Fri, 18 August 2017
Your Visitor Number :-   1074412
SuhisaverSuhisaver Suhisaver
ਗੋਰਖਪੁਰ ਦੁਖਾਂਤ; ਨਿਆਂਇਕ ਜਾਂਚ ਦੀ ਮੰਗ ਨੂੰ ਲੈ ਕੇ ਪਟੀਸ਼ਨ ਦਾਇਰ               ਦੂਰਦਰਸ਼ਨ ਤੇ ਅਕਾਸ਼ਵਾਣੀ ਵੱਲੋਂ ਮਾਣਿਕ ਸਰਕਾਰ ਦਾ ਅਜ਼ਾਦੀ ਦਿਵਸ ਭਾਸ਼ਣ ਪ੍ਰਸਾਰਿਤ ਕਰਨ ਤੋਂ ਇਨਕਾਰ               ਭੂਟਾਨ ਨੇ ਡੋਕਲਾਮ ’ਤੇ ਚੀਨ ਦੇ ਦਾਅਵੇ ਨੂੰ ਨਕਾਰਿਆ              

ਐੱਨ.ਡੀ.ਟੀ.ਵੀ. ਉੱਤੇ ਹਮਲਾ -ਭਗਵਾਂ ਹਕੂਮਤ ਦੀ ਗੰਭੀਰ ਸਾਜ਼ਿਸ਼

Posted on:- 12-06-2017

suhisaver

ਕੇਂਦਰੀ ਦੀ ਮੋਦੀ ਹਕੂਮਤ ਦੇ ਇਸ਼ਾਰੇ 'ਤੇ ਸੀਬੀਆਈ ਨੇ ਐਨ.ਡੀ.ਟੀ.ਵੀ. ਚੈਨਲ ਨੂੰ ਗਿਣ ਮਿੱਥਕੇ ਨਿਸ਼ਾਨਾ ਬਣਾਉਣ ਦੀ ਇਨਕਲਾਬੀ ਕੇਂਦਰ,ਪੰਜਾਬ ਨੇ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਆਪਣੇ ਜਾਬਰ ਹੱਥਕੰਡਿਆਂ ਤੋਂ ਬਾਜ਼ ਆਉਣ ਦੀ ਜ਼ੋਰਦਾਰ ਮੰਗ ਕੀਤੀ ਹੈ।ਪੱਤਰਕਾਰਾਂ ਨਾਲ ਇੱਥੇ ਇਨਕਲਾਬੀ ਕੇਂਦਰ,ਪੰਜਾਬ ਦੀ ਕੇਂਦਰ ਦੇ ਸੂਬਾ ਪ੍ਰਧਾਨ ਸਾਥੀ ਨਰਾਇਣ ਦੱਤ ਦੀ ਅਗਵਾਈ ਹੇਠ ਕੀਤੀ ਗਈ ਸੂਬਾਈ ਮੀਟਿੰਗ ਤੋਂ ਬਾਅਦ ਗੱਲਬਾਤ ਕਰਦਿਆਂ ਜਨਰਲ ਸਕੱਤਰ ਸਾਥੀ ਕੰਵਲਜੀਤ ਖੰਨਾ ਨੇ ਕਿਹਾ ਕਿ ਯੂਪੀਏ ਦੀ ਹਕੂਮਤ ਵੇਲੇ ਸੁਪਰੀਮ ਕੋਰਟ ਵੱਲੋਂ ਜਦ ਸੀਬੀਆਈ ਨੂੰ "ਪਿੰਜਰੇ ਦਾ ਤੋਤਾ" ਕਹਿਕੇ ਸਖਤ ਟਿੱਪਣੀ ਕੀਤੀ ਸੀ ਤਾਂ ਭਾਰਤੀ ਜਨਤਾ ਪਾਰਟੀ ਨੇ ਯੂਪੀਏ ਹਕੂਮਤ ਨੂੰ ਪਾਣੀ ਪੀ ਪੀ ਕੇ ਕੋਸਣ ਦੀ ਕੋਈ ਕਸਰ ਬਾਕੀ ਨਹੀਂ ਸੀ ਛੱਡੀ।

ਪਰ ਭਗਵਾਂਕਰਨ ਵਾਲੀ ਹਕੂਮਤ ਨੇ ਤਿੰਨ ਸਾਲ ਤੋਂ ਗੱਦੀ ਸੰਭਾਲੀ ਹੈ ਤਾਂ ਉਹੀ ਕੁਝ ਆਪ ਕਰ ਰਹੀ ਹੈ। ਜਿਸ ਦੀ ਤਾਜ਼ਾ ਮਿਸਾਲ ਐੱਨ.ਡੀ.ਟੀਵੀ ਨੂੰ "ਪਿੰਜਰੇ ਤੇ ਤੋਤੇ" ਰਾਹੀਂ ਨਿਸ਼ਾਨਾ ਬਣਾਕੇ ਛਾਪੇਮਾਰੀ ਕਰਨਾ ਹੈ।ਜੋ ਬੈਂਕਾਂ ਦੇ ਵਿੱਤੀ ਲੈਣ ਦੇਣ ਸਬੰਧੀ ਦੋਸ਼ ਲਗਾਏ ਹਏ ਹਨ ਉਹ ਕਾਨੂੰਨੀ ਮਿਆਰਾਂ 'ਤੇ ਖਰੇ ਨਹੀਂ ਉੱਤਰਦੇ ਸਗੋਂ ਵਿੱਤੀ ਲੈਣ ਦੇਣ ਵਿੱਚ ਘਪਲਾ ਤਾਂ ਬਹਾਨਾ ਹੈ ਅਸਲ ਕਾਰਨ ਭਗਵਾਂਕਰਨ ਦੀ ਵਾਹਕ ਹਕੂਮਤ ਦੀ ਹਾਂ ਵਿੱਚ ਹਾਂ ਮਿਲਾਉਣ ਵਾਲੀ ਸੁਰ ਤੋਂ ਬਾਗੀ ਹੋਣਾ ਹੈ।

ਹਾਕਮ ਮੀਡੀਏ ਕੋਲੋਂ ਆਸ ਕਰਦੇ ਹਨ ਜੋ ਉਹ ਉਸੇ ਦੀ ਹੀ ਬੋਲੀ ਬੋਲੇ "ਲੋਕ ਪੈਣ ਢੱਠੇ ਖੂਹ 'ਚ"।ਭਗਵਾਂਕਰਨ ਦੀ ਅਗਵਾਈ ਕਰਨ ਵਾਲੀ ਹਕੂਮਤ ਧਾਰਮਿਕ ਘੱਟ ਗਿਣਤੀਆਂ,ਦਲਿਤਾਂ,ਬੇਰੁਜ਼ਗਾਰਾਂ,ਕਿਸਾਨਾਂ,ਮਜ਼ਦੂਰਾਂ,ਔਰਤਾਂ ਨੂੰ ਜਬਰ ਦੀ ਮਾਰ ਹੇਠ ਲੈਕੇ ਆਵੇ ਚੈਨਲ ਅੱਖਾਂ,ਜੁਬਾਨ,ਕਲਮ ਬੰਦ ਰੱਖਕੇ ਆਪਣੀ "ਦੇਸ਼ ਭਗਤੀ " ਦਾ ਸਬੂਤ ਦੇਵੇ ਜਾਂ ਫਿਰ ਐਨਡੀਟੀਵੀ ਵਾਂਗ ਜਬਰ ਦਾ ਸਾਹਮਣਾ ਕਰਨ ਲਈ ਤਿਆਰ ਰਹੇ।ਫਿਰ ਇਸੇ ਕਰਕੇ ਥੋੜਾ ਸਮਾਂ ਅਕਤੂਬਰ 2016 ਵਿੱਚ ਪਹਿਲਾਂ ਵੀ ਇਸੇ ਚੈਨਲ ਦਾ ਪ੍ਰਸਾਰਨ ਇੱਕ ਦਿਨ ਰੋਕਣ ਲਈ ਮੰਤਰਾਲੇ ਨੇ ਨਾਦਰਸ਼ਾਹੀ ਹੁਕਮ ਜਾਰੀ ਕਰਕੇ ਜਰਕਾਉਣ ਦਾ ਕੋਝਾ ਯਤਨ ਕੀਤਾ ਸੀ ਪਰ ਮੁਲਕ ਪੱਧਰੀਆਂ ਇਨਸਾਫਪਸੰਦ ਜਮਹੂਰੀ ਤਾਕਤਾਂ ਵੱਲੋਂ ਤਿੱਖੇ ਵਿਰੋਧ ਦਾ ਸਾਹਮਣਾ ਕਰਨ ਤੋਂ ਬਾਅਦ ਨਾਦਰਸ਼ਾਹੀ ਹੁਕਮ ਵਾਪਸ ਲੈਣ ਲਈ ਮਜਬੂਰ ਹੋਣਾ ਪਿਆ ਸੀ।

ਮੀਟਿੰਗ ਨੇ ਇਨਕਲਾਬੀ,ਜਮਹੂਰੀਅਤ ਪਸੰਦ ਦੇਸ਼ ਭਗਤ ਤਾਕਤਾਂ ਨੂੰ ਹਕੂਮਤ ਦੇ ਇਨ੍ਹਾਂ ਨਾਦਰਸ਼ਾਹੀ ਹੱਲਿਆਂ ਦਾ ਮੂੰਹ ਤੋੜ ਜਵਾਬ ਦੇਣ ਲਈ ਅੱਗੇ ਆਉਣ ਦਾ ਜ਼ੋਰਦਾਰ ਸੱਦਾ ਦਿੱਤਾ।ਅੱਜ ਦੀ ਮੀਟਿੰਗ ਵਿੱਚ ਸਾਹਿਬ ਸਿੰਘ ਬਡਬਰ,ਜਸਵੰਤ ਜੀਰਖ,ਮੁਖਤਿਆਰ ਪੂਹਲਾ,ਤਾਰਾ ਚੰਦ ਬਰੇਟਾ ਅਤੇ ਜਗਜੀਤ ਲਹਿਰਾ ਮਹੁੱਬਤ ਹਾਜ਼ਰ ਸਨ।

-ਕੰਵਲਜੀਤ ਖੰਨਾ

Comments

Name (required)

Leave a comment... (required)

Security Code (required)ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ