਾਰ ਹਾਰ ਗਈ ਤੇ ਜਿਹੜਾ ਉਮੀਦਵਾਰ ਜਿੱਤਿਆ ਉਹਦੀ ਪਾਰਟੀ ਹਾਰ ਗਈ, ਇਹਦਾ ਕਾਰਨ ਤਾਂ ਹੋਰ ਏ।

ਖ਼ੁਦਕੁਸ਼ੀ ਤੇ ਕਰਜ਼ੇ ਮਾਰੇ ਜੱਟਾਂ ਦੀ ਥਾਂ ਬੁਲਟ ਦੇ ਪਟਾਕੇ ਪਾਉਣ ਵਾਲੇ ਜੱਟਾਂ ਦੇ ਗਾਣੇ ਪਾਉਣ ਵਾਲੇ ਪੰਜਾਬੀ ਗਾਇਕਾਂ ਵਾਂਗੂੰ ਬੈਂਕਾਂ ਦੇ 6-7 ਫੀਸਦੀ ਵਿਆਜ ਦੀ ਥਾਂ ਹੱਥਾਂ 'ਤੇ ਸਰੋਂ ਜਮਾਉਣ ਵਾਲੀਆਂ ਉੱਗੀਆਂ ਚਿੱਟ-ਫੰਡ ਕੰਪਨੀਆਂ ਵਿੱਚੋਂ ਇੱਕ ਵਿੱਚ ਏਸ ਮਿੱਤਰ ਦਾ ਵੀ 10 ਲੱਖ ਖ਼ੁਦਕੁਸ਼ੀ ਕਰ ਗਿਆ। ਹੁਣ ਨਾ ਤਾਂ 'ਆਪਣੀ ਸਰਕਾਰ' ਤੇ ਨਾ ਹੀ 'ਆਪਣੀ ਵਿਰੋਧੀ ਧਿਰ' ਏਸ 10 ਲੱਖ ਦੀ ਖ਼ੁਦਕੁਸ਼ੀ ਦਾ ਮੁਆਵਜਾ ਦੇਣ ਦੀ ਗੱਲ ਕਰਦੀ ਏ ਤੇ ਨਾ ਇਹ 'ਆਪਣੀਆਂ ...' ਏਸ 10 ਲੱਖੀ ਖ਼ੁਦਕੁਸ਼ੀ ਦਾ ਕਾਰਨ ਦੱਸਦੀਆਂ ਨੇ। ਦੱਸਣ ਵੀ ਕਿਉਂ? ਅਗਲਿਆਂ ਨੇ ਕਿਹੜਾ ਦੱਸਣ ਦਾ ਵਾਅਦਾ ਕੀਤਾ ਸੀ, ਇੱਕ ਦਾ ਵਾਅਦਾ ਕਿਸਾਨੀ ਦੇ ਕਰਜ਼ੇ ਮਾਫ਼ ਕਰਨ ਦਾ ਸੀ ਤੇ ਦੂਸਰੀ ਜੇ ਇਨਕਲਾਬ ਦੀ ਗੱਲ ਕਰਦੀ ਸੀ ਤਾਂ ਉਹ ਵਿਚਾਰਾ ਸੀ ਸਾਮਰਾਜਵਾਦ-ਮੁਰਦਾਬਾਦ ਰਹਿਤ।

ਅੱਗੇ ਪੜੋ

ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ